OMGOMG

ਨਾਜਾਇਜ਼ ਅਸਲੇ ਸਮੇਤ 6 ਮੁਲਜ਼ਮ ਕਾਬੂ, ਪੰਚਾਇਤ ਵਿਭਾਗ ਦੇ ਜੇ.ਈ ਦੇ ਘਰ ਕਰਨੀ ਸੀ ਲੁੱਟ ਦੀ ਵਾਰਦਾਤ

  • ਜੇ.ਈ. ਦੇ ਘਰ ਦੀ ਤਲਾਸ਼ੀ ‘ਤੇ ਕਰੀਬ 42 ਲੱਖ ਦੀ ਨਗਦੀ ਬਰਾਮਦ

ਫ਼ਤਹਿਗੜ੍ਹ ਸਾਹਿਬ, 18 ਮਈ 2022 – ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਬਨੂੜ ਵਿੱਚ ਪੰਚਾਇਤ ਵਿਭਾਗ ਵਿੱਚ ਤਾਇਨਾਤ ਜੇ.ਈ ਦੇ ਘਰ ਛਾਪਾ ਮਾਰ ਕੇ 42 ਲੱਖ ਬਰਾਮਦ ਕੀਤੇ ਹਨ। ਕਹਾਣੀ ‘ਚ ਮੋੜ ਇਹ ਹੈ ਕਿ ਫਤਿਹਗੜ੍ਹ ਸਾਹਿਬ ‘ਚ ਫੜੇ ਗਏ ਮੁਲਜ਼ਮਾਂ ਨੇ ਜੋ ਰਾਜ਼ ਦੱਸਿਆ, ਉਸ ਦਾ ਨਬੇੜਾ ਬਨੂੜ ‘ਚ ਜਾ ਕੇ ਹੋਇਆ। ਦਰਅਸਲ, ਗਰੋਹ ਦੇ 6 ਮੁਲਜ਼ਮਾਂ ਨੂੰ ਫਤਿਹਗੜ੍ਹ ਪੁਲੀਸ ਨੇ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ।

ਹਥਿਆਰਾਂ ਸਮੇਤ ਫੜੇ ਗਏ ਲੋਕਾਂ ਵਿੱਚ ਪੰਚਾਇਤ ਸਕੱਤਰ ਵੀ ਸ਼ਾਮਲ ਹੈ। ਫਤਿਹਗੜ੍ਹ ਸਾਹਿਬ ਲੁੱਟ ਦੀ ਸਾਜ਼ਿਸ਼ ਰਚਣ ਵਾਲੇ ਇਨ੍ਹਾਂ ਸਾਰੇ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪੰਚਾਇਤ ਵਿਭਾਗ ਵਿੱਚ ਤਾਇਨਾਤ ਜੇਈ ਲੋਕੇਸ਼ ਥੰਮਣ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਕਿਤੋਂ ਪਤਾ ਲੱਗਾ ਸੀ ਕਿ ਇਸ ਅਧਿਕਾਰੀ ਕੋਲ ‘ਮੋਟਾ ਪੈਸਾ’ ਹੈ। ਉਨ੍ਹਾਂ ਬਨੂੜ ਦੇ ਵਾਰਡ ਨੰਬਰ 4 ਸਥਿਤ ਜੇ.ਈ.ਕੀ ਕੋਠੀ ਦੀ ਰੇਕੀ ਵੀ ਕੀਤੀ।

