ਹੋਲੀ ‘ਤੇ 9 ਸਾਲ ਦੇ ਮਾਸੂਮ ਨਾਲ ਕੁਕਰਮ: 2 ਗ੍ਰਿਫਤਾਰ

ਜਲੰਧਰ, 9 ਮਾਰਚ 2023 – ਜਲੰਧਰ ਸ਼ਹਿਰ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਹੋਲੀ ਦੇ ਤਿਉਹਾਰ ‘ਤੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਬਸਤੀ ਸ਼ੇਖ ‘ਚ ਕੁਝ ਨੌਜਵਾਨਾਂ ਨੇ ਨਾਬਾਲਗ ਨਾਲ ਕੁਕਰਮ ਕੀਤਾ। ਨੌਜਵਾਨਾਂ ਨੇ ਲਾਲਚ ਦੇ ਕੇ ਹੋਲੀ ਖੇਡਦੇ 9 ਸਾਲਾ ਬੱਚੇ ਨੂੰ ਵਰਗਲਾ ਕੇ ਕਮਰੇ ‘ਚ ਲਿਜਾ ਕੇ ਉਸ ਨਾਲ ਕੁਕਰਮ ਕੀਤਾ।

ਜਾਣਕਾਰੀ ਮੁਤਾਬਕ ਬਸਤੀ ਸ਼ੇਖ ਇਲਾਕੇ ‘ਚ 9 ਸਾਲਾ ਨਾਬਾਲਗ ਆਪਣੇ ਦੋਸਤਾਂ ਨਾਲ ਹੋਲੀ ਖੇਡ ਰਿਹਾ ਸੀ। ਇਸ ਦੇ ਨਾਲ ਹੀ ਆਸ-ਪਾਸ ਰਹਿੰਦੇ ਨੌਜਵਾਨਾਂ ਨੇ ਬੱਚੇ ਨੂੰ ਰੰਗ ਦੇਣ ਦਾ ਲਾਲਚ ਦਿੱਤਾ। ਜਿਸ ਤੋਂ ਬਾਅਦ ਜਦੋਂ ਬੱਚਾ ਉਹਨਾਂ ਨਾਲ ਘਰ ਗਿਆ ਤਾਂ ਨੌਜਵਾਨਾਂ ਨੇ ਸਾਰੀਆਂ ਹੱਦਾਂ ਪਾਰ ਕਰ ਕੇ ਬੱਚੇ ਨਾਲ ਕੁਕਰਮ ਕੀਤਾ। ਪੁਲੀਸ ਨੇ ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

9 ਸਾਲ ਦੇ ਬੱਚੇ ਨਾਲ ਕੁਕਰਮ ਕਰਨ ਤੋਂ ਬਾਅਦ ਉਹ ਦਰਦ ਨਾਲ ਕੁਰਲਾਉਂਦਾ ਹੋਇਆ ਆਪਣੇ ਘਰ ਪਹੁੰਚ ਗਿਆ। ਘਰ ਜਾ ਕੇ ਜਦੋਂ ਪਰਿਵਾਰ ਨੇ ਪੁੱਛਿਆ ਕਿ ਦਰਦ ਕਿੱਥੇ ਹੈ ਤਾਂ ਬੱਚੇ ਨੇ ਸਾਰੀ ਘਟਨਾ ਦੱਸੀ। ਬੱਚੇ ਨੇ ਇਹ ਵੀ ਦੱਸਿਆ ਕਿ ਉਸ ਨਾਲ ਦੁਰਵਿਵਹਾਰ ਕਰਨ ਵਾਲੇ ਨੌਜਵਾਨ ਪਹਿਲਾਂ ਵੀ ਇਲਾਕੇ ਵਿੱਚ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ ਹਨ।

ਪੁਲੀਸ ਨੇ ਨੌਜਵਾਨ ਦਾ ਮੈਡੀਕਲ ਕਰਵਾਇਆ ਹੈ, ਜਿਸ ਵਿੱਚ ਕੁਕਰਮ ਦੀ ਪੁਸ਼ਟੀ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮਾਸੂਮ ਬੱਚੀ ਨਾਲ ਅੱਤਿਆਚਾਰ ਕਰਨ ਵਾਲੇ ਨੌਜਵਾਨ ਜਲੰਧਰ ਦੇ ਇੱਕ ਸ਼ਿਵ ਸੈਨਾ ਆਗੂ ਦੇ ਰਿਸ਼ਤੇਦਾਰ ਹਨ। ਹਾਲਾਂਕਿ ਰਿਸ਼ਤੇਦਾਰ ਵੱਲੋਂ ਕੀਤੀ ਕੁਕਰਮ ਦੀ ਖ਼ਬਰ ਮਿਲਣ ਤੋਂ ਬਾਅਦ ਸ਼ਿਵ ਸੈਨਾ ਆਗੂ ਅੱਗੇ ਨਹੀਂ ਆਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੋਲਡਨ ਟੈਂਪਲ ਵਿੱਚ ਫੁੱਲਾਂ ਤੇ ਇਤਰ ਨਾਲ ਖੇਡੀ ਗਈ ਹੋਲੀ, ਪਾਲਕੀ ਸਾਹਿਬ ‘ਤੇ ਹੋਈ ਫੁੱਲਾਂ ਦੀ ਵਰਖਾ, 2 ਲੱਖ ਤੋਂ ਜ਼ਿਆਦਾ ਸ਼ਰਧਾਲੂ ਪਹੁੰਚੇ

ਹੋਲੇ ਮੁਹੱਲੇ ‘ਚ ਮੱਥਾ ਟੇਕਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌ+ਤ: ਬਾਈਕ ਦੀ ਹੋਈ ਟਰਾਲੇ ਨਾਲ ਟੱਕਰ