ਪੰਜਾਬੀ ਨੌਜਵਾਨ ਦੀ ਜਰਮਨ ‘ਚ ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਦੌਰਾਨ ਹੋਈ ਮੌ+ਤ

ਗੁਰਦਾਸਪੁਰ 4 ਮਾਰਚ 2024 – ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਨਜ਼ਦੀਕੀ ਪਿੰਡ ਹਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦਾ ਜਰਮਨ ਵਿੱਚ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਗਿਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਵਾਪਸ ਸ਼ਾਇਦ ਕਦੀ ਨਹੀਂ ਪਰਤੇਗਾ। ਮ੍ਰਿਤਕ ਦੇ ਭਰਾ ਰਣਜੀਤ ਸਿੰਘ ਜੋ ਕਿ ਆਰਮੀ ਤੋਂ ਰਿਟਾਇਰ ਹੈ ਅਤੇ ਮਾਤਾ ਨੇ ਦੁੱਖ ਭਰੇ ਲਹਿਜੇ ਨਾਲ ਦੱਸਿਆ ਕਿ ਬਲਜੀਤ ਸਿੰਘ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਨ ਦੇ ਲਈ ਜਰਮਨ ਦੇ ਬਰਲਿਨ ਵਿੱਚ ਇਸ ਸਮੇਂ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ।

ਬੀਤੇ ਦਿਨੀ ਜਰਮਨੀ ਵਿੱਚ ਉਸ ਦੇ ਘਰ ਦੇ ਬਾਹਰ ਗਲੀ ਦੇ ਵਿੱਚ ਹੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਝਗੜਾ ਹੋ ਗਿਆ ਤੇ ਝਗੜੇ ਦੇ ਦੌਰਾਨ ਚਾਕੂ ਵੱਜਣ ਨਾਲ ਉਸ ਦੀ ਮੌਤ ਹੋ ਗਈ। ਇਸ ਦੀ ਜਾਣਕਰੀ ਉਸ ਦੇ ਦੋਸਤ ਨੇ ਉਸ ਨੂੰ ਪਰਿਵਾਰ ਨੂੰ ਦਿੱਤੀ ਕਿ ਬਲਜੀਤ ਦੀ ਝਗੜੇ ਦੇ ਦੌਰਾਨ ਮੌਤ ਹੋ ਚੁੱਕੀ ਹੈ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ। ਬਲਜੀਤ ਸ਼ਾਦੀਸ਼ੁਦਾ ਹੈ ਇਸਦੇ ਦੋ ਬੱਚੇ ਹਨ ਪਰਿਵਾਰ ਦੇ ਵਿੱਚ ਇੱਕ ਵੱਡਾ ਭਰਾ ਹੈ ਜੋ ਕਿ ਆਰਮੀ ਤੋਂ ਰਿਟਾਇਰ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਹਾਲੀ ਦੇ ਵਿੱਚ ਤਾਬੜ ਤੋੜ ਚੱਲੀਆਂ ਗੋ+ਲੀਆਂ, ਇੱਕ ਦੀ ਮੌ+ਤ

ਪਿਟਬੁਲ ਨੇ 85 ਸਾਲ ਦੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਨਾਲ ਨੋਚਿਆ