ਪੰਜਾਬ ਰੋਡਵੇਜ਼ ਅਤੇ PRTC ਬੱਸਾਂ ਨੂੰ ਦਿੱਲੀ ਹਵਾਈ ਅੱਡੇ ਤੱਕ ਨਾ ਜਾਣ ਦੀ ਆਗਿਆ ਅਤੇ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਆਗਿਆ ਦੇਣੀ, ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਇਸੇ ਗੱਲ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਕਰੀਬਨ 12 ਚਿੱਠੀਆਂ ਲਿਖੀਆਂ ਪਰ ਕਿਸੇ ਦਾ ਕੋਈ ਜਵਾਬ ਨਾ ਮਿਲਿਆ ਤਾਂ ਰਾਜਾ ਵੜਿੰਗ ਦਿੱਲੀ ਵਿਖੇ ਰੋਡਵੇਜ਼ ਦੀ ਬੱਸ ਲੈ ਕੇ ਕੇਜਰੀਵਾਲ ਦੇ ਘਰ ਬਾਹਰ ਪਹੁੰਚੇ। ਓਥੇ ਜਾਕੇ ਰਾਜਾ ਵੜਿੰਗ ਨੂੰ ਬੈਠਣ ਲਈ ਪਹਿਲਾਂ ਕੁਰਸੀ ਦਿੱਤੀ ਅਤੇ ਫ਼ਿਰ ਕੁਝ ਸਮੇਂ ਮਗਰੋਂ ਉਹ ਕੁਰਸੀ ਖੋਹ ਲਈ ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸਮੇਤ 50 ਲੋਕਾਂ ਨੂੰ ਸੜਕ ‘ਤੇ ਬੈਠਣ ਲਈ ਮਜਬੂਰ ਕੀਤਾ।
ਰਾਜਾ ਵੜਿੰਗ ਨੇ ਕਿਹਾ ਕਿ ਚਿੱਠੀਆਂ ਲਿਖਣ ਦੇ ਬਾਵਜੂਦ, ਟਵੀਟ ‘ਤੇ ਸਵਾਲ ਪੁੱਛਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨਾ ਤਾਂ ਉਹਨਾਂ ਨੂੰ ਮਿਲਣ ਲਈ ਸਮਾਂ ਦੇ ਰਹੇ ਅਤੇ ਨਾ ਹੀ ਗੱਲ ਸੁਨ ਰਹੇ ਹਨ। ਰਾਜਾ ਵੜਿੰਗਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਮਹਿੰਗੇ ਮੁੱਲ ‘ਤੇ ਲੋਕਾਂ ਨੂੰ ਸਫ਼ਰ ਕਰਵਾ ਰਹੇ ਹਨ ਅਤੇ ਉਹ ਇਸੇ ਲਈ ਰੋਡਵੇਜ਼ ਦੀਆਂ ਬੱਸਾਂ ਨੂੰ ਦਿੱਲੀ ਹਵਾਈ ਅੱਡੇ ਤੱਕ ਜਾਣ ਦੀ ਆਗਿਆ ਕਿਉਂ ਨਹੀਂ ਦਿੱਤੀ ਜਾ ਰਹੀ ? ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਤੋਂ ਆਏ ਹੋਏ ਲੋਕਾਂ ਦਾ ਇਹ ਹਾਲ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਦਫ਼ਤਰ ਤੋਂ ਨਾ ਪਾਣੀ ਪੁੱਛਿਆ ਗਿਆ ਨਾ ਬੈਠਣ ਲਈ ਕੁਰਸੀ ਦਿੱਤੀ ਗਈ।
ਅਰਵਿੰਦ ਕੇਜਰੀਵਾਲ 2 ਦਿਨ ਦੇ ਦੌਰੇ ਲਈ ਪੰਜਾਬ ਆਏ ਹੋਏ ਹਨ ਅਤੇ ਰਾਜਾ ਵੜਿੰਗ ਦਾ ਵੀ ਕਹਿਣਾ ਹੈ ਕਿ ਜੇਕਰ ਉਹ ਪੰਜਾਬ ਹਨ ਤਾਂ ਉਹਨਾਂ ਦੇ ਮੁੱਖ ਸਕੱਤਰ, ਜਾਂ ਦਿੱਲੀ ਸਰਕਾਰ ਦੇ ਹੋਰ ਮੰਤਰੀ ਇਥੇ ਆਕੇ ਚਿੱਠੀ ਲੈਣ ਅਤੇ ਸਾਨੂੰ ਮਿਲਣ ਦਾ ਸਮਾਂ ਦੇਣ। ਅੱਜਕਲ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਹੀ ਹਨ ਉਹ ਓਥੇ ਹੀ ਮਿਲਣ ਦਾ ਸਮਾਂ ਦੇ ਦੇਣ। ਬਾਦਲਾਂ ਤੋਂ ਅਰਵਿੰਦ ਕੇਜਰੀਵਾਲ ਨੂੰ ਕੋਈ ਹਿੱਸਾ ਮਿਲਦਾ ਹੋਵੇਗਾ, ਅਜਿਹਾ ਇਲਜ਼ਾਮ ਵੀ ਰਾਜਾ ਵੜਿੰਗ ਨੇ ਲਗਾਏ ਹਨ। ਫਿਲਹਾਲ ਮਾਹੌਲ ਦਿੱਲੀ ਵਿਖੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ ਪੂਰੀ ਤਰ੍ਹਾਂ ਗਰਮ ਕੀਤਾ ਹੋਇਆ ਹੈ ਪਰ ਹੱਲ ਕੀ ਨਿਕਲਦਾ ਇਹ ਦੇਖਣਾ ਹੋਵੇਗਾ।
https://www.facebook.com/thekhabarsaar/