ਆਸਟ੍ਰੇਲੀਆ ‘ਚ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਕਪੂਰਥਲਾ, 6 ਅਪ੍ਰੈਲ 2024 – ਵਿਦੇਸ਼ ਦੀ ਧਰਤੀ ਆਸਟਰੇਲੀਆ ਤੋਂ ਇੱਕ ਹੋਰ ਮੰਦਭਾਗੀ ਖਬਰ ਸ੍ਹਾਮਣੇ ਆਈ ਹੈ, ਜਿੱਥੇ ਸੜਕ ਦੁਰਘਟਨਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਭੱਟੀ ਪੁੱਤਰ ਸੇਵਾ ਸਿੰਘ ਭੱਟੀ ਪਿੰਡ ਭਟਨੂਰਾ ਕਲਾਂ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਵਜੋਂ ਹੋਈ ਹੈ। ਮ੍ਰਿਤਕ ਦੇ ਪਿਛੇ ਆਪਣੀ ਪਤਨੀ ਤੇ ਤਿੰਨ ਬੱਚੇ ਇੱਕ ਲੜਕਾ ਤੇ 2 ਲੜਕੀਆਂ ਛੱਡ ਗਿਆ ਹੈ ।

ਪਰਿਵਾਰ ਵਾਲਿਆਂ ਦੱਸਿਆ ਕਿ ਯਾਦਵਿੰਦਰ ਸਿੰਘ ਭੱਟੀ ਦੀ ਸੜਕ ਹਾਦਸੇ ਦੋਰਾਨ ਹੋਈ ਮੌਤ ਜੋ ਅਸਟ੍ਰੇਲੀਆ ਮੈਲਬੌਰਨ ਦੇ ਸ਼ਹਿਰ ਮਿਲਟਨ ਵਿਕਟੋਰੀਆ ਵਿਖੇ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਐਕਸੀਡੈਂਟ ਹੋਣ ਤੋਂ ਬਾਅਦ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਇਹ ਹਾਦਸਾ ਬਹੁਤ ਹੀ ਭਿਆਨਕ ਸੀ ਕਿ ਜਿਸ ‘ਚ ਇਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਤੋਂ ਹੈਲੀਕਾਪਟਰ ਰਾਹੀਂ ਉਤਾਰੇ ਗਏ ਭਾਜਪਾ ਉਮੀਦਵਾਰ ਨੂੰ ਹੁਣ ਵੀ ਕਰਾਰੀ ਹਾਰ ਮਿਲੇਗੀ – ਅਨਿਲ ਜੋਸ਼ੀ

ਦਿਨ ਦਿਹਾੜੇ ਲੁਟੇਰਿਆਂ ਨੇ ਗੰਨ ਪੁਆਇੰਟ ‘ਤੇ ਬਟਾਲਾ ਚ ਸੁਨਿਆਰੇ ਨੂੰ ਬਣਾਇਆ ਆਪਣਾ ਨਿਸ਼ਾਨਾ, 13 ਤੋਲੇ ਸੋਨਾ ਲੈਕੇ ਹੋਏ ਫਰਾਰ