ਲੁਧਿਆਣਾ, 16 ਫਰਵਰੀ 2025 – ਪੁਲਿਸ ਕਮਸ਼ਿਨਰ ਲੁਧਿਆਣਾ ਦੇ ਥਾਣਾ ਡੇਹਲੋਂ ਦੇ ਘੇਰੇ ਅੰਦਰ ਪਿੰਡ ਰੁੜਕਾ ਸਾਈਡ ਵੱਲ ਡੇਹਲੋਂ ਬਾਈਪਾਸ ‘ਤੇ ਖਾਣਾ ਖਾ ਕੇ ਘਰ ਵਾਪਸ ਪਰਤ ਰਹੇ ਕਾਰੋਬਾਰੀ ਪਤੀ-ਪਤਨੀ ‘ਤੇ ਲੁਟੇਰਿਆਂ ਨੇ ਹਮਲੇ ਕਰ ਦਿੱਤਾ ਤੇ ਕਾਰੋਬਾਰੀ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਦੀ ਪਛਾਣ ਲਿਪਸੀ (32 ਸਾਲ ) ਪਤਨੀ ਅਨੋਖ ਮਿੱਤਲ ਵਾਸੀ ਲੁਧਿਆਣਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਉਕਤ ਜੋੜਾ ਲੁਧਿਆਣਾ-ਮਾਲੇਰਕੋਟਲਾ ਸੜਕ ‘ਤੇ ਪੋਹੀੜ ਸਥਿਤ ਇਕ ਰੈਸਟੋਰੈਂਟ ਤੋਂ ਖਾਣਾ ਖਾ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ। ਜਦੋਂ ਉਹ ਬਾਈਪਾਸ ਡੇਹਲੋਂ ‘ਤੇ ਪੁੱਜੇ ਤਾਂ ਕੁਝ ਲੁਟੇਰਿਆਂ ਵਲੋਂ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਅਨੋਖ ਮਿੱਤਲ ਬੇਹੋਸ਼ ਹੋ ਗਿਆ, ਜਦਕਿ ਉਸਦੀ ਪਤਨੀ ਲਿਪਸੀ ਦੀ ਮੌਕੇ ‘ਤੇ ਮੌਤ ਹੋ ਗਈ। ਡੇਹਲੋਂ ਪੁਲਿਸ ਵਲੋਂ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾਂ ਦਰਜ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

