ਨਵੀਂ ਦਿੱਲੀ, 12 ਅਗਸਤ 2022 – ਰਾਘਵ ਚੱਢਾ ਵੱਲੋਂ ਆਪਣੀ ਰਾਜ ਸਭਾ ‘ਚ ਕੀਤੀ ਗਈ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਹੈ। ਰਾਘਵ ਚੱਢਾ ਨੇ ਫੇਸਬੁੱਕ ‘ਤੇ ਪੋਸਟ ਪਾਉਂਦਿਆਂ ਸੰਸਦ ਦੇ ਮਾਨਸੂਨ ਸੈਸ਼ਨ 2022 ਲਈ ਆਪਣਾ ਰਿਪੋਰਟ ਕਾਰਡ ਪੋਸਟ ਕੀਤਾ। ਜਿਸ ‘ਚ ਚੱਢਾ ਨੇ ਕਿਹਾ ਕਿ ਉਸ ਨੇ 42 ਸਵਾਲ ਚੁੱਕੇ। 2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਅਤੇ 93% ਹਾਜ਼ਰੀ ਦੇ ਨਾਲ 8 ਬਹਿਸਾਂ ਵਿੱਚ ਹਿੱਸਾ ਲਿਆ।
ਅੱਗੇ ਚੱਢਾ ਨੇ ਕਿਹਾ ਕੇ ਉਹ ਆਪਣੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਅਤੇ ਇਸ ਪਲੇਟਫਾਰਮ ਦੀ ਵਰਤੋਂ ਕਰਕੇ ਪੰਜਾਬ ਦੇ ਹੱਕਾਂ ਲਈ ਲੜਾਂਨਗੇ।