ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋ+ਲੀਆਂ ਮਾਰ ਕੇ ਕ+ਤ+ਲ, ਡਿਊਟੀ ਦੌਰਾਨ ਦੋ ਅਣਪਛਾਤੇ ਨੌਜਵਾਨਾਂ ਨੇ ਮਾਰੀ ਗੋ+ਲੀ

  • ਤਿੰਨ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਗਿਆ ਸੀ ਵਿਦੇਸ਼,
  • ਨੌਜਵਾਨ ਦੀ ਡਿਊਟੀ ਦੌਰਾਨ ਗੋ+ਲੀਆਂ ਮਾਰ ਕੇ ਕੀਤੀ ਗਈ ਹੱ+ਤਿਆ,
  • ਮਿਸੀਸਾਗਾ ‘ਚ ਦੋ ਅਣਪਛਾਤੇ ਨੌਜਵਾਨਾਂ ਨੇ ਮਾਰੀ ਗੋ+ਲੀ,
  • ਰਾਏਕੋਟ ਦੇ ਪਿੰਡ ਨੱਥੋਵਾਲ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ ਜਗਰਾਜ ਸਿੰਘ

ਰਾਏਕੋਟ, 17 ਨਵੰਬਰ 2023 – ਕੈਨੇਡਾ ਦੇ ਮਿਸੀਸਾਗਾ ‘ਚ ਰਾਏਕੋਟ ਦੇ ਪਿੰਡ ਨੱਥੋਵਾਲ ਦੇ ਨੌਜਵਾਨ ਜਗਰਾਜ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਗਰਾਜ ਤਿੰਨ ਮਹੀਨੇ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। 28 ਸਾਲਾ ਜਗਰਾਜ ਇੱਕ ਯਾਰਡ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਜਦੋਂ ਉਹ ਯਾਰਡ ਵਿੱਚ ਡਿਊਟੀ ਕਰ ਰਿਹਾ ਸੀ ਤਾਂ ਦੋ ਵਿਅਕਤੀ ਆਏ, ਉਸ ਨੂੰ ਗੋਲੀ ਮਾਰ ਕੇ ਭੱਜ ਗਏ। ਜਗਰਾਜ ਨੂੰ ਗੰਭੀਰ ਹਾਲਤ ਵਿਚ ਮਿਸੀਸਾਗਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਨੱਥੋਵਾਲ ਦੇ ਸੇਵਾਮੁਕਤ ਪੰਜਾਬ ਪੁਲੀਸ ਇੰਸਪੈਕਟਰ ਜਸਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਅੱਜ ਤੜਕੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਜਗਰਾਜ ਦੇ ਪਿਤਾ ਬਲਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਸੁਖਦੀਪ ਕੌਰ ਨੇ ਸਖ਼ਤ ਮਿਹਨਤ ਕਰਕੇ ਉਸ ਨੂੰ ਪਾਲਿਆ ਅਤੇ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਿਆ। ਜਗਰਾਜ ਦੇ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਉਸ ਨੂੰ ਕੈਨੇਡਾ ਗਏ ਤਿੰਨ ਮਹੀਨੇ ਹੀ ਹੋਏ ਸਨ। ਨਾਲ ਹੀ, ਉਸਨੇ ਕਦੇ ਵੀ ਪਰਿਵਾਰ ਵਿੱਚ ਕਿਸੇ ਨਾਲ ਕੋਈ ਝਗੜਾ ਜਾਂ ਦੁਸ਼ਮਣੀ ਦਾ ਜ਼ਿਕਰ ਨਹੀਂ ਕੀਤਾ ਸੀ। ਪਰਿਵਾਰ ਨੂੰ ਉਮੀਦ ਹੈ ਕਿ ਕੈਨੇਡੀਅਨ ਪੁਲਿਸ ਤੋਂ ਜਗਰਾਜ ਦੇ ਕਤਲ ਦਾ ਕਾਰਨ ਪਤਾ ਲੱਗ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਵਿੱਚ ASI ਦਾ ਕ+ਤ+ਲ

ਪਿਓ ਨੇ 3 ਬੱਚਿਆਂ ਸਮੇਤ ਨਹਿਰ ‘ਚ ਮਾਰੀ ਛਾਲ