ਚੰਡੀਗੜ੍ਹ, 16 ਅਗਸਤ 2025 – ਸੰਯੁਕਤ ਚੈੱਕ ਪੋਸਟ ਅਟਾਰੀ ਸਰਹੱਦ ’ਤੇ ਬੀ. ਐੱਸ. ਐੱਫ. ਵੱਲੋਂ ਕੀਤੀ ਜਾਣ ਵਾਲੀ ਰਿਟਰੀਟ ਸੈਰਾਮਨੀ ਪਰੇਡ ਦਾ ਸਮਾਂ ਮੌਸਮ ਦੀ ਤਬਦੀਲੀ ਦੇ ਮੱਦੇਨਜ਼ਰ ਬੀ. ਐੱਸ. ਐੱਫ਼ ਦੇ ਅਧਿਕਾਰੀਆਂ ਵੱਲੋਂ ਬਦਲ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ, ਕਿਉਂਕਿ ਸੈਰਾਮਨੀ ਦਾ ਸਮਾਂ ਅੱਧਾ ਘੰਟੇ ਅੱਗੇ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਰੇਡ ਦਾ ਸਮਾਂ ਹੁਣ ਸ਼ਾਮ 6.30 ਵਜੇ ਦੀ ਬਜਾਏ 6 ਵਜੇ ਕਰ ਦਿੱਤਾ ਗਿਆ ਹੈ ਅਤੇ 6.30 ਵਜੇ ਤੱਕ ਪਰੇਡ ਹੋਵੇਗੀ। ਇਸ ਤੋਂ ਪਹਿਲਾਂ ਸ਼ਾਮ 6.30 ਵਜੇ ਤੋਂ ਲੈ ਕੇ 7 ਤੱਕ ਪਰੇਡ ਹੁੰਦੀ ਹੈ।

