ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌ+ਤ, 4 ਸਾਲ ਪਹਿਲਾਂ ਗਿਆ ਸੀ ਵਿਦੇਸ਼

ਤਰਨਤਾਰਨ, 19 ਫਰਵਰੀ 2023 – ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌ+ਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵੱਜੋਂ ਹੋਈ ਹੈ। ਜਗਦੀਪ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਰਿਆਲੀ ਦਾ ਰਹਿਣ ਵਾਲਾ ਸੀ।

ਮ੍ਰਿਤਕ ਜਗਦੀਪ ਸਿੰਘ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਹ ਵਿਆਹਿਆ ਹੋਇਆ ਹੈ ਉਸ ਦੀ ਪਤਨੀ ਅਤੇ ਇੱਕ ਬੇਟਾ ਵੀ ਹੈ। ਮ੍ਰਿਤਕ ਜਗਦੀਪ ਸਿੰਘ ਆਪਣੀ ਪਤਨੀ ਨਾਲ ਕੈਨੇਡਾ ਵਿੱਚ ਗਿਆ ਸੀ ਅਤੇ ਉੱਥੇ ਹੀ ਕੰਮ ਕਰ ਰਿਹਾ ਸੀ ਕੰਮ ਦੌਰਾਨ ਹੀ ਉਥੇ ਉਸ ਦੀ ਮੌਤ ਹੋ ਗਈ।

ਅਮਰਜੀਤ ਸਿੰਘ ਦਾ ਇਕ ਬੇਟਾ ਹੈ ਜੋ ਕਿ ਪਿੰਡ ਦੇ ਵਿੱਚ ਹੀ ਇਥੇ ਪਰਿਵਾਰ ਕੋਲ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਮ੍ਰਿਤਕ ਜਗਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਦੀਪ ਸਿੰਘ ਚਾਰ ਸਾਲ ਪਹਿਲਾਂ ਕੈਨੇਡਾ ਚਲਾ ਗਿਆ ਸੀ ਅਤੇ ਉਥੇ ਹੀ ਆਪਣੀ ਪਤਨੀ ਦੇ ਨਾਲ ਰਹਿ ਰਿਹਾ ਸੀ, ਮਿਰਤਕ ਜਗਦੀਪ ਸਿੰਘ ਦਾ ਬੇਟਾ ਇਥੇ ਸਾਡੇ ਕੋਲ ਹੀ ਰਹਿ ਰਿਹਾ ਹੈ। ਪਰਿਵਾਰ ਨੇ ਪ੍ਰਸ਼ਾਸ਼ਨ ਅਤੇ ਅੰਬੈਸੀ ਦੇ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਵੀਜ਼ਾ ਦਿੱਤਾ ਜਾਵੇ ਤਾਂ ਕੀ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

10 ਨੌਜਵਾਨ 9 ਨਜਾਇਜ਼ ਹਥਿਆਰਾਂ ਸਮੇਤ ਕਾਬੂ , 2 ਸਕਾਰਪੀਓ ਗੱਡੀਆਂ ਵੀ ਬਰਾਮਦ

ਅੰਮ੍ਰਿਤਸਰ ‘ਚ ਪੁਲਿਸ ਅਤੇ ਗੈਂਗਸਟਰਾਂ ‘ਚ ਮੁੱਠਭੇੜ: ਲੜਕੇ ਨੂੰ ਅਗਵਾ ਕਰਕੇ 10 ਲੱਖ ਦੀ ਫਰੌਤੀ ਲੈਣ ਵਾਲੇ ਦੋ ਕਾਬੂ