ਪੰਜਾਬ ਦੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਭਾਜਪਾ ਛੱਡ ਕੇ ਕਾਂਗਰਸ ‘ਚ ਮੁੜ ਹੋਣਗੇ ਸ਼ਾਮਲ

ਅੰਮ੍ਰਿਤਸਰ, 13 ਅਕਤੂਬਰ 2023 – ਪੰਜਾਬ ਦੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਅੱਜ ਘਰ ਵਾਪਸੀ ਰਹੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਕਾਂਗਰਸ ਦੀ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਸ ਹੱਥ ਛੱਡ ਕੇ ਬੀਜੇਪੀ ਦਾ ਕਮਲ ਫੜ੍ਹ ਲਿਆ ਸੀ। ਇਨ੍ਹਾਂ ਵਿੱਚ ਉਹ ਆਗੂ ਵੀ ਸ਼ਾਮਲ ਸਨ, ਜੋ ਕਾਂਗਰਸ ਵਿੱਚ ਆਪਸੀ ਕਲੇਸ਼ ਕਾਰਨ ਕਾਂਗਰਸ ਛੱਡ ਗਏ ਸਨ। ਹੁਣ ਉਹ ਘਰ ਪਰਤਣ ਵਾਲੇ ਪਹਿਲੇ ਨੇਤਾ ਬਣ ਗਏ ਹਨ।

ਰਾਜ ਕੁਮਾਰ ਵੇਰਕਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਉਹ ਦਿੱਲੀ ਲਈ ਰਵਾਨਾ ਹੋ ਰਹੇ ਹਨ, ਜਿੱਥੇ ਉਹ ਸੀਨੀਅਰ ਆਗੂਆਂ ਦੇ ਸਾਹਮਣੇ ਮੁੜ ਕਾਂਗਰਸ ਵਿੱਚ ਸ਼ਾਮਲ ਹੋਣਗੇ। ਰਾਜ ਕੁਮਾਰ ਵੇਰਕਾ, ਜੋ 2022 ਦੀਆਂ ਚੋਣਾਂ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ, 22 ਸਾਲਾਂ ਤੋਂ ਕਾਂਗਰਸ ਵਿਚ ਸਰਗਰਮ ਸਨ ਅਤੇ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾ ਚੁੱਕੇ ਸਨ। ਕਾਂਗਰਸ ਛੱਡਣ ‘ਤੇ ਹਰ ਕੋਈ ਹੈਰਾਨ ਸੀ ਅਤੇ ਹੁਣ ਉਨ੍ਹਾਂ ਦੀ ਅਚਾਨਕ ਵਾਪਸੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

20 ਮਾਰਚ 1963 ਨੂੰ ਅੰਮ੍ਰਿਤਸਰ ਵਿੱਚ ਜਨਮੇ ਵੇਰਕਾ ਸ਼ੁਰੂ ਤੋਂ ਹੀ ਅੰਮ੍ਰਿਤਸਰ ਦੇ ਸੰਸਦ ਮੈਂਬਰ ਰਘੁਨੰਦਨ ਲਾਲ ਭਾਟੀਆ ਦੇ ਕਰੀਬੀ ਸਨ। ਉਨ੍ਹਾਂ ਨੇ ਹੀ 2002 ਵਿੱਚ ਰਾਜ ਕੁਮਾਰ ਵੇਰਕਾ ਨੂੰ ਵੇਰਕਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਨ੍ਹਾਂ ਦੇ ਸਾਹਮਣੇ ਅਕਾਲੀ ਦਲ ਦੇ ਡਾ: ਦਲਬੀਰ ਸਿੰਘ ਸਨ, ਜਿਨ੍ਹਾਂ ਨੂੰ ਵੇਰਕਾ ਨੇ 10 ਹਜ਼ਾਰ ਵੋਟਾਂ ਨਾਲ ਹਰਾਇਆ | 2007 ਵਿੱਚ ਸਮੀਕਰਨ ਬਦਲ ਗਏ ਅਤੇ ਡਾ: ਦਲਬੀਰ ਵੇਰਕਾ ਨੂੰ 20 ਹਜ਼ਾਰ ਵੋਟਾਂ ਨਾਲ ਹਰਾਇਆ। ਕੇਂਦਰ ਦੀ ਯੂਪੀਏ ਸਰਕਾਰ ਦੌਰਾਨ ਵੇਰਕਾ ਦਾ ਪੱਖ ਪੂਰਿਆ ਗਿਆ। ਉਨ੍ਹਾਂ ਨੂੰ 2010 ਵਿੱਚ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਹ 2016 ਤੱਕ ਅਹੁਦੇ ‘ਤੇ ਰਹੇ।

