ਜਲੰਧਰ ‘ਚ ਲੜਕੀ ਨਾਲ ਬਲਾਤਕਾਰ-ਕਤਲ ਮਾਮਲਾ: ਅਦਾਲਤ ਨੇ ਮੁੱਖ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ

  • ਹਥੌੜੇ ਨਾਲ ਕੀਤਾ ਸੀ ਕਤਲ

ਜਲੰਧਰ, 27 ਸਤੰਬਰ 2024 – ਜਲੰਧਰ ‘ਚ ਕਰੀਬ 4 ਸਾਲ ਪਹਿਲਾਂ 12 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਅਤੇ ਹਥੌੜੇ ਨਾਲ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ‘ਚ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ 30 ਸਾਲਾ ਨਸ਼ੇੜੀ ਗੁਰਪ੍ਰੀਤ ਗੋਪੀ ਨੇ ਪਹਿਲਾਂ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਲੜਕੀ ਦੀ ਲਾਸ਼ ਨੂੰ ਰੇਤ ਨਾਲ ਭਰੀਆਂ ਬੋਰੀਆਂ ‘ਚ ਛੁਪਾ ਦਿੱਤਾ। ਇਸ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਨੇ ਇਸ ਕੇਸ ਨੂੰ ਬੇਰਹਿਮੀ ਨਾਲ ਭਰਿਆ ਦੱਸਿਆ ਹੈ। ਦੱਸ ਦੇਈਏ ਕਿ ਮੁਲਜ਼ਮ ਗੋਪੀ ਸਮੇਤ ਉਸ ਦੇ ਚਾਚੇ ਦੇ ਬੇਟੇ ਵਿਕਾਸ ਨੂੰ ਪਹਿਲਾਂ ਹੀ ਭਗੌੜਾ ਐਲਾਨਿਆ ਜਾ ਚੁੱਕਾ ਹੈ। ਦੱਸ ਦੇਈਏ ਕਿ ਜਦੋਂ ਲੜਕੀ ਦੀ ਲਾਸ਼ ਬਰਾਮਦ ਹੋਈ ਤਾਂ ਲੋਕਾਂ ਨੇ ਗੋਪੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ।

ਪੁਲੀਸ ਨੇ ਮੁਲਜ਼ਮ ਨੂੰ ਲੋਕਾਂ ਦੇ ਚੁੰਗਲ ’ਚੋਂ ਛੁਡਵਾ ਕੇ ਥਾਣੇ ਲੈ ਗਈ। ਉਥੇ ਅੱਧੀ ਰਾਤ ਤੱਕ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਸੀ। ਪੁਲਿਸ ਨੇ ਖੂਨ ਨਾਲ ਰੰਗਿਆ ਹਥੌੜਾ ਜ਼ਬਤ ਕਰ ਲਿਆ ਸੀ। ਲੜਕੀ ਦੀ ਲਾਸ਼ ਗੁਆਂਢੀ ਗੁਰਪ੍ਰੀਤ ਦੇ ਘਰ ਮਿਲੀ। ਇਸ ਦੇ ਨਾਲ ਹੀ ਪੁਲਸ ਨੇ ਜਦੋਂ ਪੋਸਟਮਾਰਟਮ ਕਰਵਾਇਆ ਤਾਂ ਪਤਾ ਲੱਗਾ ਕਿ ਬੱਚੀ ਨਾਲ ਬਲਾਤਕਾਰ ਹੋਇਆ ਹੈ।

ਜਾਣਕਾਰੀ ਅਨੁਸਾਰ ਲੜਕੀ ਗੁਰਾਇਆ ਦੇ ਇੱਕ ਪਿੰਡ ਤੋਂ ਸ਼ਾਮ 4:15 ਵਜੇ ਲਾਪਤਾ ਹੋ ਗਈ ਸੀ। ਜਿਸ ਤੋਂ ਬਾਅਦ ਪਿਤਾ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਨੂੰ 2:45 ਵਜੇ ਘਰ ਦੇ ਬਾਹਰ ਖੇਡਦਿਆਂ ਦੇਖਿਆ ਸੀ। ਜਿਸ ਤੋਂ ਬਾਅਦ ਪੁਲਿਸ ਟੀਮ ਮਾਮਲੇ ਦੀ ਜਾਂਚ ਲਈ ਪਹੁੰਚੀ। ਪਹਿਲਾਂ ਇੱਕ ਘੋਸ਼ਣਾ ਕੀਤੀ ਗਈ ਅਤੇ ਲਾਪਤਾ ਲੜਕੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ।

ਪੁਲੀਸ ਨੇ ਜਦੋਂ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਲੜਕੀ ਪਿੰਡ ਤੋਂ ਬਾਹਰ ਨਹੀਂ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਨੇ ਘਰਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰੀਤ ਨੇ ਵੀ ਲੜਕੀ ਨੂੰ ਲੱਭਣ ਦਾ ਬਹਾਨਾ ਬਣਾ ਕੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਪੁਲਿਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੁਲੀਸ 7 ਵਜੇ ਦੇ ਕਰੀਬ ਗੁਰਪ੍ਰੀਤ ਦੇ ਘਰ ਗਈ ਤਾਂ ਅੰਦਰੋਂ ਖੂਨ ਨਾਲ ਲੱਥਪੱਥ ਹਥੌੜਾ ਮਿਲਿਆ। ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਸਮੇਤ ਪੰਜਾਬ ਦੇ 16 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ

ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ: 24 ਘੰਟੇ ਪਹਿਲਾਂ ਕਰਵਾਇਆ ਗਿਆ ਸੀ ਦਾਖਲ