ਟਰੇਨ ਹੇਠਾਂ ਆਉਣ ਨਾਲ ਰਿਟਾਇਰਡ ASI ਦੀ ਮੌਤ

ਗੁਰਦਾਸਪੁਰ, 7 ਮਾਰਚ 2025 – ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਨੂੰ ਆ ਰਹੀ ਟਰੇਨ ਹੇਠਾਂ ਆਉਣ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ, ਜਿਸ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਝੌਰ ਸਿੱਧਵਾਂ ਦੇ ਤੌਰ ‘ਤੇ ਹੋਈ ਹੈ । ਪਰਿਵਾਰ ਅਨੁਸਾਰ ਮ੍ਰਿਤਕ ਪੰਜਾਬ ਪੁਲਸ ਤੋਂ ਏ. ਐੱਸ. ਆਈ. ਦੇ ਤੌਰ ‘ਤੇ ਰਿਟਾਇਰਡ ਹੋਇਆ ਸੀ ਅਤੇ ਉਹ ਦਿਮਾਗੀ ਬਿਮਾਰੀ ਨਾਲ ਪੀੜਤ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ।

ਮ੍ਰਿਤਕ ਦੀ ਉਮਰ 59 ਸਾਲ ਦੱਸੀ ਜਾ ਰਹੀ ਹੈ ਅਤੇ ਉਸਨੇ ਦਿਮਾਗੀ ਬਿਮਾਰੀ ਦੇ ਚਲਦੇ ਹੀ ਸਮੇਂ ਤੋਂ ਪਹਿਲਾਂ ਮਹਿਕਮੇ ਤੋਂ ਰਿਟਾਇਰਡਮੈਂਟ ਲੈ ਲਈ ਸੀ। ਪਰਿਵਾਰ ਅਨੁਸਾਰ ਉਹ ਦਵਾਈ ਖਾ ਕੇ ਦੇਰ ਰਾਤ ਨੂੰ ਘਰੋਂ ਬਾਹਰ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਸੀ ਅਤੇ ਸਵੇਰੇ ਪਰਿਵਾਰ ਨੂੰ ਉਸ ਦੀ ਦੁਰਘਟਨਾ ਦੀ ਸੂਚਨਾ ਮਿਲੀ। ਉੱਥੇ ਹੀ ਰੇਲਵੇ ਪੁਲਸ ਚੌਂਕੀ ਗੁਰਦਾਸਪੁਰ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਸ਼ਿਆਰਪੁਰ ਜੇਲ੍ਹ ਦਾ ਸੁਪਰਡੈਂਟ ਮੁਅੱਤਲ: ਜੇਲ੍ਹ ਅੰਦਰ ਡਰੱਗ ਰੈਕੇਟ ਚਲਾਉਣ ਦਾ ਦੋਸ਼

ਲਾਹੌਰ ਵਿੱਚ ਭਗਵਾਨ ਰਾਮ ਦੇ ਪੁੱਤਰ ਲਵ ਦੀ ਸਮਾਧੀ ‘ਤੇ ਪਹੁੰਚੇ ਕਾਂਗਰਸੀ ਨੇਤਾ, ਤਸਵੀਰਾਂ ਕੀਤੀਆਂ ਸਾਂਝੀਆਂ