ਨਾਬਾਲਗ ਨਾਲ ਬਲਾਤਕਾਰ: ਗੁਆਂਢਣ ‘ਤੇ ਘਰ ਬੁਲਾ ਕੇ ਨੌਜਵਾਨ ਤੋਂ ਗੰਦਾ ਕੰਮ ਕਰਵਾਉਣ ਦੇ ਦੋਸ਼

  • ਜਦੋਂ ਪਰਿਵਾਰ ਨੇ ਕੀਤਾ ਵਿਰੋਧ, ਤਾਂ ਕੀਤੀ ਕੁੱਟਮਾਰ

ਲੁਧਿਆਣਾ, 27 ਮਾਰਚ 2023 – ਲੁਧਿਆਣਾ ਦੇ ਕਸਬਾ ਸੁਧਾਰ ‘ਚ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਨਾਬਾਲਗ ਦੇ ਪਰਿਵਾਰ ਨੇ ਮੁਲਜ਼ਮ ਦਾ ਵਿਰੋਧ ਕੀਤਾ ਤਾਂ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਇਲਾਕੇ ਵਿੱਚ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਦੀ ਹੈ। ਉਸਦਾ ਪਤੀ ਮਜ਼ਦੂਰੀ ਦਾ ਕੰਮ ਕਰਦਾ ਹੈ।

ਉਨ੍ਹਾਂ ਦੇ ਗੁਆਂਢ ਵਿੱਚ ਰਮਨਦੀਪ ਕੌਰ ਨਾਂ ਦੀ ਅਣਵਿਆਹੀ ਲੜਕੀ ਰਹਿੰਦੀ ਹੈ। ਰਮਨਦੀਪ ਕੌਰ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਿਤਾ ਦੁਬਈ ਵਿੱਚ ਕੰਮ ਕਰਦੇ ਹਨ। ਲੜਕੀ ਪਿਛਲੇ ਤਿੰਨ ਮਹੀਨਿਆਂ ਤੋਂ ਘਰ ਵਿਚ ਇਕੱਲੀ ਰਹਿੰਦੀ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਰਮਨਦੀਪ ਰਾਤ ਨੂੰ ਘਰ ‘ਚ ਇਕੱਲੀ ਹੀ ਸੌਂਦੀ ਸੀ। ਇਸ ਕਾਰਨ ਉਹ ਆਪਣੀ 16 ਸਾਲ ਦੀ ਧੀ ਨੂੰ ਸੁ ਦੇ ਘਰ ਸੌਣ ਲਈ ਭੇਜਦੇ ਸੀ। ਉਸ ਦੀ ਲੜਕੀ ਸਵੇਰੇ 7 ਵਜੇ ਘਰ ਵਾਪਸ ਆਉਂਦੀ ਸੀ।

ਕੁਝ ਦਿਨਾਂ ਤੋਂ ਬੇਟੀ ਬਹੁਤ ਪਰੇਸ਼ਾਨ ਅਤੇ ਡਰੀ ਹੋਈ ਰਹਿਣ ਲੱਗੀ। ਪਰਿਵਾਰ ਅਨੁਸਾਰ 24 ਮਾਰਚ ਨੂੰ ਜਦੋਂ ਉਨ੍ਹਾਂ ਨੇ ਬੇਟੀ ਨੂੰ ਇਸ ਤਰ੍ਹਾਂ ਡਰੇ ਹੋਣ ਬਾਰੇ ਪੁੱਛਿਆ ਤਾਂ ਉਹ ਰੋਣ ਲੱਗ ਪਈ। ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਰਾਜਕਮਲ ਸਿੰਘ ਉਰਫ ਹਨੀ ਵਾਸੀ ਪੱਖੋਵਾਲ ਪਿਛਲੇ ਤਿੰਨ ਮਹੀਨਿਆਂ ਤੋਂ ਰਾਤ ਨੂੰ ਰਮਨਦੀਪ ਕੌਰ ਕੋਲ ਆਉਂਦਾ ਹੈ।

ਰਮਨਦੀਪ ਕੌਰ ਦੀ ਸਹਿਮਤੀ ਨਾਲ ਉਸ ਦੇ ਘਰ ਦਾਖਲ ਹੋ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਕਿਸ਼ੋਰੀ ਅਨੁਸਾਰ ਜਦੋਂ ਉਸ ਨੇ ਰਮਨਦੀਪ ਅਤੇ ਰਾਜਕਮਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਕਾਰਨ ਉਹ ਤਿੰਨ ਮਹੀਨੇ ਤੋਂ ਚੁੱਪ ਰਹੀ।

24 ਮਾਰਚ ਦੀ ਸ਼ਾਮ ਨੂੰ ਜਦੋਂ ਪੀੜਤਾ ਦੀ ਮਾਂ, ਮਾਸੀ ਅਤੇ ਦਾਦਾ ਸ਼ਿਕਾਇਤ ਕਰਨ ਲਈ ਦੋਸ਼ੀ ਰਾਜਕਮਲ ਦੇ ਘਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ‘ਚ ਦੋਸ਼ੀ ਰਾਜਕਮਲ ਮਿਲ ਗਿਆ। ਮੁਲਜ਼ਮਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤ ਦੇ ਦਾਦੇ ਦੀ ਪੱਗ ਲਾਹ ਦਿੱਤੀ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਥਾਣਾ ਸੁਧਾਰ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਸ਼ੀਰਵਾਦ ਸਕੀਮ ਤਹਿਤ 13409 ਲਾਭਪਾਤਰੀਆਂ ਨੂੰ 68.38 ਕਰੋੜ ਰੁਪਏ ਦੀ ਰਕਮ ਜਾਰੀ: ਡਾ. ਬਲਜੀਤ ਕੌਰ

ਮਾਂ-ਪਿਓ ਕੰਮ ‘ਤੇ ਗਏ ਤਾਂ ਮੁਲਜ਼ਮ ਨੇ ਘਰ ‘ਚ ਵੜ ਕੀਤਾ ਨਾਬਾਲਗ ਨਾਲ ਬ+ਲਾ+ਤਕਾਰ