ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌ+ਤ: ਸ਼ੱਕੀ ਹਾਲਾਤਾਂ ‘ਚ ਕਾਰ ‘ਚੋਂ ਮਿਲੀ ਲਾ+ਸ਼

  • 7 ਸਾਲ ਬਾਅਦ ਦੀਵਾਲੀ ਮੌਕੇ ਆਉਣਾ ਸੀ ਘਰ
  • ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦਾ ਰਹਿਣ ਵਾਲਾ ਸੀ ਮ੍ਰਿਤਕ ਅਮਨਦੀਪ ਸਿੰਘ
  • ਘਰ ‘ਚ ਚੱਲ ਰਹੀਆਂ ਸੀ ਵਿਆਹ ਦੀਆਂ ਤਿਆਰੀਆਂ

ਖੰਨਾ, 28 ਜੂਨ 2023 – ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਦੀ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਕਾਰ ਵਿੱਚੋਂ ਮਿਲੀ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਖੰਨਾ ‘ਚ ਰਹਿ ਰਹੇ ਪਰਿਵਾਰ ਨੂੰ ਮੌਤ ਦੀ ਖਬਰ ਮਿਲ ਗਈ ਹੈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਰੋ-ਰੋ ਕੇ ਮਾਂ ਦੀ ਹਾਲਤ ਖਰਾਬ ਹੈ।

ਮ੍ਰਿਤਕ ਅਮਨਦੀਪ ਸਿੰਘ ਦੀ ਮਾਤਾ ਜਸਪਾਲ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ 7 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਐਮਾਜ਼ਾਨ ਦੇ ਇੱਕ ਸ਼ੋਅਰੂਮ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਅਮਨਦੀਪ ਸਿੰਘ ਨੇ 7 ਸਾਲ ਬਾਅਦ ਦੀਵਾਲੀ ‘ਤੇ ਆਉਣਾ ਸੀ। ਉਸ ਲਈ ਕੁੜੀ ਲੱਭਣੀ ਸੀ। ਘਰ ‘ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਉਸ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਇਹ ਖੁਸ਼ੀ ਮਾਤਮ ‘ਚ ਬਦਲ ਗਈ।

ਮ੍ਰਿਤਕ ਅਮਨਦੀਪ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਅਮਰੀਕਾ ਵਿਚ ਰਹਿੰਦੇ ਉਸ ਦੇ ਦੋਸਤ ਮਦਦ ਕਰ ਰਹੇ ਹਨ। ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਮਨਦੀਪ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

ਅਮਨਦੀਪ ਸਿੰਘ ਅਕਸਰ ਆਪਣੀ ਮਾਂ ਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਆਪਣੇ ਕੋਲ ਰੱਖਾਂਗਾ। ਉਹ ਆਪਣੀ ਮਾਂ ਦੇ ਵੀਜ਼ੇ ਲਈ ਕਾਗਜ਼ ਪੂਰੇ ਕਰ ਰਿਹਾ ਸੀ ਪਰ ਉਸ ਦੇ ਸਾਰੇ ਸੁਪਨੇ ਅਧੂਰੇ ਹੀ ਰਹਿ ਗਏ। ਮਾਂ ਨੇ ਅਮਨਦੀਪ ਨੂੰ 7 ਸਾਲਾਂ ਤੋਂ ਦੇਖਿਆ ਤੱਕ ਨਹੀਂ ਸੀ।

ਅਮਨਦੀਪ ਆਪਣੀ ਮਾਂ ਅਤੇ ਭਰਾ ਨਾਲ ਆਖਰੀ ਵਾਰ ਗੱਲ ਨਹੀਂ ਕਰ ਸਕਿਆ। ਰਾਤ ਨੂੰ ਫੋਨ ਆਇਆ ਪਰ ਦੇਰ ਰਾਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗਾ। ਫ਼ੋਨ ਨਹੀਂ ਚੁੱਕਿਆ ਜਾ ਸਕਿਆ। ਉਹ ਸਵੇਰੇ ਵੀ ਵਾਰ-ਵਾਰ ਫੋਨ ਕਰਦਾ ਰਿਹਾ ਪਰ ਕਿਸੇ ਨੇ ਨਹੀਂ ਚੁੱਕਿਆ। ਕੁਝ ਸਮੇਂ ਬਾਅਦ ਪੁਲਿਸ ਅਧਿਕਾਰੀ ਦਾ ਫ਼ੋਨ ਆਇਆ, ਜਿਸ ਨੇ ਦੱਸਿਆ ਕਿ ਅਮਨਦੀਪ ਦੀ ਲਾਸ਼ ਕਾਰ ‘ਚੋਂ ਮਿਲੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਦਾਲਤ ਨੇ ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੂੰ ਫਟਕਾਰ ਲਗਾਈ, ਕਿਹਾ ਕਿ, “ਕੀ ਤੁਸੀਂ ਦੇਸ਼ ਵਾਸੀਆਂ ਨੂੰ ਮੂਰਖ ਸਮਝਦੇ ਹੋ ?”

ਪੰਜਾਬ ਨੂੰ ਜਲਦੀ ਹੀ ਮਿਲਣਗੇ 7 ਨਵੇਂ IAS ਅਫਸਰ: UPSC ਨੇ ਸਰਕਾਰ ਤੋਂ ਕੀਤੀ PCS ਅਫਸਰਾਂ ਦੇ ਪੈਨਲ ਦੀ ਮੰਗ