ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ+ਤ

  • 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਗੁਰਮਿੰਦਰ ਸਿੰਘ
  • ਹਾਲ ‘ਚ ਹੀ ਮਿਲੀ ਸੀ PR
  • PR ਮਿਲਣ ‘ਤੇ ਮਾਪਿਆਂ ਨੂੰ ਕਿਹਾ ਸੀ ਜਲਦ ਆਵਾਂਗਾ ਪਿੰਡ

ਲੁਧਿਆਣਾ, 25 ਅਕਤੂਬਰ 2023: ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਗੁਰਮਿੰਦਰ ਸਿੰਘ ਗਰੇਵਾਲ ਵੱਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੀ ਉਮਰ ਅਜੇ 24 ਸਾਲ ਹੀ ਸੀ। ਮ੍ਰਿਤਕ ਨੌਜਵਾਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੇਹੜਕਾ ਦਾ ਰਹਿਣ ਵਾਲਾ ਸੀ।

ਮ੍ਰਿਤਕ ਨੌਜਵਾਨ ਗੁਰਮਿੰਦਰ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮਿੰਦਰ ਸਾਢੇ 5 ਸਾਲ ਪਹਿਲਾਂ +2 ਦੀ ਪੜ੍ਹਾਈ ਤੋਂ ਬਾਅਦ ਆਈਲੈਟਸ ਕਰਕੇ ਕੈਨੇਡਾ ਦੇ ਸ਼ਹਿਰ ਕੈਲਗਰੀ ਗਿਆ ਸੀ। ਬੀਤੇ ਦਿਨੀਂ ਉਹ ਸੈਮੀ ਟਰੱਕ ਲੈ ਕੇ ਐਡਮਿੰਟਨ ਜਾ ਰਿਹਾ ਸੀ ਤਾਂ ਰਸਤੇ ‘ਚ ਟਰੱਕ ‘ਚ ਮਕੈਨੀਕਲ ਖਰਾਬੀ ਆ ਗਈ ਤੇ ਉਹ ਟਰੱਕ ਸੜਕ ਦੇ ਕਿਨਾਰੇ ਖੜ੍ਹਾ ਕਰਕੇ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਟਰੱਕ ਦੇ ਦੁਆਲੇ ਰਿਫਲੈਕਟਰ ਲਗਾਉਣ ਲੱਗ ਗਿਆ।

ਇਸ ਦੌਰਾਨ ਇਕ ਤੇਜ਼ ਰਫ਼ਤਾਰ ਆ ਰਹੀ ਐਕਸਯੂਵੀ ਕਾਰ ਨੇ ਉਸ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਗੁਰਮਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਗੁਰਮਿੰਦਰ ਸਿੰਘ ਨੇ ਕੈਨੇਡਾ ‘ਚ ਪੱਕਾ ਹੋ ਗਿਆ ਸੀ ਤੇ ਜਲਦ ਹੀ ਉਸ ਨੇ ਪਿੰਡ ਆਉਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ: ਦੋ ਧਿਰਾਂ ‘ਚ ਵਿਚਾਲੇ ਚੱਲੀਆਂ ਗੋ+ਲੀਆਂ: ਦੋਵਾਂ ਪਾਸਿਓਂ ਹੋਏ 8 ਰਾਊਂਡ ਫਾ+ਇਰ, 3 ਜ਼ਖਮੀ

ਲੁਧਿਆਣਾ: ਅੱਜ ਤੋਂ ਭਾਰਤ ਨਗਰ ਚੌਂਕ ਬੰਦ, ਪੜ੍ਹੋ ਪੂਰੀ ਖ਼ਬਰ