ਲੁਧਿਆਣਾ, 30 ਨਵੰਬਰ 2022 – ਜ਼ਿਲ੍ਹਾ ਲੁਧਿਆਣਾ ਵਿੱਚ ਕੁੱਤੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਿਮਲਾਪੁਰੀ ਇਲਾਕੇ ਦੀ ਹੈ। ਇੱਕ ਵਿਅਕਤੀ ਨੇ ਆਪਣੇ ਗੁਆਂਢੀ ਦੀ ਜਰਮਨ ਸ਼ੈਫਰਡ ਕੁੱਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਗੁਆਂਢੀ ਵਿਆਹ ਸਮਾਗਮ ਵਿੱਚ ਗਏ ਹੋਏ ਸਨ। ਮੁਲਜ਼ਮ ਕੰਧ ਟੱਪ ਕੇ ਗੁਆਂਢੀ ਦੇ ਘਰ ਦਾਖ਼ਲ ਹੋਇਆ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਕੁੱਤੀ ਦੇ ਮਾਲਕ ਦੇ ਭਤੀਜੇ ਨੇ ਦੋਸ਼ੀ ਵਿਅਕਤੀ ਦੀ ਵੀਡੀਓ ਬਣਾ ਲਈ।
ਵੀਡੀਓ ਬਣਾਉਂਦਾ ਦੇਖ ਮੁਲਜ਼ਮ ਨੇ ਕੁੱਤੀ ਦੇ ਮਾਲਕ ਨਾਲ ਝਗੜਾ ਵੀ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਕੁੱਤੀ ਦੇ ਮਾਲਕ ਨੇ ਮੁਲਜ਼ਮ ਨਾਲ ਬਹਿਸ ਕੀਤੀ ਤਾਂ ਉਹ ਕਮਰੇ ਤੋਂ ਬਾਹਰ ਭੱਜ ਗਿਆ। ਇਲਾਕੇ ਦੇ ਲੋਕਾਂ ਅਨੁਸਾਰ ਮੁਲਜ਼ਮ ਦੀ ਇਸ ਹਰਕਤ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮੁਲਜ਼ਮ ਨੂੰ ਲੋਕਾਂ ਨੇ ਫੜ ਲਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਪੀਸੀਆਰ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਕੁੱਤੀ ਦੇ ਮਾਲਕ ਦੇ ਭਤੀਜੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਕਿਸੇ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ। ਉਹ ਆਪਣੇ ਘਰ ਵਾਸ਼ਰੂਮ ‘ਚ ਨਹਾਉਣ ਗਿਆ ਹੋਇਆ ਸੀ। ਗੁਰਜੀਤ ਅਨੁਸਾਰ ਉਸ ਨੇ ਕੁੱਤੀ ਦੇ ਰੋਣ ਦੀ ਆਵਾਜ਼ ਸੁਣੀ। ਜਿਵੇਂ ਹੀ ਉਹ ਕੁੱਤੀ ਨੂੰ ਦੇਖਣ ਬਾਹਰ ਆਇਆ ਤਾਂ ਆਵਾਜ਼ ਬੰਦ ਹੋ ਗਈ।
ਗੁਰਜੀਤ ਅਨੁਸਾਰ ਜਿਵੇਂ ਹੀ ਉਸ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਮੁਲਜ਼ਮ ਕੁੱਤੀ ਦੀਆਂ ਲੱਤਾਂ ਬੰਨ੍ਹ ਕੇ ਮੂੰਹ ਬੰਦ ਕਰਕੇ ਉਸ ਨਾਲ ਬਲਾਤਕਾਰ ਕਰ ਰਿਹਾ ਸੀ। ਗੁਰਜੀਤ ਨੇ ਦੱਸਿਆ ਕਿ ਜਦੋਂ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੜਕਾ ਕੁੱਤੀ ਨਾਲ ਪਿਆਰ ਕਰਦਾ ਹੈ, ਉਹ ਅਜਿਹੀ ਹਰਕਤ ਨਹੀਂ ਕਰ ਸਕਦਾ।
ਮਨੀ ਆਫ ਹੈਲਪ ਫਾਰ ਐਨੀਮਲਜ਼ ਨੇ ਦੱਸਿਆ ਕਿ ਮੁਲਜ਼ਮ ਨੇ ਬੇਜ਼ੁਬਾਨ ਜਾਨਵਰ ਨੂੰ ਤਸੀਹੇ ਦਿੱਤੇ ਹਨ। ਬੇਜ਼ੁਬਾਨ ਨਾਲ ਬਲਾਤਕਾਰ ਕੀਤਾ ਗਿਆ ਹੈ। ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਹ ਵੀ ਪੁੱਛਿਆ ਜਾਵੇ ਕਿ ਮੁਲਜ਼ਮਾਂ ਨੇ ਪਹਿਲਾਂ ਵੀ ਕਿੰਨੀ ਵਾਰ ਬੇਜ਼ੁਬਾਨ ਅਤੇ ਬੱਚਿਆਂ ਆਦਿ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ।