ਪੰਜਾਬੀ ਯੂਨੀਵਰਸਿਟੀ ਦਾ ਡਿਪਟੀ ਰਜਿਸਟਰਾਰ ਮੁਅੱਤਲ: ਫਰਜ਼ੀ ਬਿੱਲ ਘੁਟਾਲੇ ਮਾਮਲੇ ‘ਚ ਹੋਈ ਕਾਰਵਾਈ

  • ਜਾਂਚ ਦੌਰਾਨ 125 ਬਿੱਲਾਂ ਦੀਆਂ ਰਿਪੋਰਟਾਂ ਪੇਸ਼

ਪਟਿਆਲਾ, 29 ਨਵੰਬਰ 2024 – ਪੰਜਾਬੀ ਯੂਨੀਵਰਸਿਟੀ ’ਚ ਫਰਜ਼ੀ ਬਿੱਲ ਮਾਮਲੇ ਵਿਚ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਧਰਮਪਾਲ ਗਰਗ ਅਤੇ ਇਕ ਮਹਿਲਾ ਸੁਪਰਡੈਂਟ ਜਸਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਇਹ ਹਦਾਇਤ ਵਾਈਸ ਚਾਂਸਲਰ ਦੇ ਨਿਰੇਦਸ਼ਾਂ ’ਤੇ ਵੀਰਵਾਰ ਨੂੰ ਜਾਰੀ ਕੀਤੇ ਗਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਯੂਨੀਵਰਸਿਟੀ ਵੱਲੋਂ ਇਸ ਮਾਮਲੇ ਵਿਚ 2 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਕਰੀਬ 125 ਫਰਜ਼ੀ ਬਿੱਲ ਫੜੇ ਹਨ ਅਤੇ ਇਹ ਬਿੱਲ ਕਰੀਬ 2 ਕਰੋੜ ਰੁਪਏ ਦੇ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਫਰਜ਼ੀ ਬਿੱਲ ਮਾਮਲੇ ਦੀ ਜਾਂਚ ਕਾਫੀ ਸਮੇਂ ਤੋਂ ਚੱਲ ਰਹੀ ਸੀ। ਮਾਮਲੇ ਦੀ ਜਾਂਚ ਲਈ ਯੂਨੀਵਰਸਿਟੀ ਵੱਲੋਂ ਇਕ ਕਮੇਟੀ ਬਣਾਈ ਗਈ ਸੀ, ਜਿਸ ਦੀ ਅਗਵਾਈ ਯੂਨੀਵਰਸਿਟੀ ਅਧਿਕਾਰੀ ਡਾ. ਵਰਿੰਦਰ ਕੌਸ਼ਿਕ ਕਰ ਰਹੇ ਸਨ। ਵਰਿੰਦਰ ਕੌਸ਼ਿਕ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ 100 ਤੋਂ ਵੱਧ ਬਿੱਲ ਅਜਿਹੇ ਹਨ, ਜਿਨ੍ਹਾਂ ’ਤੇ ਇਨ੍ਹਾਂ ਦੋਵਾਂ ਮੁਲਾਜ਼ਮਾਂ ਦੇ ਦਸਤਖਤ ਹਨ ਪਰ ਇਨ੍ਹਾਂ ’ਤੇ ਸੁਪਰਵਾਈਜ਼ਰ ਅਤੇ ਵਿਭਾਗ ਦੇ ਮੁਖੀ ਦੇ ਦਸਤਖਤ ਨਹੀਂ ਹਨ। ਜਦੋਂ ਕਿ ਇਨ੍ਹੀਂ ਦਿਨੀਂ ਅਧਿਕਾਰੀਆਂ ਦੇ ਦਸਤਖਤ ਵੀ ਜ਼ਰੂਰੀ ਸਨ। ਕੌਸ਼ਿਕ ਨੇ ਦੱਸਿਆ ਕਿ ਇਹ ਫਰਜ਼ੀ ਬਿੱਲ ਦੀ ਕਰੀਬ 2 ਕਰੋੜ ਰੁਪਏ ਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿੱਚ ਹੋਏ ਇਸ ਘਪਲੇ ਦਾ ਖੁਲਾਸਾ ਸਾਲ 2021 ਵਿੱਚ ਹੋਇਆ ਸੀ। ਕਰੀਬ ਤਿੰਨ ਸਾਲ ਪਹਿਲਾਂ ਸ਼ੁਰੂ ਹੋਈ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਯੂਨੀਵਰਸਿਟੀ ਦੇ ਇੱਕ ਸੀਨੀਅਰ ਸਹਾਇਕ ਨੇ ਜਾਅਲੀ ਬਿੱਲਾਂ, ਮੋਹਰਾਂ ਅਤੇ ਦਸਤਖਤਾਂ ਰਾਹੀਂ ਆਪਣੇ ਅਤੇ ਹੋਰ ਸਾਥੀਆਂ ਦੇ ਬੈਂਕ ਖਾਤਿਆਂ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਵਾਏ ਸਨ। ਇਸ ਸਬੰਧੀ ਯੂਨੀਵਰਸਿਟੀ ਨੇ ਸੱਤ ਵਿਅਕਤੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਸੀ।

