ਜਗਰਾਉਂ, 14 ਅਪ੍ਰੈਲ 2024: ਪਿੰਡ ਬਰਸਾਲ ਵਿਖੇ ਇਕ ਲੜਕੀ ਆਪਣੇ ਪ੍ਰੇਮੀ ਨਾਲ ਘਰੋਂ ਨਿਕਲ ਗਈ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਆਪਣੇ ਰਿਸ਼ਤੇਦਾਰ ਦੀ ਪਤਨੀ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਹੁਣ ਸਿਰ ਉੱਚਾ ਕਰਕੇ ਪਿੰਡ ਵਿਚ ਤੁਰਨ ਦੇ ਯੋਗ ਨਹੀਂ ਰਿਹਾ। ਉਹ ਲੋਕਾਂ ਦੇ ਤਾਅਨੇ ਨਹੀਂ ਸੁਣ ਸਕਦਾ ਕਿਉਂਕਿ ਉਸ ਦੀ ਧੀ ਨੂੰ ਭਜਾਉਣ ਵਾਲਿਆਂ ਨੇ ਉਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਉਹ ਦੁਨੀਆਂ ਨੂੰ ਅਲਵਿਦਾ ਕਹਿ ਕੇ ਇੱਥੋਂ ਜਾ ਰਿਹਾ ਹੈ।
ਜਦੋਂ ਤੱਕ ਪਤੀ ਦੇ ਸੱਦੇ ‘ਤੇ ਪਤਨੀ ਆਪਣੀ ਭਰਜਾਈ ਨਾਲ ਘਰ ਪਹੁੰਚੀ, ਉਦੋਂ ਤੱਕ ਉਸ ਦਾ ਪਤੀ ਫਾਹਾ ਲੈ ਕੇ ਇਸ ਦੁਨੀਆ ਤੋਂ ਚਲਾ ਗਿਆ ਸੀ। ਫਿਲਹਾਲ ਪੁਲਸ ਨੇ ਇਸ ਮਾਮਲੇ ‘ਚ ਪ੍ਰੇਮੀ ਨਾਲ ਫਰਾਰ ਹੋਈ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਲੜਕੀ ਦੇ ਪ੍ਰੇਮੀ, ਪ੍ਰੇਮੀ ਦੀ ਮਾਂ, ਪ੍ਰੇਮੀ ਦੀ ਭੈਣ ਅਤੇ ਉਸ ਦੇ ਜੀਜਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜੋ ਬਾਅਦ ‘ਚ ਪ੍ਰੇਮੀ ਦੀ ਭੈਣ ਅਤੇ ਜੀਜਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।