ਬੰਦੂਕ ਦੀ ਨੋਕ ਤੇ ਲੁਟੇਰਿਆਂ ਨੇ ਮੋਬਾਈਲ ਦੀ ਦੁਕਾਨ ਤੇ ਕੀਤੀ ਲੁੱਟ, ਦੁਕਾਨਦਾਰ ਦੇ ਮਾਰੀ ਗੋ+ਲੀ

ਲੁਧਿਆਣਾ 22 ਦਸੰਬਰ 2022 – ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਹੁਸੈਨਪੁਰਾ ਵਿਚ ਬੀਤੇ ਦਿਨ 21 ਦਸੰਬਰ ਨੂੰ ਇਕ ਬਾਈਕ ਸਵਾਰ 3 ਲੁਟੇਰਿਆਂ ਵੱਲੋ ਬੰਦੂਕ ਦੀ ਨੋਕ ਤੇ ਮੋਬਾਈਲ ਦੁਕਾਨਦਾਰ ਕੋਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਦੁਕਾਨਦਾਰ ਨੇ ਲੁਟੇਰਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਦੁਕਾਨਦਾਰ ਦੇ ਪੱਟ ਵਿਚ ਗੋਲੀ ਮਾਰ ਦਿੱਤੀ ਅਤੇ ਨਕਦੀ ਲੈ ਕੇ ਉਥੋਂ ਫਰਾਰ ਹੋ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਪ੍ਰਕਾਰ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਮੌਕੇ ਤੇ ਪਹੁੰਚੇ ਪੁਲੀਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।

ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਥੇ ਪਹੁੰਚੇ ਹਨ। ਉਹਨਾਂ ਨੇ ਕਿਹਾ ਕਿ ਇਕ ਬਾਈਕ ‘ਤੇ ਸਵਾਰ 3 ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦੌਰਾਨ ਦੋ ਰਾਊਂਡ ਫਾਇਰ ਵੀ ਕੀਤੇ ਗਏ ਹਨ। ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੈਦਲ ਯਾਤਰਾ ਕਰਕੇ ਪਰਿਵਾਰ ਸਮੇਤ ਸ੍ਰੀ ਚਮਕੌਰ ਸਾਹਿਬ ਵਿਖੇ ਹੋਏ ਨਤਮਸਤਕ

ਅਚਾਨਕ ਦਿੱਲੀ ਹਵਾਈ ਅੱਡੇ ਤੇ ਪਹੁੰਚੇ CM Maan, ਪੰਜਾਬੀਆਂ ਨਾਲ ਕੀਤੀ ਮੁਲਾਕਾਤ