ਚੰਡੀਗੜ੍ਹ, 23 ਜੁਲਾਈ 2025 – ਵਿਸ਼ਵ ਭਰ ‘ਚ ਵੱਸਦੇ ਪੰਜਾਬੀ ਹਰ ਖਿੱਤੇ ‘ਚ ਮਿਹਨਤ ਸਦਕਾ ਕਾਮਯਾਬੀਆ ਹਾਸਿਲ ਕਰ ਰਹੇ ਹਨ। ਉੱਥੇ ਹੀ ਪੰਜਾਬ ਦੀ ਇੱਕ ਧੀ ਨੇ ਇਟਲੀ ‘ਚ ਫਾਰਮੇਸੀ ਦੀ ਡਿਗਰੀ 97 ਫ਼ੀਸਦੀ ਅੰਕਾਂ ਨਾਲ ਪਾਸ ਕਰਕੇ ਨਾ ਸਗੋਂ ਪਰਿਵਾਰ ਸਗੋਂ ਪੰਜਾਬ ਦਾ ਵੀ ਮਾਣ ਵਧਾਇਆ ਹੈ। 97% ਅੰਕਾਂ ਨਾਲ ਡਿਗਰੀ ਪਾਸ ਕਰਨ ਵਾਲੀ ਧੀ ਦਾ ਨਾਂਅ ਸਿਲਵੀਆ ਸ਼ਰਮਾ ਹੈ ਅਤੇ ਉਹ ਪੰਜਾਬ ਦੇ ਕੁਰਾਲੀ ਨਾਲ ਸੰਬੰਧਿਤ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਿਲਵੀਆ ਦੇ ਮਾਤਾ ਪਿਤਾ ਵੀਨਾ ਸ਼ਰਮਾ ਤੇ ਡਿੰਪਲ ਸ਼ਰਮਾ ਨੇ ਦੱਸਿਆਂ ਕਿ ਉਹਨਾਂ ਦਾ ਪਰਿਵਾਰ 33 ਸਾਲ ਤੋਂ ਇਟਲੀ ਰਹਿ ਰਿਹਾ ਹੈ | ਉਹਨਾਂ ਦੀ ਹੋਣਹਾਰ ਧੀ ਬਚਪਨ ਤੋਂ ਪੜਾਈ ‘ਚ ਹੁਸ਼ਿਆਰ ਸੀ ਤੇ ਉਸ ਦੇ ਚਲਦਿਆਂ ਉਹਨਾਂ ਦੀ ਬੇਟੀ ਨੇ ਫਾਰਮੇਸੀ ਦੀ ਡਿਗਰੀ ਹਾਸਿਲ ਕਰ ਲਈ ਹੈ। ਸਿਲਵੀਆਂ ਸ਼ਰਮਾ ਨੇ ਇਟਲੀ ਦੀ ਬਰੇਸ਼ੀਆ ਯੂਨੀਵਸਿਟੀ ਤੋਂ ਫਾਰਮੇਸੀ ਦੀ ਡਿਗਰੀ 97 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ ਅਤੇ ਉਸ ਨੇ ਆਪਣਾ ਅਤੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ ਹੈ।

