ਕਪੂਰਥਲਾ, 26 ਅਕਤੂਬਰ 2022 – ਇੱਕ ਪਾਸੇ ਜਿੱਥੇ ਪੂਰਾ ਦੇਸ਼ ਦੀਪਾਵਲੀ ਦੀਆਂ ਖੁਸ਼ੀਆਂ ਮਨਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਦੀਪਾਵਲੀ ਵਾਲੇ ਦਿਨ ਕਪੂਰਥਲਾ ਦੇ ਪਿੰਡਾਂ ਵਿੱਚ ਇੱਕ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ ਕਿਉਂਕਿ ਪੁਰਤਗਾਲ ਵਿੱਚ ਲਾਪਤਾ ਹੋਏ ਜਰਨੈਲ ਸਿੰਘ ਦਾ ਪਰਿਵਾਰ ਪਿਛਲੇ 11 ਮਹੀਨਿਆਂ ਤੋਂ ਸੰਤਾਪ ਭੋਗਣ ਲਈ ਮਜ਼ਬੂਰ ਹੈ। ਓਇਛਲੇ 11 ਮਹੀਨਿਆਂ ਤੋਂ ਜਰਨੈਲ ਦਾ ਕੋਈ ਵੀ ਪਤਾ ਨਹੀਂ ਹੈ, ਨਾ ਹੀ ਪੁਰਤਗਾਲ ਪੁਲਿਸ ਸਪੱਸ਼ਟ ਤੌਰ ‘ਤੇ ਕੁਝ ਵੀ ਦੱਸ ਰਹੀ ਹੈ ਅਤੇ ਨਾ ਹੀ ਉਸ ਦੀ ਪਤਨੀ ਜੋ ਕਿ ਜਰਨੈਲ ਨਾਲ ਰਹਿ ਰਹੀ ਹੈ। ਇੱਥੇ 13 ਸਾਲ ਦੇ ਬੇਟੇ ਅਤੇ 15 ਸਾਲ ਦੀ ਬੇਟੀ ਦੀ ਰੋ-ਰੋ ਹਾਲਤ ਖਰਾਬ ਹੈ।
ਸੁਖਵਿੰਦਰ 3 ਸਾਲ ਦਾ ਸੀ ਜਦੋਂ ਪਿਤਾ ਜਰਨੈਲ ਸਿੰਘ ਵਿਦੇਸ਼ ਚਲਾ ਗਿਆ, ਪਿਛਲੇ 10 ਸਾਲਾਂ ਤੋਂ ਉਸਨੂੰ ਮਿਲਿਆ ਅਤੇ ਹੁਣ ਪਿਛਲੇ 11 ਮਹੀਨਿਆਂ ਤੋਂ ਉਸਦੇ ਕੰਨ ਵੀ ਆਪਣੇ ਪਿਤਾ ਦੀ ਆਵਾਜ਼ ਸੁਣਨ ਲਈ ਤਰਸ ਗਏ ਹਨ। ਇਸੇ 15 ਸਾਲਾ ਜੈਸਮੀਨ ਨੂੰ ਯਾਦ ਨਹੀਂ ਸੀ ਕਿ ਉਹ ਕਦੇ ਆਪਣੇ ਪਿਤਾ ਨੂੰ ਮਿਲੀ ਸੀ ਅਤੇ ਫੋਨ ਤੇ ਗੱਲ ਹੋ ਜਾਂਦੀ ਸੀ ਪਰ ਹੁਣ ਪਿਛਲੇ 11 ਮਹੀਨਿਆਂ ਤੋਂ ਉਸ ਨੇ ਪਿਤਾ ਨੂੰ ਮੋਬਾਈਲ ‘ਤੇ ਵੀ ਨਹੀਂ ਦੇਖਿਆ।
ਉਹਨਾਂ ਦੀ ਮਾਂ ਜਸਪ੍ਰੀਤ ਕੌਰ ਜੋ ਉਸਨੂੰ ਛੱਡ ਕੇ ਪੁਰਤਗਾਲ ਚਲੀ ਗਈ ਸੀ ਅਤੇ ਹੁਣ ਪਰਿਵਾਰ ਵਾਲੇ ਜਰਨੈਲ ਦੇ ਲਾਪਤਾ ਹੋਣ ‘ਤੇ ਉਸ ‘ਤੇ ਗੰਭੀਰ ਦੋਸ਼ ਲਗਾ ਰਹੇ ਹਨ। ਜਰਨੈਲ ਸਿੰਘ ਦੇ ਪਿਤਾ ਸੁਲੱਖਣ ਸਿੰਘ ਨੇ ਦੋਸ਼ ਲਾਇਆ ਕਿ ਜਸਪ੍ਰੀਤ ਕੌਰ ਦੇ ਕਿਸੇ ਹੋਰ ਨਾਲ ਗਲਤ ਸਬੰਧ ਸਨ ਜਿਸ ਦੀ ਵੀਡੀਓ ਵੀ ਜਰਨੈਲ ਨੇ ਬਣਾਈ ਸੀ। ਜਰਨੈਲ 12 ਜਨਵਰੀ 2022 ਨੂੰ ਜਰਮਨ ਤੋਂ ਪੁਰਤਗਾਲ ਆਇਆ ਸੀ ਅਤੇ ਉਦੋਂ ਤੋਂ ਲਾਪਤਾ ਹੈ।
ਉਸ ਦਾ ਪਾਸਪੋਰਟ ਅਤੇ ਸਾਰੇ ਕੱਪੜੇ ਪੁਰਤਗਾਲ ਦੇ ਘਰ ‘ਚ ਹੀ ਮਿਲੇ ਹਨ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪਿਛਲੀ ਵਾਰ ਜਦੋਂ ਉਹ ਪੁਰਤਗਾਲ ਘਰ ਆਇਆ ਤਾਂ ਉਸ ਨੇ ਕਿਹਾ ਕਿ ਉਹ ਘਰ ਪਹੁੰਚ ਗਿਆ ਹੈ। ਉਸਦੇ ਚੀਕਣ ਦੀ ਆਵਾਜ਼ ਆਈ ਉਸ ਤੋਂ ਬਾਅਦ ਉਸ ਦਾ ਕੋਈ ਵੀ ਅਤਾ-ਪਤਾ ਨਹੀਂ ਹੈ। ਦੋਵੇਂ ਬੱਚੇ ਅਤੇ ਬੁੱਢੇ ਪਿਤਾ ਸਰਕਾਰ ਨੂੰ ਦੁਹਾਈ ਦੇ ਰਹੇ ਸਨ ਕਿ ਉਨ੍ਹਾਂ ਦੇ ਪੁੱਤਰ ਅਤੇ ਪਿਤਾ ਨੂੰ ਲੱਭਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਹੀ ਨਹੀਂ ਜਦੋਂ ਜਸਪ੍ਰੀਤ ਪੰਜਾਬ ਆਈ ਸੀ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਪੰਜਾਬ ਪੁਲਸ ਉਸ ਦੀ ਗੱਲ ਨਹੀਂ ਸੁਣ ਰਹੀ ਸੀ।