ਪੰਜਾਬੀ ਗਾਇਕ ਬੱਬੂ ਮਾਨ ਨੂੰ ਮਿਲੀ ਧਮਕੀ, ਸੁਰੱਖਿਆ ਵਧਾਈ

ਚੰਡੀਗੜ੍ਹ, 17 ਨਵੰਬਰ 2022 – ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਗਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਫਿਰੌਤੀ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਗਾਇਕਾਂ ਨੂੰ ਗੈਂਗਸਟਰਾਂ ਵੱਲੋਂ ਸ਼ਰੇਆਮ ਫੋਨ ਕੀਤਾ ਜਾ ਰਿਹਾ ਹੈ।

ਸੂਬੇ ਦੇ ਲੋਕ ਅਜੇ ਸਿੱਧੂ ਮੂਸੇਵਾਲਾ ਕਾਂਡ ਨੂੰ ਭੁੱਲੇ ਨਹੀਂ ਹਨ ਕਿ ਇਸੇ ਦੌਰਾਨ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਕੀ ਕਿਸ ਪਾਸੋਂ ਆਈ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੱਬੂ ਮਾਨ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਵੀ ਕੀਤੀ ਸੀ, ਜਿਸ ਮਗਰੋਂ ਮੋਹਾਲੀ ਦੇ ਸੈਕਟਰ 70 ‘ਚ ਸਥਿਤ ਬੱਬੂ ਮਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀ ਬੱਬੂ ਮਾਨ ਦੇ ਘਰ ਦਾ ਜਾਇਜ਼ਾ ਵੀ ਲੈ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬਾ ਸਰਕਾਰ ਨੇ ਝੋਨੇ ਦੀ ਨਿਰਵਿਘਨ ਖਰੀਦ ਦਾ ਵਾਅਦਾ ਨਿਭਾਇਆ: ਲਾਲ ਚੰਦ ਕਟਾਰੂਚੱਕ

ਸਰਕਾਰ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿਚ ਕੀਤੀਆਂ ਲਾਲ ਐਂਟਰੀਆਂ ਤੁਰੰਤ ਖਤਮ ਕਰੇ : ਅਕਾਲੀ ਦਲ