- ਜ਼ਿਲ੍ਹਾ ਬਠਿੰਡਾ ਦੇ ਥਾਣਾ ਨੰਦਗੜ੍ਹ ਇਲਾਕੇ ‘ਚ ਵਾਪਰੀ ਘਟਨਾ,
- 4 ਲੁਟੇਰੇ ਲੁੱਟ ਖੋਹ ਕਰਕੇ ਆਪਣੀ ਗੱਡੀ ਤੇ ਭੱਜ ਰਹੇ ਸੀ,
- ਜਦੋਂ ਪੁਲਿਸ ਮੁਲਾਜ਼ਮਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਕੀਤਾ ਹਮਲਾ,
- ਪੁਲਿਸ ਨੇ ਸਾਰੇ ਲੁਟੇਰੇ ਕੀਤੇ ਕਾਬੂ,
ਬਠਿੰਡਾ, 3 ਅਗਸਤ 2023 – ਜ਼ਿਲ੍ਹਾ ਬਠਿੰਡਾ ਦੇ ਥਾਣਾ ਨੰਦਗੜ੍ਹ ਇਲਾਕੇ ਵਿੱਚ 4 ਲੁਟੇਰਿਆਂ ਵੱਲੋਂ ਪੁਲਿਸ ਮੁਲਾਜ਼ਮ ਤੇ ਤਲਵਾਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਪੁਲਿਸ ਮੁਲਾਜ਼ਮ ਦਾ ਹੱਥ ਵੱਢਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਚਾਰ ਲੁਟੇਰੇ ਸੰਗਤ ਇਲਾਕੇ ਵਿਚੋਂ ਲੁੱਟ ਖੋ ਕਰਕੇ ਆਪਣੀ ਗੱਡੀ ਤੇ ਭੱਜ ਰਹੇ ਸਨ, ਜਿਨ੍ਹਾਂ ਨੂੰ ਬਠਿੰਡਾ ਜ਼ਿਲ੍ਹੇ ਦੇ ਲਿਕੁੜ ਸੈੱਲ ਦੇ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਗੱਡੀ ਵਿੱਚੋਂ ਤਲਵਾਰ ਨਾਲ ਪੁਲੀਸ ਮੁਲਾਜ਼ਮ ਤੇ ਹਮਲਾ ਕਰ ਦਿੱਤਾ। ਜਿਸ ਨਾਲ ਉਸ ਦਾ ਹੱਥ ਕੱਟਿਆ ਗਿਆ।
ਪੁਲਿਸ ਮੁਲਾਜ਼ਮ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਚਾਰਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਜਿੰਨਾ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ।