ਦੇਸ਼ ਦੀ ਵਧ ਰਹੀ ਆਬਾਦੀ ਦੀ ਰਾਮ ਰਹੀਮ ਨੂੰ ਚਿੰਤਾ, ਪ੍ਰੇਮੀਆਂ ਨੂੰ ਦਿੱਤਾ ਇਹ ਸੰਦੇਸ਼

  • ਕਿਹਾ- ਇਸ ਕਾਰਨ ਵਧ ਰਹੀ ਹੈ ਬੇਰੁਜ਼ਗਾਰੀ

ਉੱਤਰ ਪ੍ਰਦੇਸ਼, 15 ਫਰਵਰੀ 2023 – ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਬ੍ਰਹਮਚਾਰੀ ਰਹਿਣ ਦਾ ਪ੍ਰਚਾਰ ਕਰਨ ਤੋਂ ਬਾਅਦ ਰਾਮ ਰਹੀਮ ਨੇ ਹੁਣ ਆਪਣੇ ਪ੍ਰੇਮੀਆਂ ਨੂੰ ਆਬਾਦੀ ਕੰਟਰੋਲ ਕਰਨ ਦਾ ਸੰਦੇਸ਼ ਦਿੱਤਾ ਹੈ। ਭਗਵੇਂ ਰੰਗ ਦੀ ਟੋਪੀ ਪਹਿਨ ਕੇ ਰਾਮ ਰਹੀਮ ਨੇ ਪਹਿਲੀ ਵਾਰ ਦੇਸ਼ ‘ਚ ਵਧਦੀ ਆਬਾਦੀ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਰਾਮ ਰਹੀਮ ਨੇ ਕਿਹਾ ਕਿ ਅੱਜ ਦਾ ਯੁੱਗ ਬਹੁਤ ਖਤਰਨਾਕ ਯੁੱਗ ਹੈ, ਜਿਸ ‘ਚ ਆਬਾਦੀ ਵੱਧ ਰਹੀ ਰਹੀ ਹੈ।

ਆਬਾਦੀ ਵਧ ਰਹੀ ਹੈ। ਕੋਈ ਕਿੰਨੀ ਵੀ ਕੋਸ਼ਿਸ਼ ਕਰ ਲਵੇ ਪਰ ਇਸ ਵਧ ਰਹੀ ਆਬਾਦੀ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਰਹੇ ਹਨ। ਬੇਰੋਜ਼ਗਾਰੀ ਕਾਰਨ ਸਾਰੀ ਦੁਨੀਆਂ ਵਿੱਚ ਝਗੜੇ, ਨਫ਼ਰਤ, ਦਹਿਸ਼ਤਗਰਦੀ, ਲੜਾਈ-ਝਗੜੇ ਚੱਲਦੇ ਹਨ। ਇਸ ਲਈ ਸੰਜਮ ਤੋਂ ਕੰਮ ਲੈਣਾ, ਆਪਣੇ ਆਪ ‘ਤੇ ਕਾਬੂ ਰੱਖਣਾ ਅਤੇ ਆਬਾਦੀ ਨੂੰ ਵੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।

ਰਾਮ ਰਹੀਮ ਨੇ ਕਿਹਾ ਕਿ ਆਦਮੀ ਸੋਚਦਾ ਹੈ ਕਿ ਉਸ ਦੇ ਕੰਟਰੋਲ ਕਰਨ ‘ਤੇ ਕੀ ਹੋਵੇਗਾ? ਬੂੰਦ-ਬੂੰਦ ਨਾਲ ਛੱਪੜ ਭਰ ਜਾਂਦਾ, ਕਿਸੇ ਨੇ ਇਹ ਗਲਤ ਨਹੀਂ ਕਿਹਾ ਹੈ। ਇਸ ਲਈ ਤੁਸੀਂ ਸ਼ੁਰੂ ਕਰੋ, ਜੇਕਰ ਪ੍ਰਮਾਤਮਾ ਨੇ ਚਾਹਿਆ ਤਾਂ ਤੁਹਾਨੂੰ ਖੁਸ਼ੀ ਮਿਲੇਗੀ, ਫਿਰ ਦੂਸਰੇ ਤੁਹਾਨੂੰ ਦੇਖ ਕੇ ਤੁਹਾਡੇ ਪਿੱਛੇ ਜ਼ਰੂਰ ਆਉਣਗੇ ਅਤੇ ਆਬਾਦੀ ‘ਤੇ ਕੰਟਰੋਲ ਹੋਵੇਗਾ। ਨਹੀਂ ਤਾਂ ਇਹ ਜਨਸੰਖਿਆ ਵਿਸਫੋਟ ਇਸ ਤਰ੍ਹਾਂ ਵਿਸਫੋਟ ਕਰੇਗਾ। ਇਸ ਲਈ ਆਪਣੇ ਵਿਚਾਰਾਂ ਨੂੰ ਸ਼ੁੱਧ ਕਰਨਾ ਬਹੁਤ ਜ਼ਰੂਰੀ ਹੈ।

ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਉਹ 21 ਜਨਵਰੀ ਨੂੰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਸੀ। ਉਹ ਆਪਣੀ ਪੈਰੋਲ ਦੇ ਕਰੀਬ 25 ਦਿਨ ਗੁਜ਼ਾਰ ਚੁੱਕਾ ਹੈ। ਹੁਣ ਸਿਰਫ਼ 15 ਦਿਨ ਬਚੇ ਹਨ। ਰਾਮ ਰਹੀਮ ਦੀ ਪੈਰੋਲ 1 ਮਾਰਚ ਨੂੰ ਖਤਮ ਹੋ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਬਣ ਰਿਹਾ ਹੈ ਵਿਦੇਸ਼ੀ ਵਿਦਿਆਰਥੀਆਂ ਦੀ ਪਸੰਦ, ਵਿਦੇਸ਼ੀ ਵਿਦਿਆਰਥੀਆਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ

ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਬਣੇ ਰਹਿਣਗੇ ਵੁਮੈਨ ਕਮਿਸ਼ਨ ਦੇ ਚੇਅਰਮੈਨ