ਸਾਊਦੀ ਅਰਬ ’ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ

ਬਟਾਲਾ, 9 ਜੂਨ 2025 – ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਮੇਤਲੇ ਦੇ 44 ਸਾਲ ਦੇ ਵਿਅਕਤੀ ਦੀ ਸਾਊਦੀ ਅਰਬ ਵਿਚ ਟਰਾਲਾ ਚਲਾਉਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੇਜਰ ਸਿੰਘ ਪੁੱਤਰ ਮਹਿਣ ਸਿੰਘ (44) ਵਾਸੀ ਮੋਤਲੇ ਵਜੋਂ ਹੋਈ, ਜੋ ਕਿ ਪਿਛਲੇ 17 ਕੁ ਸਾਲ ਤੋਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਹੋਇਆ ਸੀ ਅਤੇ ਮੇਜਰ ਸਿੰਘ ਪਿਛਲੇ ਚਾਰ ਕੁ ਸਾਲ ਪਹਿਲਾਂ ਛੁੱਟੀ ਕੱਟ ਕਿ ਪਿੰਡ ਤੋਂ ਫਿਰ ਸਾਊਦੀ ਅਰਬ ਚਲਾ ਗਿਆ ਅਤੇ ਬੀਤੀ ਕੱਲ੍ਹ ਉਸ ਦੀ ਟਰਾਲਾ ਚਲਾਉਂਦੇ ਸਮੇਂ ਮੌਤ ਹੋ ਗਈ ਹੈ।

ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਜਵਾਨ ਧੀਆਂ ਛੱਡ ਗਿਆ ਹੈ। ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਕੋਲੋਂ ਮੇਜਰ ਸਿੰਘ ਦੀ ਮ੍ਰਿਤਕ ਦੇਹ ਸਾਊਦੀ ਅਰਬ ਤੋਂ ਮੰਗਵਾਉਣ ਦੀ ਮੰਗ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਵਿਕਟਰੀ ਪਰੇਡ ਦੌਰਾਨ ਹੋਈ 11 ਲੋਕਾਂ ਦੀ ਮੌਤ ਦਾ ਮਾਮਲਾ: RCB ਪਹੁੰਚੀ ਹਾਈਕੋਰਟ