ਅਰਬ ਮੁਲਕਾਂ ਤੋਂ ਪਰਤੀਆਂ ਕੁੜੀਆਂ ਨੇ ਬਿਆਨਿਆ ਆਪਣਾ ਦਰਦ , ਬਿਮਾਰ ਹੋਣ ‘ਤੇ ਇਲਾਜ ਨਹੀਂ, 20 ਘੰਟੇ ਕੰਮ ਕਰਨ ਲਈ ਮਜਬੂਰ

ਸੁਲਤਾਨਪੁਰ ਲੋਧੀ, 19 ਮਾਰਚ 2024 – ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸਾਊਦੀ ਅਰਬ ਅਤੇ ਓਮਾਨ ਤੋਂ ਵਾਪਸ ਆਈਆਂ ਲੜਕੀਆਂ ਨੇ ਆਪਣੇ ਨਾਲ ਹੋਏ ਮਾੜੇ ਵਰਤਾਓ ਬਾਰੇ ਦੱਸਦਿਆਂ ਕਿਹਾ ਕਿ ਉੱਥੇ ਉਨ੍ਹਾਂ ਨੂੰ 18 ਤੋਂ 20 ਘੰਟੇ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਦੇ ਬਿਮਾਰ ਹੋਣ ‘ਤੇ ਉਨ੍ਹਾਂ ਦਾ ਇਲਾਜ ਵੀ ਨਹੀਂ ਕਰਵਾਇਆ ਜਾਂਦਾ, ਸਗੋਂ ਉਨ੍ਹਾਂ ਨੂੰ ਆਪਣੀ ਬਿਮਾਰੀ ਦੌਰਾਨ ਕੰਮ ਕਰਨ ਲਈ ਵੀ ਮਜਬੂਰ ਕੀਤਾ ਜਾਂਦਾ ਹੈ।

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪੁੱਜੀਆਂ ਇਨ੍ਹਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਾਰਥਕ ਯਤਨਾਂ ਸਦਕਾ ਹੀ ਉਹ ਆਪਣੇ ਪਰਿਵਾਰ ਕੋਲ ਵਾਪਸ ਪਰਤ ਸਕੀਆਂ ਹਨ। ਅਰਬ ਦੇਸ਼ਾਂ ਤੋਂ ਪਰਤਣ ਵਾਲੀਆਂ ਲੜਕੀਆਂ ਹੁਸ਼ਿਆਰਪੁਰ, ਤਰਨਤਾਰਨ ਅਤੇ ਕਪੂਰਥਲਾ ਜ਼ਿਲ੍ਹਿਆਂ ਦੀਆਂ ਹਨ। ਉਨ੍ਹਾਂ ਦੱਸਿਆ ਕਿ ਜਨਵਰੀ ਅਤੇ ਫਰਵਰੀ ਮਹੀਨੇ ਦੌਰਾਨ ਇਨ੍ਹਾਂ 2 ਲੜਕੀਆਂ ਸਮੇਤ 4 ਹੋਰ ਲੜਕੀਆਂ ਵਾਪਸ ਆਈਆਂ ਹਨ।

ਸਾਊਦੀ ਅਰਬ ਅਤੇ ਓਮਾਨ ਤੋਂ ਵਾਪਸ ਆਈਆਂ ਕੁੜੀਆਂ ਨੇ ਦਿਲ ਦਹਿਲਾਉਣ ਵਾਲੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਕਿ ਕਿਵੇਂ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਏਜੰਟਾਂ ਦੇ ਕਾਰਨ ਅਜੇ ਵੀ ਕਈ ਲੜਕੀਆਂ ਉਥੇ ਫਸੀਆਂ ਹੋਈਆਂ ਹਨ, ਜੋ ਭਾਰਤ ਤੋਂ ਹੀ ਨਹੀਂ, ਨੇਪਾਲ ਸਮੇਤ ਹੋਰ ਦੇਸ਼ਾਂ ਦੀਆਂ ਵੀ ਹਨ। ਉਨ੍ਹਾਂ ਕਿਹਾ ਕਿ ਉਥੇ ਲੜਕੀਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਰਾਹੀਂ ਲੜਕੀਆਂ ਦਾ ਸ਼ੋਸ਼ਣ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਟਰੈਵਲ ਏਜੰਟ ਪੰਜਾਬੀ ਕੁੜੀਆਂ ਨੂੰ ਚੰਗੇ ਭਵਿੱਖ, ਵੱਡੀਆਂ ਤਨਖ਼ਾਹਾਂ ਅਤੇ ਘਰ ਦੇ ਆਸਾਨ ਕੰਮ ਦਾ ਵਾਅਦਾ ਕਰਕੇ ਲੁਭਾਉਂਦੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਲੜਕੀਆਂ ਦਾ ਸ਼ੋਸ਼ਣ ਚਿੰਤਾਜਨਕ ਹੈ। ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸਾਂ ਦਾ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੜਕੀਆਂ ਸੁਰੱਖਿਅਤ ਆਪਣੇ ਪਰਿਵਾਰਾਂ ਤੱਕ ਪਹੁੰਚ ਸਕੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਪਰਿਵਾਰ ਨੇ ਲਾਏ ਦੋਸ਼ ਸਹੁਰਾ ਪਰਿਵਾਰ ਨਹੀਂ ਦੇ ਰਿਹਾ ਬੱਚਿਆਂ ਨੂੰ ਮਿਲਣ

ਸੀਬੀਆਈ ਨੇ 8 ਮਹੀਨੇ ਬਾਅਦ ਫੜਿਆ ਚੰਡੀਗੜ੍ਹ ਪੁਲਿਸ ਦਾ ਹੈੱਡ ਕਾਂਸਟੇਬਲ, 7 ਲੱਖ ਦੀ ਰਿਸ਼ਵਤ ਮੰਗਣ ਦਾ ਹੈ ਦੋਸ਼