ਦਿਨ ਦਿਹਾੜੇ ਲੁਟੇਰਿਆਂ ਨੇ ਗੰਨ ਪੁਆਇੰਟ ‘ਤੇ ਬਟਾਲਾ ਚ ਸੁਨਿਆਰੇ ਨੂੰ ਬਣਾਇਆ ਆਪਣਾ ਨਿਸ਼ਾਨਾ, 13 ਤੋਲੇ ਸੋਨਾ ਲੈਕੇ ਹੋਏ ਫਰਾਰ

  • ਪੁਲਿਸ ਜਾਂਚ ਸ਼ੁਰੂ

ਗੁਰਦਾਸਪੁਰ, 6 ਅਪ੍ਰੈਲ 2024 – ਬਟਾਲਾ ਦੇ ਮਾਨ ਨਗਰ ਵਿੱਚ ਦਿਨ ਦਿਹਾੜੇ ਲੁਟੇਰਿਆਂ ਨੇ ਗੰਨ ਪੁਆਇੰਟ ਤੇ ਬੱਬਰ ਜਿਊਲਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 13 ਤੋਲੇ ਸੋਨੇ ਸਮੇਤ 5 ਹਜਾਰ ਦੀ ਨਗਦੀ ਨੂੰ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੂੰ ਲੁੱਟ ਦੀ ਇਤਲਾਹ ਮਿਲਦੇ ਹੀ ਮੌਕੇ ਤੇ ਡੀ ਐਸ ਪੀ ਦੀ ਅਗੁਵਾਹੀ ਵਿੱਚ ਪਹੁੰਚੀ ਪੁਲਿਸ ਟੀਮ ਵਲੋਂ ਮਾਮਲੇ ਦੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ ਪਾਸ ਦੇ ਸੀ ਸੀ ਟੀ ਵੀ ਕੈਮਰੇ ਖੰਗਾਲੇ ਜਾ ਰਹੇ ਹਨ।

ਓਥੇ ਹੀ ਬੱਬਰ ਜਿਊਲਰ ਦੇ ਮਾਲਿਕ ਸਵਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਦੇ ਸਮੇ ਨਿਹੰਗ ਸਿੰਘ ਦੇ ਬਾਣੇ ਵਿੱਚ ਤਿੰਨ ਲੋਕ ਮੋਟਰਸਾਈਕਲ ਤੇ ਸਵਾਰ ਹੋਕੇ ਦੁਕਾਨ ਤੇ ਆਏ  ਜਿਹਨਾਂ ਵਿਚੋਂ ਇਕ ਨੇ ਰਿਵਾਲਵਰ ਕੱਢ ਲਿਆ ਅਤੇ ਦੂਸਰੇ ਨੇ ਤੇਜਧਾਰ ਦਾਤਰ ਕੱਢਦੇ ਹੋਏ ਗੱਲੇ ਵਿੱਚ ਪਏ 13 ਤੋਲਾ ਸੋਨਾ ਜੋ ਕਰੀਬ ਸਾਢੇ ਸੱਤ ਲੱਖ ਦਾ ਹੈ ਅਤੇ ਪੰਜ ਹਜਾਰ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਓਥੇ ਹੀ ਪੀੜਤ ਮਾਲਿਕ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ।

ਓਥੇ ਹੀ ਡੀ ਐਸ ਪੀ ਅਜਾਦ ਦਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਬਿਆਨ ਦਰਜ ਕੀਤੇ ਗਏ ਹਨ ਆਸ ਪਾਸ ਦੇ ਸੀ ਸੀ ਟੀ ਵੀ ਖੰਗਾਲੇ ਜਾ ਰਹੇ ਹਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਸਟ੍ਰੇਲੀਆ ‘ਚ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਸੀ.ਆਈ.ਏ ਸਟਾਫ ਮਲੇਰਕੋਟਲਾ ਵੱਲੋਂ ਔਰਤ ਸਣੇ 2 ਜਣੇ ਚਿੱਟੇ ਸਮੇਤ ਗ੍ਰਿਫ਼ਤਾਰ