ਚੰਡੀਗੜ੍ਹ, 7 ਅਪ੍ਰੈਲ 2024 – ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਛੱਡ ਕੇ ਪੰਜਾਬ ਵਿੱਚ ਹੋਰ ਪਾਰਟੀਆਂ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਤਾਅਨੇ ਮਾਰਨ ਜਾਂ ਜ਼ੁਬਾਨੀ ਹਮਲਾ ਕਰਨ ਦੀ ਥਾਂ ਗਾਂਧੀ ਗਿਰੀ ਦਾ ਪਾਠ ਪੜ੍ਹਾ ਕੇ ਉਨ੍ਹਾਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਆਪਣੀ ਕਾਂਗਰਸ ਪਾਰਟੀ ਵੱਲੋਂ ਉਸ ਨੂੰ ਦਿੱਤੀਆਂ ਗਈਆਂ ਨਿਆਮਤਾਂ ਸਾਂਝੀਆਂ ਕੀਤੀਆਂ। ਪੋਸਟ ਦੇ ਅੰਤ ਵਿੱਚ ਉਨ੍ਹਾਂ ਲਿਖਿਆ ਹੈ ਕਿ ਜਿਸ ਪਾਰਟੀ ਨੇ ਸਾਨੂੰ ਇੱਥੇ ਲਿਆਂਦਾ ਹੈ, ਉਸ ਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ।

ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾਈ ਹੈ। ਇਸ ਵਿੱਚ ਉਨ੍ਹਾਂ ਨੇ ਹੈਡਿੰਗ ਦਿੱਤਾ ਹੈ ਕਿ ਕਾਂਗਰਸ ਨੇ ਮੈਨੂੰ ਕੁਝ ਨਹੀਂ ਦਿੱਤਾ। ਮੈਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ। ਮੈਂ ਚਾਰ ਵਾਰ ਵਿਧਾਇਕ ਬਣਿਆ ਅਤੇ ਹੁਣ ਰਾਜਸਥਾਨ ਦਾ ਇੰਚਾਰਜ ਹਾਂ। ਇਸ ਤੋਂ ਵੱਧ ਕਾਂਗਰਸ ਮੈਨੂੰ ਕੀ ਦੇਵੇਗੀ ? ਅੰਤ ਵਿੱਚ ਉਨ੍ਹਾਂ ਲਿਖਿਆ ਹੈ ਕਿ ਜਿਹੜੀ ਪਾਰਟੀ ਸਾਨੂੰ ਇੱਥੇ ਤੱਕ ਲੈਕੇ ਆਈ ਹੈ ਉਸਦਾ ਕਦੀ ਸਾਥ ਨਹੀਂ ਛੱਡਣਾ ਚਾਹੀਦਾ।

