ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਹੋਈ ਮੌ+ਤ

ਮਾਨਸਾ 8 ਫਰਵਰੀ 2023: ਮਾਨਸਾ ਦੇ ਪਿੰਡ ਬਖਸ਼ੀਵਾਲਾ ਦੇ ਇਕ 19 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ (ਸਰੀ) ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੋਤ ਸਿੰਘ (19) ਦੀ ਬੀਤੇ ਦਿਨ ਸੋਮਵਾਰ ਨੂੰ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੇ ਕੈਨੇਡਾ ਜਾਣ ਸਬੰਧੀ ਅਜੇ ਪਰਿਵਾਰ ਦੇ ਚਾਅ ਵੀ ਪੂਰੇ ਨਹੀਂ ਸਨ ਹੋਏ ਕਿ ਪਰਿਵਾਰ ਕੋਲ ਉਸ ਦੀ ਮੌਤ ਦੀ ਖ਼ਬਰ ਆ ਗਈ।

ਮਾਪਿਆਂ ਨੇ ਕਰਜ਼ਾ ਲੈ ਕੇ ਆਪਣੇ ਪੁੱਤਰ ਨੂੰ ਚੰਗੇ ਭਵਿੱਖ ਲਈ ਕੈਨੇਡਾ ਤੋਰਿਆ ਸੀ l ਦੱਸਣਯੋਗ ਹੈ ਕਿ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਗਾ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵਿਆਹ ‘ਚ ਡੀਜੇ ‘ਤੇ ਗੀਤ ਵਜਾਉਣ ਨੂੰ ਲੈ ਕੇ ਹੋਈ ਸੀ ਲੜਾਈ

ਭਗਵੇਂ ਰੰਗ ‘ਚ ਰੰਗਿਆ ਰਾਮ ਰਹੀਮ: ਗੀਤ ‘ਚ ਪਹਿਲੀ ਵਾਰ ਪਹਿਨੀ ਭਗਵਾ ਜੈਕੇਟ ਤੇ ਕੈਪ