ਮਾਨਸਾ 3 ਫਰਵਰੀ 2022 : ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਇੱਕ ਮੌਕਾ ਨਹੀਂ ਦਿੱਤਾ ਜਾ ਸਕਦਾ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ 2 ਫਰਵਰੀ ਨੂੰ ਪਿੰਡ ਬੁਰਜ ਰਾਠੀ ਅਤੇ ਜੋਗਾ ਵਿਖੇ ਹੌਸਲੇ ਨਾਲ ਖੁਸ਼ੀ-ਖੁਸ਼ੀ ਅਕਾਲੀ ਸਰਕਾਰ ਨੂੰ ਆਉਣ ਦਾ ਦਮ ਭਰਿਆ ਅਤੇ ਅਕਾਲੀ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੇ ਹੱਕ ਵਿੱਚ ਰੱਖੀ ਗਈ ਸਭਾ ਵਿੱਚ ਸੰਬੋਧਨ ਕਰਦਿਆਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਤੇ ਨਜਰ ਰੱਖਣ ਵਾਲਾ ਕੇਜਰੀਵਾਲ ਵੱਡਾ ਧੋਖੇਬਾਜ ਹੈ। ਇਸ ਤੋਂ ਵੱਡੀ ਧੋਖੇਬਾਜ ਕਾਂਗਰਸ ਪਾਰਟੀ ਹੈ। ਜਿਸ ਦਾ ਮੁੱਖ ਮੰਤਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਹੋਰ ਕਿਸੇ ਪਾਰਟੀ ਨੂੰ ਪੰਜਾਬ ਦਾ ਹੇਜ ਨਹੀਂ ਆਉਂਦਾ। ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਤਕੜਾ ਕਰਕੇ ਖੇਤੀ ਪ੍ਰਧਾਨ ਅਤੇ ਬਿਜਲੀ ਸੰਪੰਨ ਸੂਬਾ ਬਣਾ ਦਿੱਤਾ ਸੀ ਪਰ ਮੌਕਾਪ੍ਰਸਤ ਕਾਂਗਰਸ ਸਰਕਾਰ ਨੇ ਸੂਬੇ ਨੂੰ ਨਸ਼ਿਆਂ ਅਤੇ ਕਰਜੇ ਤੋਂ ਇਲਾਵਾ ਕੁਝ ਨਹੀਂ ਦਿੱਤਾ। ਅੱਜ ਪੰਜਾਬ ਦਾ ਨੌਜਵਾਨ ਨਿਰਾਸ਼ ਹੋ ਕੇ ਵਿਦੇਸ਼ਾਂ ਵੱਲ ਰੁੱਖ ਕਰਨ ਲਈ ਮਜਬੂਰ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਪਿੰਡਾਂ ਨਾਲ ਭੇਦਭਾਵ ਨਹੀਂ ਕੀਤਾ। ਮਾਨਸਾ ਹਲਕੇ ਦੇ ਅਨੇਕਾਂ ਪਿੰਡਾਂ ਵਿੱਚ ਜਿੱਥੇ ਉਨ੍ਹਾਂ ਨੇ ਗ੍ਰਾਂਟ ਮਕਾਨਾਂ ਦੀ ਉਸਾਰੀ ਲਈ ਦਿੱਤੀ। ਉਸ ਨੂੰ ਕਾਂਗਰਸ ਸਰਕਾਰ ਨੇ ਰੋਕ ਲਿਆ, ਜਿਸ ਨਾਲ ਗਰੀਬਾਂ ਦੇ ਮਕਾਨ ਬਣਨੇ ਸਨ। ਉਨ੍ਹਾਂ ਅਪੀਲ ਕੀਤੀ ਕਿ ਠੱਗਾਂ, ਚੋਰਾਂ ਤੋਂ ਸਾਵਧਾਨ ਹੋ ਕੇ ਪ੍ਰੇਮ ਕੁਮਾਰ ਅਰੋੜਾ ਨੂੰ ਵੋਟ ਦੇਣ। ਜੇਕਰ ਤੁਹਾਡੇ ਕੰਮ ਨਾ ਹੋਏ ਤਾਂ ਇਸ ਦਾ ਜਵਾਬ ਉਹ ਪ੍ਰੇਮ ਅਰੋੜਾ ਤੋਂ ਲੈਣਗੇ। ਪ੍ਰੇਮ ਅਰੋੜਾ ਸਮਾਜ ਸੇਵੀ ਹੋਣ ਦੇ ਨਾਲ-ਨਾਲ ਤੁਹਾਡੇ ਹਲਕੇ ਅਤੇ ਹਰ ਕੰਮ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਪ੍ਰੇਮ ਅਰੋੜਾ ਨੇ ਪਿੰਡ ਮੱਤੀ, ਗੁੜਥੜੀ, ਖੀਵਾ ਦਿਆਲੂ ਵਾਲਾ, ਭੀਖੀ, ਹੀਰੋਂ ਕਲਾਂ ਦਾ ਵੀ ਤੂਫਾਨੀ ਦੌਰਾ ਕੀਤਾ ।
ਇਸ ਮੌਕੇ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ, ਮਹਿਲਾ ਇਸਤਰੀ ਆਗੂ ਪੰਜਾਬ ਸੂਰਜ ਕੌਰ ਖਿਆਲਾ, ਸਿਮਰਜੀਤ ਕੌਰ ਸਿੰਮੀ, ਕਰਮਜੀਤ ਕੌਰ ਸਮਾਓ, ਬਲਜਿੰਦਰ ਸਿੰਘ ਘਾਲੀ ਸਾਬਕਾ ਸਰਪੰਚ, ਜਸਵਿੰਦਰ ਸਿੰਘ ਤਾਮਕੋਟ, ਬੂਟਾ ਸਿੰਘ ਅਕਲੀਆ, ਬਲਦੇਵ ਸਿੰਘ ਮਾਖਾ ਚਿਤਵੰਤ ਕੌਰ ਸਮਾਓ, ਹਰਭਜਨ ਸਿੰਘ ਖਿਆਲਾ, ਮਾਸਟਰ ਸੁਖਦੇਵ ਸਿੰਘ ਜੋਗਾ, ਜਗਤਾਰ ਸਿੰਘ, ਬੇਅੰਤ ਸਿੰਘ ਝੱਬਰ, ਮਨਦੀਪ ਸਿੰਘ, ਚਹਿਲ, ਸਿਮਰਨਜੀਤ ਸਿੰਘ ਚਹਿਲ,ਤਨਜੋਤ ਸਿੰਘ ਤੰਨੁ, ਆਤਮਜੀਤ ਸਿੰਘ ਕਾਲਾ, ਜਗਸੀਰ ਸਿੰਘ ਜੋਗਾ, ਗੋਲਡੀ ਗਾਂਧੀ, ਬਿਕਰਮ ਵਿੱਕੀ ਅਰੋੜਾ, ਗੁਰਪ੍ਰੀਤ ਸਿੰਘ ਪੀਤਾ, ਅਵਤਾਰ ਸਿੰਘ ਖੜਕ ਸਿੰਘ ਗੁਰਮੀਤ ਸਿੰਘ ਨਿੱਕਾ, ਹਰਤੇਜ ਸਿੰਘ, ਅਮਨਦੀਪ ਸਿੰਘ , ਨਿਰਵੈਰ ਸਿੰਘ, ਪੰਜਾਬ ਦੇ ਐੱਸ.ਸੀ ਵਿੰਗ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਹਾਕਮਵਾਲਾ , ਨਵਰੀਤ ਸਿੰਘ ਸਰਾਂ, ਕਾਕਾ ਸਿੰਘ ਮਠਾੜੂ ਐਡਵੋਕੇਟ, ਬਲਵਿੰਦਰ ਸਿੰਘ ਕਾਕਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।