ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਮੌ+ਤ, 8 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼

  • ਮ੍ਰਿਤਕ ਨੌਜਵਾਨ ਪਿੰਡ ਦਾਖਾ ਦੇ ਇੱਕ ਸੈਨੇਟਰੀ ਕਾਰੋਬਾਰੀ ਦਾ ਪੁੱਤਰ ਹੈ

ਲੁਧਿਆਣਾ, 4 ਜਨਵਰੀ 2023 – ਲੁਧਿਆਣਾ ਦੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਰਨ ਵਾਲਾ ਨੌਜਵਾਨ ਮੁੱਲਾਂਪੁਰ ਦਾਖਾ ਕਸਬੇ ਦੇ ਇੱਕ ਸੈਨੇਟਰੀ ਕਾਰੋਬਾਰੀ ਦਾ ਲੜਕਾ ਹੈ। ਉਹ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਮ੍ਰਿਤਕ ਦਾ ਨਾਂ ਸ਼ਮਸ਼ੇਰ ਸਿੰਘ ਉਰਫ ਸ਼ੈਰੀ ਹੈ। ਸ਼ੈਰੀ ਦਾ ਵਿਆਹ 2019 ਵਿੱਚ ਹੋਇਆ ਸੀ। ਉਨ੍ਹਾਂ ਦਾ ਇੱਕ ਪੁੱਤਰ ਅਗਮ ਹੈ।

ਸ਼ੈਰੀ ਆਪਣੇ ਦਾਦਾ ਸਹੁਰਾ ਸੰਤੋਖ ਸਿੰਘ, ਦਾਦੀ ਸੱਸ ਸੁਰਿੰਦਰ ਕੌਰ, ਪਤਨੀ ਅਤੇ ਪੁੱਤਰ ਨਾਲ ਕੈਨੇਡਾ ਰਹਿੰਦਾ ਸੀ। ਸ਼ੈਰੀ ਦੇ ਪਿਤਾ ਦਲਬਾਰਾ ਸਿੰਘ ਅਤੇ ਚਾਚਾ ਬਲਵੀਰ ਸਿੰਘ ਪਿੰਡ ਮੁੱਲਾਂਪੁਰ ਦੇ ਸਰਪੰਚ ਨੇ ਦੱਸਿਆ ਕਿ ਸ਼ੈਰੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹ ਬਿਲਕੁਲ ਤੰਦਰੁਸਤ ਸੀ। ਪਤਾ ਨਹੀਂ ਕਿਸ ਤਰ੍ਹਾਂ ਇਸ ਬੀਮਾਰੀ ਨੇ ਉਸ ‘ਤੇ ਹਮਲਾ ਕੀਤਾ।

ਸ਼ੈਰੀ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਭਾਰਤ ਲਿਆਂਦੀ ਜਾ ਰਹੀ ਹੈ। ਪਿਤਾ ਦਲਬਾਰਾ ਸਿੰਘ ਨੇ ਦੱਸਿਆ ਕਿ ਸ਼ੈਰੀ ਕੈਨੇਡਾ ਦੇ ਸਰੀ ਵਿੱਚ ਰਹਿੰਦਾ ਸੀ। ਮ੍ਰਿਤਕ ਦੇਹ ਆਉਣ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ। ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਹੈ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੇਵਾ ਕੇਂਦਰ ਦਾ ਸੀਨੀਅਰ ਮੁਲਾਜ਼ਮ ਤੇ ਇੱਕ ਪ੍ਰਾਈਵੇਟ ਵਿਅਕਤੀ ਮੌਤ ਦਾ ਸਰਟੀਫਿਕੇਟ ਦੇਣ ਬਦਲੇ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

‘BJP’ ਅਤੇ ‘AAP’ ਆਗੂਆਂ ਨੂੰ ਰਾਹਤ: ਹਾਈਕੋਰਟ ‘ਚ ਸੁਣਵਾਈ ਤੋਂ ਪਹਿਲਾਂ ਹੇਠਲੀ ਅਦਾਲਤ ਦੀ ਸੁਣਵਾਈ ‘ਤੇ ਰੋਕ