ਹੁਣ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਮਾਮਲੇ ਦੀ ਜਾਂਚ ਕਰਦੇ ਹੋਏ ਜੇ.ਈ ਦੇ ਘਰ ਤਲਾਸ਼ੀ ਮੁਹਿੰਮ ਦੀ ਇਜਾਜ਼ਤ ਲਈ ਗਈ। ਸੋਮਵਾਰ ਦੁਪਹਿਰ ਤੋਂ ਬਾਅਦ ਪਹੁੰਚੀ ਟੀਮ ਰਾਤ 11 ਵਜੇ ਤੱਕ ਜਾਂਚ ਕਰਦੀ ਰਹੀ। ਜੇਈ ਦੇ ਘਰ ਬਣੇ ਬੇਸਮੈਂਟ ‘ਚੋਂ ਪੁਲਸ ਨੂੰ 42.61 ਲੱਖ ਦੀ ਨਕਦੀ ਮਿਲੀ, ਜਿਸ ਬਾਰੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਚੰਡੀਗੜ੍ਹ ਤੋਂ ਪੁੱਜੀ ਟੀਮ ਨੇ ਰਾਸ਼ੀ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਚਾਇਤ ਵਿਭਾਗ ਵਿੱਚ ਤਾਇਨਾਤ ਜੇਈ ਲੋਕੇਸ਼ ਥੰਮਣ ਦੀ ਬਨੂੜ ਵਾਸੀ ਇੱਕ ਦੋਸਤ ਨਾਲ ਪੇਵਰ ਬਲਾਕ ਵਿੱਚ ਇੱਕ ਫੈਕਟਰੀ ਵਿੱਚ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਜੇ.ਈ ਦਾ ਭਰਾ ਪੰਚਾਇਤ ਵਿਭਾਗ ਵਿੱਚ ਸਕੱਤਰ ਵਜੋਂ ਤਾਇਨਾਤ ਹੈ। ਇਹ ਫੈਕਟਰੀ ਪਿੰਡ ਖਾਸਪੁਰ ਨੇੜੇ ਬਨੂੜ-ਤੇਪਲਾ ਰੋਡ ’ਤੇ ਸਥਿਤ ਹੈ।

ਇਸ ਦੇ ਨਾਲ ਹੀ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ 12 ਮਈ ਨੂੰ ਖਮਾਣੋ ਪੁਲਿਸ ਨੇ ਭੂਪਰ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਸੀ। ਪੁਲਸ ਵੱਲੋਂ ਪੁੱਛਗਿੱਛ ਤੋਂ ਬਾਅਦ ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਬਹਾਦਰ ਸਿੰਘ ਬਲਾਕ ਖੇੜਾ ਵਿੱਚ ਬਤੌਰ ਪੰਚਾਇਤ ਸਕੱਤਰ ਕੰਮ ਕਰਦਾ ਸੀ। ਉਸ ਨੂੰ ਜੇਈ ਲੋਕੇਸ਼ ਥਮਨ ਕੋਲ ਭਾਰੀ ਮਾਤਰਾ ਵਿੱਚ ਨਕਦੀ ਦੀ ਜਾਣਕਾਰੀ ਸੀ।

ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਜਦੋਂ ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਜੇ.ਈ ਦੇ ਘਰ ਵਿੱਚ ਹੋਰ ਨਕਦੀ ਹੈ ਤਾਂ ਉਨ੍ਹਾਂ ਅਦਾਲਤ ਤੋਂ ਸਰਚ ਵਾਰੰਟ ਲੈ ਲਏ ਹਨ। ਇਸ ਤੋਂ ਬਾਅਦ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਜਦੋਂ ਜੇ.ਈ ਦੇ ਘਰ ਦੀ ਤਲਾਸ਼ੀ ਲਈ ਗਈ। ਉਸ ਦੇ ਘਰੋਂ 42.61 ਲੱਖ ਦੀ ਨਕਦੀ ਬਰਾਮਦ ਹੋਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਲੂ ਲੱਗਣ ਕਾਰਨ ਪਹਿਲੀ ਮੌਤ: ਚੌਥੀ ਜਮਾਤ ‘ਚ ਪੜ੍ਹਦੇ ਮਾਸੂਮ ਦੀ ਇਲਾਜ ਦੌਰਾਨ ਮੌਤ

ਕਾਲਕਾ ਨੇ ਬੰਦੀ ਸਿੰਘਾਂ ਦੇ ਮਾਮਲੇ ਵਿਚ ਅਵਤਾਰ ਹਿੱਤ ਨੁੰ ਕਮੇਟੀ ਵਿਚ ਸ਼ਾਮਲ ਕਰਨ ‘ਤੇ ਕੀਤਾ ਸਖ਼ਤ ਇਤਰਾਜ਼