- ਵੀਡੀਓ ਹੋ ਰਹੀ ਹੈ ਸੋਸ਼ਲ ਮੀਡਿਆ ਤੇ ਵਾਇਰਲ .. ਕੰਡਕਟਰ ਨੇ ਦੱਸੀ ਪੂਰੀ ਗੱਲ …
ਗੁਰਦਾਸਪੁਰ, 12 ਜਨਵਰੀ 2024 – ਪੰਜਾਬ ਰੋਡਵੇਜ ਬਟਾਲਾ ਡਿਪੋ ਦੇ ਇੱਕ ਹੋਰ ਕੰਡਕਟਰ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।ਬਟਾਲਾ ਤੋਂ ਕਾਦੀਆ ਜਾ ਰਹੀ ਬੱਸ ਵਿੱਚ ਇਕ ਔਰਤ ਆਪਣਾ ਬੈਗ ਭੁੱਲ ਗਈ ਜਿਸ ਵਿੱਚ ਇਕ ਲੱਖ ਰੁਪਏ ਤੋਂ ਵੱਧ ਦੀ ਨਕਦੀ ਸੀ। ਉਕਤ,ਬੱਸ ਦੇ ਕੰਡਕਟਰ ਨੇ ਉਸ ਬਜ਼ੁਰਗ ਔਰਤ ਨੂੰ ਪੈਸਿਆਂ ਦਾ ਭਰਿਆ ਬੇਗ ਵਾਪਿਸ ਕੀਤਾ ਉਥੇ ਹੀ ਇਸ ਬੈਗ ਵਾਪਸ ਕਰਨ ਦੀ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ।
ਇਸ ਬਾਰੇ ਉਕਤ ਬੱਸ ਕੰਡਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦ ਉਹ ਬਟਾਲਾ ਕਾਦੀਆ ਰੂਟ ਤੇ ਡਿਊਟੀ ਕਰ ਰਿਹਾ ਸੀ ਤਾਂ ਕਾਦੀਆਂ ਪਹੁੰਚਣ ਤੇ ਜਦ ਬਸ ਖਾਲੀ ਹੋਈ ਤਾਂ ਉਸਨੇ ਦੇਖਿਆ ਕਿ ਇਕ ਬੈਗ ਬੱਸ ਚ ਕਿਸੇ ਸਵਾਰੀ ਦਾ ਰਹਿ ਗਿਆ ਹੈ ।ਕੁਝ ਸਮਾਂ ਤਾਂ ਇੰਤਜ਼ਾਰ ਕੀਤਾ ਅਤੇ ਜਦ ਬੈਗ ਖੋਲ ਦੇਖਿਆ ਤਾਂ ਉਸ ਚ ਪੈਸੇ ਸਨ ਅਤੇ ਕੁਝ ਜਰੂਰੀ ਕਾਗਜ ਸਨ ਅਤੇ ਇਕ ਬਜ਼ੁਰਗ ਮਾਤਾ ਦਾ ਅਧਾਰ ਕਾਰਡ ਸੀ। ਉਸਨੇ ਉਸ ਮਾਤਾ ਦੀ ਭਾਲ ਸ਼ੁਰੂ ਕੀਤੀ ਅਤੇ ਕੁਝ ਦੇਰ ਬਾਅਦ ਮਾਤਾ ਵੀ ਮਿਲ ਗਈ ਅਤੇ ਉਸਨੇ ਉਸਨੂੰ ਬੈਗ ਵਾਪਸ ਮੋੜ ਦਿੱਤਾ ਗਿਆ।ਨਾਲ ਹੀ ਇਕ ਵੀਡੀਓ ਵੀ ਬਣਾਈ।
ਉਥੇ ਹੀ ਨਿਸ਼ਾਨ ਸਿੰਘ ਏ ਦੱਸਿਆ ਕਿ ਮਾਤਾ ਰੋ ਰਹੀ ਸੀ ਅਤੇ ਆਖ ਰਹੀ ਸੀ ਕਿ ਉਸਨੇ ਆਪਣੀ ਧੀ ਦੇ ਵਿਆਹ ਲਈ ਪੈਸੇ ਲਿਆਂਦੇ ਸਨ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਦੇਣ ਚਲੀ ਸੀ। ਉਹ ਉਸ ਦਾ ਬੈਗ ਅਤੇ ਪੈਸੇ ਵਾਪਸ ਮਿਲਣ ਤੇ ਧੰਨਵਾਦ ਕਰਦੀ ਅਤੇ ਅਸੀਸਾਂ ਦੇਂਦੀ ਗਈ ਹੈ । ਦੱਸ ਦਈਏ ਕਿ ਬਟਾਲਾ ਡੀਪੂ ਦੀਆਂ ਰੋਡਵੇਜ਼ ਦੀਆਂ ਬੱਸਾਂ ਦੇ ਕੰਡਕਟਰ ਇਸ ਤੋਂ ਪਹਿਲਾਂ ਵੀ ਕਈ ਸਵਾਰੀਆਂ ਦਾ ਸੋਨੇ ਦੇ ਗਹਿਣੇ ਅਤੇ ਪੈਸੇ ਅਤੇ ਮੋਬਾਈਲ ਜੋ ਗ਼ਲਤੀ ਨਾਲ ਉਹ ਬੱਸ ਚ ਭੂਲੇ ਸਨ ਉਹ ਮੋੜ ਚੁਕੇ ਹਨ।