- ਬੰਦ ਕਰਾਉਣ ਦੀ ਵੀਡੀਓ ਹੋਈ ਵਾਇਰਲ….
- ਹਲਕਾ ਵਿਧਾਇਕ ਨੇ ਰਾਮ ਲੀਲਾ ਵਿੱਚ ਅੜਿਕਾ ਪਾਉਣ ਵਾਲਿਆਂ ਤੇ ਕਾਰਵਾਈ ਕਰਵਾਉਣ ਦੀ ਆਖੀ ਗੱਲ
ਸਰਹਿੰਦ, 17 ਅਕਤੂਬਰ 2023 – ਸਰਹਿੰਦ ਦੇ ਹਿਮਾਯੂੰਪੁਰ ਇਲਾਕੇ ਵਿਚ ਰਾਮਾ ਡਰਾਮਾਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮ ਲੀਲਾ ਵਿਚ 2 ਸਿਆਸੀ ਗੁੱਟਾਂ ਦੇ ਆਗੂਆਂ ਦਰਮਿਆਨ ਛਿੜੇ ਵਿਵਾਦ ਤੋਂ ਬਾਅਦ ਮੰਚਨ ਰਾਜਨੀਤੀ ਦੀ ਭੇਟ ਚੜਦਾ ਨਜ਼ਰ ਆ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਉਕਤ ਇਲਾਕੇ ਵਿਚ 12 ਅਕਤੂਬਰ ਨੂੰ ਸ੍ਰੀ ਰਾਮ ਲੀਲਾ ਦੇ ਮੰਚਨ ਤੋਂ ਪਹਿਲਾਂ ਮਾਤਾ ਦੀ ਚੌਂਕੀ ਦੋਨਾਂ ਧਿਰਾਂ ਵਲੋਂ ਮਿਲ ਕੇ ਕਰਵਾਈ ਗਈ ਸੀ ਪ੍ਰੰਤੂ 13 ਅਕਤੂਬਰ ਨੂੰ ਜਦੋਂ ਸ੍ਰੀ ਰਾਮ ਲੀਲਾ ਦਾ ਮੰਚਨ ਚਲ ਰਿਹਾ ਸੀ ਤਾਂ ਇੱਕ ਧਿਰ ਦੇ ਇਕ ਆਗੂ ਵਲੋਂ ਮੰਚਨ ਵਿਚੇ ਹੀ ਬੰਦ ਕਰਵਾ ਦਿੱਤਾ ਗਿਆ। ਫਿਰ 14 ਅਕਤੂਬਰ ਨੂੰ ਸ੍ਰੀ ਰਾਮਲੀਲਾ ਹੋਈ ਜਦੋਂਕਿ 15 ਅਕਤੂਬਰ ਨੂੰ ਫਿਰ ਉਸੇ ਧਿਰ ਨੇ ਸ੍ਰੀ ਰਾਮ ਲੀਲਾ ਦਾ ਮੰਚਨ ਸ਼ੁਰੂ ਹੋਣ ਤੋਂ ਪਹਿਲਾਂ ਬੰਦ ਕਰਵਾ ਦਿੱਤਾ। ਜਿਸ ਦੌਰਾਨ ਰਾਮਲੀਲਾ ਦੇਖਣ ਆਏ ਦਰਸ਼ਕਾਂ ਵਿਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਸੀ। ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਗੁਲਸ਼ਨ ਰਾਏ ਬੋਬੀ ਜੋ ਕਿ ਰਾਮਾ ਡਰਾਮਾਟਿਕ ਕਲੱਬ ਦੇ ਚੇਅਰਮੈਨ ਅਤੇ ਸ੍ਰੀ ਰਾਮ ਲੀਲਾ ਵਿਚ ਸਟੇਟ ਸੈਕਟਰੀ ਦੀ ਭੂਮਿਕਾ ਨਿਭਾਅ ਰਹੇ ਹਨ, ਨੂੰ ਦੂਜੀ ਧਿਰ ਵਲੋਂ ਸਟੇਜ ’ਤੇ ਨਹੀਂ ਚੜਨ ਦੇਣਾ ਚਾਹੁੰਦੇ ਜਿਸ ਕਾਰਨ ਇਹ ਵਿਵਾਦ ਪੈਦਾ ਹੋਇਆ ਦੱਸਿਆ ਜਾ ਰਿਹਾ ਹੈ।
ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਰਮੇਸ਼ ਕੁਮਾਰ ਸੋਨੂ ਅਤੇ ਚੇਅਰਮੈਨ ਗੁਲਸ਼ਨ ਰਾਏ ਬੋਬੀ ਨੇ ਦੱਸਿਆ ਕਿ ਕਰੀਬ 4 ਦਹਾਕਿਆਂ ਤੋਂ ਖਾਲਸਾ ਸਕੂਲ ਦੇ ਖੇਡ ਗਰਾਊਂਡ ਵਿਚ ਸ੍ਰੀ ਰਾਮਾ ਡਰਾਮਾਟਿੱਕ ਕਲੱਬ ਸਰਹਿੰਦ ਹਮਾਯੂਪੁਰ ਵਲੋਂ ਰਾਮਲੀਲਾ ਦਾ ਮੰਚਨ ਕਰਵਾਇਆ ਜਾ ਰਿਹਾ ਹੈ ਪਰ ਪਿਛਲੇ 2 ਸਾਲ ਪਹਿਲਾਂ ਹੋਈਆਂ ਕੌਂਸਲਰ ਚੋਣਾਂ ਦੌਰਾਨ ਦੋਨੋਂ ਵਿਅਕਤੀਆਂ ਦੀ ਆਪਸੀ ਖਿਚੋਤਾਣ ਦਰਮਿਆਨ ਰਾਮਲੀਲਾ ਵਿਚ ਇਹ ਵਿਵਾਦ ਛਿੜਿਆ ਦੱਸਿਆ ਜਾ ਰਿਹਾ ਹੈ।
ਓਧਰ ਕਾਂਗਰਸੀ ਕੌਂਸਲਰ ਗੁਲਸ਼ਨ ਰਾਏ ਬੌਬੀ ਨੇ ਦੂਜੀ ਧਿਰ ਦੇ ਆਗੂ ਪਾਵੇਲ ਹਾਂਡਾ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਸਾਥੀਆਂ ਵਲੋਂ ਜਾਣ ਬੁੱਝ ਕੇ ਰਾਮਲੀਲਾ ਵਿਚ ਹੰਗਾਮਾ ਕਰ ਮੰਚਨ ਬੰਦ ਕਰਵਾ ਕੇ ਮਰਿਆਦਾ ਭੰਗ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਆਗੂ ਪਵੇਲ ਹਾਂਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੌਂਸਲਰ ਬੋਬੀ ਦੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਾਮਲੀਲਾ ਦਾ ਮੰਚਨ ਬੰਦ ਨਹੀਂ ਕਰਵਾਇਆ ਗਿਆ ਅਤੇ ਜਿਸ ਤਰ੍ਹਾਂ ਪਹਿਲਾਂ ਰਾਮਲੀਲਾ ਚੱਲ ਰਹੀ ਸੀ ਉਸੇ ਤਰ੍ਹਾਂ ਹੁਣ ਵੀ ਜਾਰੀ ਹੈ।
ਜਦੋਂ ਇਸ ਵਿਵਾਦ ਸਬੰਧੀ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਦੋਨੋਂ ਧਿਰਾਂ ਨੂੰ ਸਮਝਾ ਦਿੱਤਾ ਗਿਆ ਹੈ ਅਤੇ ਹੁਣ ਕੋਈ ਵੀ ਰਾਮਲੀਲਾ ਦੇ ਮੰਚਨ ਦੌਰਾਨ ਹੰਗਾਮਾ ਨਹੀਂ ਕਰੇਗਾ, ਜੇਕਰ ਫਿਰ ਵੀ ਕੋਈ ਰਾਮ ਲੀਲਾ ਦੇ ਮੰਚਨ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕਰਵਾਈ ਜਾਵੇਗੀ।