- ਪਹਿਲਾਂ ਵੀ ਮਿਲ ਚੁੱਕੀ ਹੈ ਇਸ ਮੰਦਰ ਵਿੱਚ ਧਮਕੀ ਭਰਿਆ ਖਤ
ਅੰਮ੍ਰਿਤਸਰ, 1 ਅਕਤੂਬਰ 2023 – ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਪੈਂਦੇ ਸ੍ਰੀ ਬਾਲਾ ਜੀ ਧਾਮ ਦੀ ਗੋਲਕ ਵਿੱਚੋਂ ਇੱਕ ਪਾਕਿਸਤਾਨੀ ਨੋਟ ਬਰਾਮਦ ਹੋਇਆ ਹੈ ਜਿਸ ਵਿੱਚ ਮੰਦਿਰ ਦੇ ਪੁਜਾਰੀ ਤੋਂ ਫਰੋਤੀ ਦੀ ਮੰਗ ਕੀਤੀ ਗਈ ਹੈ ਅਤੇ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਇਸ ਮੰਦਰ ਵਿੱਚ ਇਸ ਤਰਾਂ ਦੇ ਧਮਕੀ ਭਰੇ ਖਤ ਜਾਂ ਪੈਸੇ ਉਪਰ ਲਿਖ ਕੇ ਫ਼ਰੋਤੀ ਮਗੀ ਗਈ ਹੋਵੇ ਇਸ ਤੋਂ ਪਹਿਲਾਂ ਵੀ ਇਸ ਮੰਦਰ ਨੂੰ ਟਾਰਗਟ ਕਰਦੇ ਹੋਏ ਕੁਝ ਵਿਅਕਤੀਆਂ ਵੱਲੋਂ ਮੰਦਰ ਤੇ ਧਮਕੀ ਭਰਾ ਖਤ ਲਿਖ ਕੇ ਧਮਕੀਆਂ ਦਿੱਤੀਆ ਜਾ ਚੁੱਕਿਆ ਹਨ ਜਿਸ ਤੋਂ ਬਾਅਦ ਇਸ ਮੰਦਰ ਦੇ ਪੁਜਾਰੀ ਵੱਲੋਂ ਅਤੇ ਹਿੰਦੂ ਸਮਾਜ ਦੇ ਲੋਕਾਂ ਵੱਲੋਂ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਚੌਂਕ ਵਿੱਚ ਬੈਠ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਅੱਜ ਇੱਕ ਵਾਰ ਫਿਰ ਤੋਂ ਇਸ ਮੰਦਰ ਦੀ ਗੋਲਕ ਵਿੱਚੋਂ ਪਾਕਿਸਤਾਨ ਦਾ 100 ਰੁਪਏ ਦਾ ਨੋਟ ਬਰਾਮਦ ਹੋਇਆ ਹੈ ਜਿਸ ਵਿੱਚ ਮੰਦਰ ਦੇ ਪੁਜਾਰੀ ਨੂੰ ਧਮਕੀ ਲਗਾਈ ਗਈ ਹੈ ਪੈਸੇ ਦੀ ਮੰਗ ਕੀਤੀ ਗਈ ਹੈ।
ਉੱਥੇ ਹੀ ਅੱਜ ਅੰਮ੍ਰਿਤਸਰ ਦੇ ਛੇਹਰਟਾ ਥਾਣੇ ਅਧੀਨ ਘੰਨੂਪੁਰ ਕਾਲੇ ਰੋਡ ਸਥਿਤ ਸ਼੍ਰੀ ਰਾਮ ਬਾਲਾਜੀ ਧਾਮ ਮੰਦਰ ਦੇ ਮੁੱਖ ਸੰਚਾਲਕ ਸ਼੍ਰੀਸ਼੍ਰੀ 1008 ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ ਪਾਕਿਸਤਾਨ ਦੇ 100 ਰੁਪਏ ਦੇ ਨੋਟ ‘ਤੇ ਲਿਖ ਕੇ ਇਹ ਮੰਗ ਕੀਤੀ ਗਈ ਹੈ। ਇਹ ਨੋਟ ਕਿਸੇ ਨੇ ਮੰਦਰ ‘ਚ ਲਗਾਈ ਗਈ ਗੋਲਕ ‘ਚ ਪਾਇਆ ਸੀ। ਅੱਜ ਜਦੋਂ ਮੰਦਰ ਦੀ ਗੋਲਕ ਖੋਲ੍ਹੀ ਗਈ ਤਾਂ ਉਸ ਵਿੱਚੋਂ ਇਹ ਨੋਟ ਬਰਾਮਦ ਹੋਇਆ। ਨੋਟ ‘ਤੇ ਲਿਖਿਆ ਹੈ ਕਿ ਬਾਬਾ ਸੁਨੀਲ ਤੈਨੂੰ ਕਈ ਕਹਿ ਦਿੱਤਾ, ਪਰ ਤੂ ਮੰਨਿਆ ਨਹੀਂ, ਪੰਜ ਕਰੋੜ ਤਿਆਰ ਰੱਖੀਂ, ਨਈ ਤਾਂ ਤੈਨੂੰ ਗੱਡੀ ਚਾੜ੍ਹ ਦਿਆਂਗੇ। ਫਿਲਹਾਲ ਥਾਣਾ ਛੇਹਰਟਾ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਸ਼ਨੀਲ ਜੀ ਮਹਾਰਾਜ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। 4 ਨਵੰਬਰ 2022 ਨੂੰ 10 ਰੁਪਏ ਦੇ ਨੋਟ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦੀਵਾਲੀ ਦੇ ਆਸ-ਪਾਸ 100 ਰੁਪਏ ਦੇ ਨੋਟ ‘ਤੇ ਧਮਕੀ ਮਿਲੀ ਸੀ। ਉਸ ਧਮਕੀ ਮਿਲਣ ਤੋਂ ਬਾਅਦ ਹਿੰਦੂ ਸੰਗਠਨਾਂ ਵੱਲੋਂ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਵਿੱਚ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਲੇਕਿਨ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਉਸ ਸਮੇਂ ਵੀ ਨਹੀਂ ਕੀਤੀ ਗਈ ਸੀ। ਸ਼ਾਇਦ ਪ੍ਰਸ਼ਾਸਨ ਕੋਈ ਵੱਡੀ ਵਾਰਦਾਤ ਦਾ ਇੰਤਜ਼ਾਰ ਕਰ ਰਿਹਾ ਹੈ। ਉੱਥੇ ਹੀ ਦੂਸਰੇ ਪਾਸੇ ਬਾਰ-ਬਾਰ ਧਮਕੀਆਂ ਮਿਲਣ ਤੋਂ ਬਾਅਦ ਮੰਦਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਮੰਦਰ ਦੇ ਪੁਜਾਰੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ਜਾਵੇ। ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅੰਸਖਾਵੀ ਘਟਨਾ ਨਾ ਹੋ ਸਕੇ।