ਯੂਨੀਵਰਸਿਟੀ ਨੇ ਵੀ ਆਪਣੀ ਜਾਂਚ ਜਾਰੀ ਰੱਖੀ। ਜਾਂਚ ਵਿੱਚ ਯੂਨੀਵਰਸਿਟੀ ਦੇ ਹੀ ਹੋਰ ਮੁਲਾਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਸੀਨੀਅਰ ਸਹਾਇਕ ਨੇ ਯੂਨੀਵਰਸਿਟੀ ਦੇ ਹੋਰ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਵੀ 5 ਤੋਂ 12 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜਿਹੇ 12 ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਸੀ। ਉਨ੍ਹਾਂ ਦੇ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ ਇਹ ਸਾਰੇ ਘੁਟਾਲੇ ਵਿੱਚ ਸ਼ਾਮਲ ਪਾਏ ਗਏ।

ਉਸ ਸਮੇਂ ਅਰਬਨ ਅਸਟੇਟ ਪੁਲੀਸ ਨੇ ਸੀਨੀਅਰ ਸਹਾਇਕ ਨੀਸ਼ੂ ਚੌਧਰੀ ਸਮੇਤ ਕੁੱਲ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੂਤਰਾਂ ਮੁਤਾਬਕ ਜੇਕਰ ਮਾਮਲੇ ਦੀ ਜਾਂਚ ਅੱਗੇ ਵਧਦੀ ਹੈ ਤਾਂ ਘੁਟਾਲੇ ਦੀ ਰਕਮ ਕਰੋੜਾਂ ਤੱਕ ਪਹੁੰਚ ਸਕਦੀ ਹੈ। ਫਿਲਹਾਲ ਪੰਜਾਬੀ ਯੂਨੀਵਰਸਿਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਦਾ ਸੇਕ ਉੱਚ ਅਧਿਕਾਰੀਆਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਅਗਲੇ ਦਿਨਾਂ ਵਿੱਚ ਹੋਰ ਨਾਂ ਸਾਹਮਣੇ ਆਉਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਮਸ਼ਾਨਘਾਟ ‘ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ: ਚਾਚੇ ਦੀਆਂ ਅਸਥੀਆਂ ਲੈਣ ਆਇਆ ਸੀ

ਪੰਜਾਬ ‘ਚ ਕਿਸਾਨਾਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ: ਸਰਕਾਰ ਡੱਲੇਵਾਲ ਨੂੰ ਮਿਲਣ ਨਹੀਂ ਦੇ ਰਹੀ – ਕਿਸਾਨਾਂ ਨੇ ਲਾਏ ਇਲਜ਼ਾਮ