ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖਬਰ, ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ

  • ਬ੍ਰਿਸਬੇਨ ਨਦੀ ਚੋਂ ਮਿਲੀ ਲਾਸ਼, ਪਰਿਵਾਰ ਕਰ ਰਿਹਾ ਜਾਂਚ ਦੀ ਮੰਗ
  • ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ 23 ਸਾਲਾ ਦਮਨਪ੍ਰੀਤ ਸਿੰਘ
  • ਸਦਮੇ ‘ਚ ਡੁੱਬਾ ਪਰਿਵਾਰ, ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਮੰਗ
  • ਸੰਤ ਸੀਚੇਵਾਲ ਤੋਂ ਵੀ ਲਗਾਈ ਮਦਦ ਦੀ ਗੁਹਾਰ

ਸੁਲਤਾਨਪੁਰ ਲੋਧੀ 17 ਮਾਰਚ 2025: ਆਸਟਰੇਲੀਆ ਦੇ ਬ੍ਰਿਸਬੇਨ ਤੋਂ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਚ ਮੌਤ ਦਾ ਮਾਮਲਾ ਸਾਹਮਣੇ ਆਇਆ। ਨੌਜਵਾਨ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ। ਜੋ ਕਰੀਬ ਸੱਤ ਸਾਲ ਪਹਿਲਾਂ ਆਸਟਰੇਲੀਆ ਗਿਆ ਸੀ। ਪਰਿਵਾਰ ਸਦਮੇ ਦੇ ਵਿੱਚ ਹੈ, ਪਰਿਵਾਰ ਵੱਲੋਂ ਮ੍ਰਿਤਕ ਦਮਨ ਪ੍ਰੀਤ ਸਿੰਘ (23) ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਵਿਦੇਸ਼ ਮੰਤਰਾਲੇ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਗੁਹਾਰ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਮ੍ਰਿਤਕ ਦਮਨਪ੍ਰੀਤ ਸਿੰਘ ਅਜੇ ਕੁਵਾਰਾ ਸੀ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਇੱਕ ਹੋਰ ਭਰਾ ਹੈ। ਜਿਨਾਂ ਦਾ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ ਹੈ।

ਮ੍ਰਿਤਕ ਨੌਜਵਾਨ ਦੇ ਪਿਤਾ ਜਗਜੀਤ ਸਿੰਘ ਸਪੁੱਤਰ ਕਰਤਾਰ ਸਿੰਘ ਵਾਸੀ ਪੰਡੋਰੀ ਮੁਹੱਲਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਆਸਟ੍ਰੇਲੀਆ ‘ਚ 15 ਮਾਰਚ 2025 ਨੂੰ ਬ੍ਰਿਸਬੇਨ ਨਦੀ ਦੇ ਵਿੱਚੋਂ ਉਸਦੇ ਬੇਟੇ ਦੀ ਮ੍ਰਿਤਕ ਦੇਹ ਮਿਲੀ ਹੈ। ਜਿਸਦੀ ਜਾਣਕਾਰੀ ਉੱਥੋਂ ਦੀ Sandgate police ਵੱਲੋ ਉੱਥੇ ਰਹਿ ਰਹੀ ਉਸਦੀ ਭੈਣ ਅਮਨਦੀਪ ਨੂੰ ਦਿੱਤੀ ਗਈ। ਹੁਣ ਉਸਦੀ ਮ੍ਰਿਤਕ ਦੇਹ ਉੱਥੋਂ ਦੀ ਪੁਲਿਸ ਕੋਲ ਹੈ। ਇਸ ਖਬਰ ਨੇ ਸਾਡੇ ਪੂਰੇ ਪਰਿਵਾਰ ਨੂੰ ਸਦਮੇ ਵਿੱਚ ਧੱਕ ਦਿੱਤਾ ਹੈ।

ਉਨ੍ਹਾਂ ਨੇ ਸੰਤ ਸੀਚੇਵਾਲ ਪਾਸੋ ਮੰਗ ਕੀਤੀ ਹੈ, ਉਸਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਵਾਪਿਸ ਮੰਗਵਾਉਣ ਵਿੱਚ ਸਾਡੀ ਮਦਦ ਕੀਤੀ ਜਾਵੇ। ਤਾਂ ਜੋ ਅਸੀ ਉਸਦੀ ਅੰਤਿਮ ਰਸਮਾਂ ਇੱਥੇ ਭਾਰਤੀ ਰੀਤੀ ਰਿਵਾਜਾਂ ਮੁਤਾਬਿਕ ਕਰ ਸਕੀਏ।

ਜਾਣਕਾਰੀ ਅਨੁਸਾਰ ਤਕਰੀਬਨ ਸੱਤ ਸਾਲ ਪਹਿਲਾਂ ਦਮਨਪ੍ਰੀਤ ਸਿੰਘ ਨਰਸਿੰਗ ਦਾ ਕੋਰਸ ਕਰਨ ਲਈ ਆਸਟਰੇਲੀਆ ਗਿਆ ਸੀ। ਜਿੱਥੇ ਉਸਨੇ ਪਹਿਲਾਂ ਤਿੰਨ ਸਾਲ ਦਾ ਡਿਪਲੋਮਾ ਕੀਤਾ ਅਤੇ ਦੋ ਸਾਲ ਦੀ ਡਿਗਰੀ ਕੀਤੀ ਤੇ ਹੁਣ ਸਰਵਿਸ ਕਰ ਰਿਹਾ ਸੀ। ਅਚਾਨਕ ਇਹ ਦੁਖਦਾਈ ਘਟਨਾ ਵਾਪਰਦੀ ਹੈ ਤੇ ਉਸਦੀ ਲਾਸ਼ ਨਦੀ ਵਿੱਚੋਂ ਮਿਲਦੀ ਹੈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗ ਰਿਹਾ, ਆਸਟਰੇਲੀਅਨ ਪੁਲਿਸ ਮਾਮਲੇ ਦੀ ਇਨਕੁਆਇਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਡਿਊਟੀ ਤੋਂ ਵਾਪਸ ਪਰਤ ਕੇ ਆਪਣੇ ਭੈਣ ਨੂੰ ਮਿਲਣ ਜਾ ਰਿਹਾ ਸੀ ਜਦ ਉਸਦਾ ਫੋਨ ਲੰਮੇ ਸਮੇਂ ਤੱਕ ਸਵਿਚ ਆਫ ਆਇਆ ਤਾਂ ਉਸ ਦੀ ਭੈਣ ਨੇ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਉਸ ਦੀ ਲਾਸ਼ ਨਦੀ ਵਿੱਚੋਂ ਮਿਲੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਗ੍ਰਨੇਡ ਹਮਲਾ: ਕੀ ਹੁਣ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਦਾਅਵੇ ਤੋਂ ਬਾਅਦ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ ਕੇਂਦਰ ? – ਕੰਗ

ਕਪੂਰਥਲਾ ਜੇਲ੍ਹ ‘ਚ ਕੈਦੀ ਦੀ ਸ਼ੱਕੀ ਹਾਲਾਤ ਵਿੱਚ ਮੌਤ