ਹੱਥਾਂ ਨਾਲ ਟੋਕਾ ਮਸ਼ੀਨ ਚਲਾਉਣ ਵਾਲੀ ਪੰਜਾਬ ਦੀ ਧੀ ਨੇ ਜਿੱਤਿਆ ਕਾਂਸੀ ਦਾ ਮੈਡਲ

ਬਰਮਿੰਘਮ, 2 ਅਗਸਤ 2022 – ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਸਾਧਾਰਣ ਪਰਿਵਾਰਾਂ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮਹਿਲਾ ਵੇਟਲਿਫਟਰ ਹਰਜਿੰਦਰ ਕੌਰ ਨੇ 71 ਕਿਲੋ ਵਰਗ ਵਿੱਚ ਕੁੱਲ 212 ਭਾਰ ਚੁੱਕ ਕੇ ਕਾਂਸੀ ਦਾ ਮੈਡਲ ਜਿੱਤਿਆ। ਹਰਜਿੰਦਰ ਨੇ 93 ਕਿਲੋ ਸਨੈਚ ਤੇ 119 ਕਿਲੋ ਕਲੀਨ ਜਰਕ ਚੁੱਕਿਆ।

ਨਾਭਾ ਨੇੜਲੇ ਪਿੰਡ ਮੈਹਸ ਦੀ ਸਾਹਿਬ ਸਿੰਘ ਤੇ ਕੁਲਦੀਪ ਕੌਰ ਦੀ ਲਾਡਲੀ ਹਰਜਿੰਦਰ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖ਼ਤ ਮਿਹਨਤ ਹੈ। ਹਰਜਿੰਦਰ ਕੌਰ ਘਰ ਵਿੱਚ ਮੱਝਾਂ ਨੂੰ ਪੱਠੇ ਪਾਉਣ ਲਈ ਟੋਕੇ ਵਾਲੀ ਮਸ਼ੀਨ ਉੱਤੇ ਘੰਟਿਆਂ ਪਸੀਨਾਂ ਵਹਾਉਂਦੀ ਰਹੀ ਹੈ। ਅੱਜ ਉਨ੍ਹਾਂ ਟੋਕਾ ਕਰਨ ਵਾਲੀਆਂ ਬਾਂਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਮੈਡਲ ਜਿੱਤਣ ਲਈ ਭਾਰ ਚੁੱਕਿਆ ਹੈ।

ਹਰਜਿੰਦਰ ਕਬੱਡੀ ਤੇ ਰੱਸ਼ਾਕਸ਼ੀ ਦੀ ਵੀ ਖਿਡਾਰਨ ਰਹੀ ਹੈ। ਹਰਜਿੰਦਰ ਦੀ ਮਿਹਨਤ ਉਸ ਦੇ ਜਜ਼ਬੇ ਅਤੇ ਪਰਿਵਾਰ ਨੂੰ ਸਲਾਮ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੱਦਾਰਾਂ ਦੇ ਵਾਰਸਾਂ ਵੱਲੋਂ ਸ਼ਹੀਦਾਂ ‘ਤੇ ਉਂਗਲ ਉਠਾਉਣਾ ਮੰਦਭਾਗਾ: ਮਾਨ

ਪੰਜਾਬ ਕਾਂਗਰਸ ਨੇ 32 ਬੁਲਾਰੇ ਨਿਯੁਕਤ ਕੀਤੇ