ਪਟਿਆਲਾ, 19 ਅਕਤੂਬਰ 2023 – ਪਟਿਆਲਾ ਦੇ ਪਾਸੀ ਰੋਡ ’ਤੇ ਸਥਿਤ ਪਾਰਕ ’ਚ ਸਵੇਰੇ ਸੈਰ ਕਰਦੇ ਸਮੇਂ ਸੇਵਾਮੁਕਤ ਬੈਂਕ ਮੈਨੇਜਰ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੇਵਾਮੁਕਤ ਬੈਂਕ ਮੈਨੇਜਰ ਦੀ ਪਛਾਣ ਬਲਬੀਰ ਸਿੰਘ ਵੱਜੋਂ ਹੋਈ ਹੈ। ਬਲਬੀਰ ਸਿੰਘ ਜੋ ਕਿ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਲਈ ਆਇਆ ਸੀ, ਦਾ ਕਿਸੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਬਲਬੀਰ ਸਿੰਘ ਦੀ ਉਮਰ ਕਰੀਬ 67 ਸਾਲ ਸੀ ਅਤੇ ਸੰਤ ਨਗਰ ਦਾ ਰਹਿਣ ਵਾਲਾ ਸੀ। ਉਹ ਅਕਸਰ ਸਵੇਰ ਦੀ ਸੈਰ ਲਈ ਉਸ ਥਾਂ ’ਤੇ ਆਉਂਦਾ ਸੀ ਜਿੱਥੇ ਉਸ ਦਾ ਕਤਲ ਹੋਇਆ ਸੀ।
ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਪਾਸੀ ਰੋਡ ਦੇ ਇਲਾਕੇ ਪਟਿਆਲਾ ਦਾ ਸਭ ਤੋਂ ਸੁਰੱਖਿਅਤ ਇਲਾਕਾ ਹੈ। ਇਸ ਨੂੰ ਪੁਲਿਸ, ਨਿਆਂਪਾਲਿਕਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਸਰਕਾਰੀ ਰਿਹਾਇਸ਼ ਮੰਨਿਆ ਜਾਂਦਾ ਹੈ। ਫਿਰ ਵੀ ਅਜਿਹੀ ਘਟਨਾ ਦਾ ਵਾਪਰਨਾ, ਹੈਰਾਨ ਕਰਦਾ ਹੈ।