ਰਾਘਵ ਚੱਢਾ ਨੇ ਕਰਨ ਔਜਲਾ ਨਾਲ ਕੀਤੀ ਮੁਲਾਕਾਤ: ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

ਚੰਡੀਗੜ੍ਹ, 24 ਜੂਨ 2025 – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਦੇਸ਼ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਨਾਲ ਮੁਲਾਕਾਤ ਕੀਤੀ। ਕਰਨ ਔਜਲਾ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਚੱਢਾ ਨੇ ਕਰਨ ਔਜਲਾ ਦੇ ਨਾਲ-ਨਾਲ ਗੀਤਕਾਰ ਦੀਪ ਰੇਹਾਨ ਨਾਲ ਵੀ ਮੁਲਾਕਾਤ ਕੀਤੀ। ਰਾਘਵ ਚੱਢਾ ਨੇ ਵੀ ਮੁਲਾਕਾਤ ਦੀਆਂ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।

ਇਹ ਰਾਘਵ ਚੱਢਾ ਦੀ ਪੰਜਾਬੀ ਸੰਗੀਤ ਜਗਤ ਦੇ ਮੋਹਰੀ ਕਲਾਕਾਰਾਂ ਵਿੱਚੋਂ ਇੱਕ ਕਰਨ ਔਜਲਾ ਨਾਲ ਦੂਜੀ ਮੁਲਾਕਾਤ ਹੈ। ਇਸ ਤੋਂ ਪਹਿਲਾਂ ਦੋਵੇਂ ਪਿਛਲੇ ਸਾਲ ਦਸੰਬਰ ਵਿੱਚ ਵੀ ਮਿਲੇ ਸਨ। ਰਾਘਵ ਚੱਢਾ ਦਾ ਵਿਆਹ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਵਿਆਹ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਹੋਇਆ ਹੈ। ਪਰਿਣੀਤੀ ਪਹਿਲੀ ਵਾਰ ਆਪਣੇ ਪਤੀ ਰਾਘਵ ਚੱਢਾ ਨੂੰ ਯੂਕੇ ਵਿੱਚ ਇੱਕ ਪੁਰਸਕਾਰ ਸਮਾਗਮ ਦੌਰਾਨ ਮਿਲੀ ਸੀ। ਇਸ ਤੋਂ ਪਹਿਲਾਂ ਉਹ ਰਾਘਵ ਬਾਰੇ ਕੁਝ ਨਹੀਂ ਜਾਣਦੀ ਸੀ। ਇਸ ਪੁਰਸਕਾਰ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਵਿੱਚ ਸਫਲਤਾ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ।

ਇਸ ਸਮਾਗਮ ਵਿੱਚ ਪਰਿਣੀਤੀ ਨੂੰ ਮਨੋਰੰਜਨ ਲਈ ਅਤੇ ਰਾਘਵ ਨੂੰ ਰਾਜਨੀਤੀ ਲਈ ਸਨਮਾਨਿਤ ਕੀਤਾ ਗਿਆ। ਬਾਅਦ ਵਿੱਚ ਉਹ ਦੋਵੇਂ ਦੋਸਤ ਬਣ ਗਏ ਅਤੇ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਰਾਘਵ ਚੱਢਾ 2023 ਵਿੱਚ ਪਰਿਣੀਤੀ ਨਾਲ ਵਿਆਹ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੂਸੇਵਾਲਾ ਡਾਕੂਮੈਂਟਰੀ ਮਾਮਲੇ ਦੀ ਸੁਣਵਾਈ 1 ਜੁਲਾਈ ਨੂੰ: ਅਦਾਲਤ ਨੇ ਬਲਕੌਰ ਸਿੰਘ ਤੋਂ ਇਤਰਾਜ਼ਾਂ ‘ਤੇ ਮੰਗਿਆ ਜਵਾਬ

ਰੋਹਿਤ ਸ਼ਰਮਾ ਨੇ ਦੱਸੀ ਆਪਣੀ ਪ੍ਰੇਮ ਕਹਾਣੀ: ਕਿਹਾ – ਰਿਤਿਕਾ ਨਾਲ 6 ਸਾਲ ਦੋਸਤੀ ਰਹੀ, ਪਿੱਚ ‘ਤੇ ਕੀਤਾ ਪ੍ਰਪੋਜ਼