ਲੁਧਿਆਣਾ, 26 ਅਕਤੂਬਰ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੰਗਲਵਾਰ ਨੂੰ ਲੁਧਿਆਣਾ ਪਹੁੰਚੇ। ਉਨ੍ਹਾਂ ਇੱਥੇ ਭਗਵੰਤ ਸਿੰਘ ਮਾਨ ਮਿਲਰਗੰਜ ਨੇੜੇ ਬਾਬਾ ਵਿਸ਼ਵਕਰਮਾ ਦੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਨੂੰ ਟੋਲ ਫਰੀ ਬਣਾਇਆ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਵੱਡੇ ਫੈਸਲੇ ਲਏ ਜਾਣਗੇ। ਲਾਡੋਵਾਲ ਅਤੇ ਸ਼ੰਭੂ ਟੋਲ ਪਲਾਜ਼ਿਆਂ ‘ਤੇ ਵੀ ਸਰਕਾਰ ਦੀ ਨਜ਼ਰ ਹੈ। ਸਾਹਨੇਵਾਲ ਤੋਂ ਹਟਾ ਕੇ ਲਾਡੋਵਾਲ ਵਿੱਚ ਟੋਲ ਪਲਾਜ਼ਾ ਬਣਾਇਆ ਗਿਆ ਜੋ ਕਿ ਨਿਯਮਾਂ ਅਨੁਸਾਰ ਗਲਤ ਹੈ।
ਲਾਡੋਵਾਲ ਟੋਲ ਪਲਾਜ਼ਾ ਸਤਲੁਜ ਦਰਿਆ ਦੇ ਕੰਢੇ ਬਣਿਆ ਹੋਇਆ ਹੈ। ਲੋਕਾਂ ਨੂੰ ਮਜਬੂਰੀ ਵੱਸ ਇੱਥੇ ਟੋਲ ਦੇਣਾ ਪੈਂਦਾ ਹੈ। ਜਦੋਂ ਕਿ ਅੰਤਰਰਾਸ਼ਟਰੀ ਟੋਲ ਨੀਤੀ ਅਨੁਸਾਰ ਟੋਲ ਅਦਾ ਕਰਨਾ ਜਾਂ ਕਿਸੇ ਹੋਰ ਰੂਟ ਤੋਂ ਜਾਣਾ ਵਿਕਲਪਿਕ ਹੈ। ਆਉਣ ਵਾਲੇ ਸਮੇਂ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਭ੍ਰਿਸ਼ਟਾਚਾਰ ਨੂੰ ਵੀ ਨੱਥ ਪਾਈ ਜਾ ਰਹੀ ਹੈ।
ਇਸ ਮੌਕੇ ਭਗਵੰਤ ਨੇ ਮਜ਼ਾਕ ਵਿਚ ਕਿਹਾ ਕਿ ਉਹ ਪਹਿਲਾਂ ਆਪਣੇ ਟਰੈਕਟਰ ਦਾ ਇੰਜਣ ਆਪ ਹੀ ਬੰਨ੍ਹਦਾ ਸੀ। ਇਸੇ ਤਰ੍ਹਾਂ ਹੁਣ ਪੰਜਾਬ ਦੇ ਇੰਜਣ ਵੀ ਬੰਨ੍ਹੇ ਜਾ ਰਹੇ ਹਨ। ਪੰਜਾਬ ਦੇ ਇੰਜਣ ‘ਚੋਂ ਕਈਆਂ ਨੇ ਪਿਸਟਨ ਤੇ ਚੇਨ ਤਕ ਚੋਈ ਕਰ ਕੇ ਲੈ ਗਏ ਹਨ। ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਰੇ ਤਿਉਹਾਰ ਇਕੱਠੇ ਮਨਾਉਣੇ ਚਾਹੀਦੇ ਹਨ।