ਵੇਰਕਾ ਵਿਧਾਨ ਸਭਾ ਹਲਕੇ ਨੂੰ 2012 ਵਿੱਚ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਮਿਲਾ ਦਿੱਤਾ ਗਿਆ ਸੀ। ਜਦਕਿ ਅੰਮ੍ਰਿਤਸਰ ਪੱਛਮੀ ਹਲਕਾ ਐਸਸੀ ਵਰਗ ਲਈ ਰਾਖਵਾਂ ਸੀ। ਇਸ ਤੋਂ ਬਾਅਦ ਵੇਰਕਾ ਨੂੰ ਅੰਮ੍ਰਿਤਸਰ ਪੱਛਮੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਉਨ੍ਹਾਂ ਨੇ ਭਾਜਪਾ ਦੇ ਰਾਕੇਸ਼ ਗਿੱਲ ਨੂੰ ਹਰਾ ਕੇ ਜਿੱਤ ਹਾਸਲ ਕੀਤੀ। 2017 ਵਿੱਚ ਵੀ ਵੇਰਕਾ ਨੇ ਪੱਛਮੀ ਹਲਕੇ ਤੋਂ ਸੀਟ ਹਾਸਲ ਕਰਕੇ ਮੁੜ ਭਾਜਪਾ ਦੇ ਰਾਕੇਸ਼ ਗਿੱਲ ਨੂੰ 20 ਹਜ਼ਾਰ ਵੋਟਾਂ ਨਾਲ ਹਰਾਇਆ ਸੀ।

ਰਾਜ ਕੁਮਾਰ ਵੇਰਕਾ ਨੂੰ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਿੰਨ ਵਾਰ ਵਿਧਾਇਕ ਰਹਿਣ ਦੇ ਬਾਵਜੂਦ ਉਨ੍ਹਾਂ ਪਾਰਟੀ ‘ਤੇ ਉਨ੍ਹਾਂ ਨੂੰ ਹਰ ਕੰਮ ‘ਚ ਅਣਗੌਲਿਆ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਖੁਦ ਹੀ ਕਾਂਗਰਸ ਛੱਡਣ ਦਾ ਫੈਸਲਾ ਕੀਤਾ। ਸੂਬਾ ਕਾਂਗਰਸ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਸਨ ।

ਸਿਆਸਤ ਦੇ ਨਾਲ-ਨਾਲ ਵੇਰਕਾ ਨੂੰ ਅਦਾਕਾਰੀ ਦਾ ਵੀ ਸ਼ੌਕ ਰਿਹਾ ਹੈ। ਵੇਰਕਾ ਦਾ ਇੱਕ ਵੀਡੀਓ 2017 ‘ਚ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਉਹ ਕਾਫੀ ਵਿਵਾਦਾਂ ‘ਚ ਰਹੇ ਸਨ। ਕਸ਼ਮੀਰ ਦੀਆਂ ਘਾਟੀਆਂ ਵਿੱਚ ਸਿਪਾਹੀ ਬਹਾਦਰਾਂ ਦੀ ਦਰਦ ਭਰੀ ਗਾਥਾ ਨਾਮ ਹੇਠ ਜਾਰੀ ਇਸ ਵੀਡੀਓ ਵਿੱਚ ਉਹ ਖੁਦ ਇੱਕ ਸਿਪਾਹੀ ਦੀ ਵਰਦੀ ਵਿੱਚ ਨਜ਼ਰ ਆ ਰਿਹਾ ਸੀ। ਇਹ ਵੀਡੀਓ ਕਾਂਗਰਸ ਨੇ ਆਪਣੇ ਪੇਜ ‘ਤੇ ਜਾਰੀ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BSF ਵੱਲੋਂ ਤਰਨਤਾਰਨ ਸਰਹੱਦ ਤੋਂ ਡਰੋਨ ਸਣੇ 21 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਜੰਮੂ ‘ਚ ਮਾਨਸਾ ਦਾ ਜਵਾਨ ਸ਼ਹੀਦ: ਮਾਪਿਆਂ ਦਾ ਇਕਲੌਤਾ ਪੁੱਤ ਸੀ, ਡੇਢ ਮਹੀਨਾ ਪਹਿਲਾਂ ਆਇਆ ਸੀ ਘਰ