ਪੰਜਾਬ ‘ਚ ਸਵੇਰ ਤੋਂ ਪੈ ਰਿਹਾ ਮੀਂਹ, 4 ਜ਼ਿਲ੍ਹਿਆਂ ‘ਚ ਔਰੇਂਜ ਅਲਰਟ: ਮਾਝਾ ਅਤੇ ਪੂਰਬੀ ਮਾਲਵੇ ਵਿੱਚ ਯੈਲੋ ਅਲਰਟ

  • ਬੱਦਲ ਛਾਏ ਰਹਿਣ ਕਾਰਨ ਤਾਪਮਾਨ ਵੀ ਹੇਠਾਂ ਆਇਆ

ਚੰਡੀਗੜ੍ਹ, 10 ਨਵੰਬਰ 2023 – ਵੈਸਟਰਨ ਡਿਸਟਰਬੈਂਸ ਨੇ ਇੱਕ ਵਾਰ ਫਿਰ ਪੰਜਾਬ ਦੇ ਮੌਸਮ ਵਿੱਚ ਬਦਲਾਅ ਲਿਆਂਦਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੂਰਬੀ ਮਾਲਵਾ ਅਤੇ ਮਾਝੇ ਵਿੱਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਦਿਨ ਭਰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਬੱਦਲਵਾਈ ਕਾਰਨ ਸਵੇਰੇ ਘੱਟੋ-ਘੱਟ ਤਾਪਮਾਨ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਘੰਟਿਆਂ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਇਸ ਦੇ ਨਾਲ ਹੀ ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਜਲੰਧਰ, ਫਗਵਾੜਾ ਅਤੇ ਫਿਲੌਰ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਅੱਜ ਲੁਧਿਆਣਾ, ਖੰਨਾ, ਖਰੜ, ਮੁਕਤਸਰ, ਫਾਜ਼ਿਲਕਾ, ਪਟਿਆਲਾ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਮੀਂਹ ਅੱਜ ਤੱਕ ਹੀ ਸੀਮਤ ਰਹੇਗਾ। ਭਲਕੇ ਤੋਂ ਅਸਮਾਨ ਮੁੜ ਸਾਫ਼ ਰਹਿਣ ਦੀ ਉਮੀਦ ਹੈ। ਮੀਂਹ ਕਾਰਨ ਪੰਜਾਬ ਦੇ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਮਾਹਿਰਾਂ ਅਨੁਸਾਰ ਇਸ ਮੀਂਹ ਕਾਰਨ ਹਵਾ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਪੁਲਿਸ ਨੇ 19 ਘੰਟਿਆਂ ‘ਚ ਹੀ ਕੀਤਾ ਬਰਾਮਦ

ਲੁਧਿਆਣਾ ਦੀ ਕੱਪੜਾ ਫੈਕਟਰੀ ‘ਚ ਲੱਗੀ ਅੱਗ, ਸ਼ਾਰਟ ਸਰਕਟ ਹੋਣ ਤੋਂ ਬਾਅਦ ਸਕੂਟੀ ਨੂੰ ਲੱਗੀ ਅੱਗ ਕਾਰਨ ਹੋਇਆ ਧਮਾਕਾ