ਬਲਾ ਧਿਆਨੀ, (ਨੰਗਲ) 27 ਜੂਨ 2023 – ਆਪਣੇ ਦੂਰ ਦੂਰਾਂਡੇ ਪਿੰਡਾਂ ਦੇ ਦੌਰੇ ਦੌਰਾਨ ਹਲਕਾ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਬੇਲਾ ਧਿਆਨੀ ਦੀ ਸਾਝੀ ਸੱਥ ਵਿੱਚ ਇਲਾਕਾ ਵਾਸੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਇਹ ਇਲਾਕਾ ਝੀਲਾ, ਦਰਿਆਵਾਂ, ਨਹਿਰਾਂ ਦੇ ਆਲੇ ਦੁਆਲੇ ਘਿਰਿਆ ਹੋਣ ਦੇ ਬਾਵਜੂਦ ਇਥੋ ਦੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਵੀ ਨਸੀਬ ਨਹੀ ਹੋ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਤਰੱਕੀ ਅਤੇ ਖੁਸ਼ਹਾਲੀ ਲਿਆਉਣ ਲਈ ਵਿਆਪਕ ਉਪਰਾਲੇ ਕੀਤਾ ਜਾ ਰਹੇ ਹਨ।
ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਸੁਰੂ ਹੋ ਗਈ ਹੈ, ਸਰਕਾਰੀ ਸਕੂਲਾਂ ਵਿਚ ਮਿਆਰੀ ਸਿੱਖਿਆ ਅਤੇ ਕਾਨਵੈਂਟ/ਮਾਡਲ ਸਕੂਲਾਂ ਦੇ ਮੁਕਾਬਲੇ ਦਾ ਵਾਤਾਵਰਣ ਉਪਲੱਬਧ ਕਰਵਾਇਆ ਜਾ ਰਿਹਾ ਹੈ। ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫਤ ਦਵਾਈਆਂ, ਟੈਸਟ ਅਤੇ ਸਿਹਤ ਸਹੂਲਤਾਂ ਦੇ ਰਹੇ ਹਨ, ਲੱਖਾਂ ਲੋਕਾਂ ਦੇ ਘਰਾਂ ਦਾ ਬਿਜਲੀ ਬਿੱਲ ਜੀਰੋ ਆ ਰਿਹਾ ਹੈ, ਹਰ ਵਰਗ ਨੂੰ ਯੋਗਤਾ ਅਨੁਸਾਰ ਭਲਾਈ ਸਕੀਮਾਂ ਦਾ ਲਾਭ ਮਿਲ ਰਿਹਾ ਹੈ, ਜਿਸ ਨਾਲ ਪੰਜਾਬ ਵਿੱਚ ਖੁਸ਼ਹਾਲੀ ਅਤੇ ਤਰੱਕੀ ਪਰਤ ਰਹੀ ਹੈ।
ਬੀਤੇ ਦਿਨ ਪਿੰਡ ਬੇਲਾ ਧਿਆਨੀ ਵਿੱਚ “ਸਾਡਾ.ਐਮ.ਐਲ.ਏ.ਸਾਡੇ ਵਿੱਚ” ਪ੍ਰੋਗਰਾਮ ਤਹਿਤ ਇੱਕ ਜਨਤਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਹਲਕੇ ਦੇ ਲੋਕਾਂ ਨੇ ਵੱਡੇ ਵੱਡੇ ਰਾਜਨੇਤਾ ਚੁਣ ਕੇ ਵਿਧਾਨ ਸਭਾ ਵਿੱਚ ਭੇਜੇ ਜਿਨ੍ਹਾਂ ਨੂੰ ਰਾਜ ਸਰਕਾਰ ਵਿੱਚ ਮਹੱਤਵਪੂਰਨ ਅਹੁਦੇ ਮਿਲੇ, ਪ੍ਰੰਤੂ ਇਹ ਆਗੂ ਮੁੜ ਕੇ ਆਪਣੇ ਹਲਕੇ ਦੇ ਵੋਟਰਾਂ ਦੇ ਵਸਨੀਕਾਂ ਦਾ ਹਾਲ ਤੇ ਕੀਤੇ ਵਾਅਦੇ ਭੁੱਲ ਗਏ। ਇਹ ਇਲਾਕਾ ਬੁਨਿਆਦੀ ਸਹੂਲਤਾਂ ਤੋ ਸੱਖਣਾ ਹੈ, ਉਨ੍ਹਾਂ ਨੇ ਬੇਲਾ ਧਿਆਨੀ ਵਿੱਚ ਕਮਿਊਨਿਟੀ ਸੈਟਰ ਦੀ ਉਸਾਰੀ ਲਈ ਜਮੀਨ ਉਪਲੱਬਧ ਕਰਵਾਉਣ ਦੀਆਂ ਸੰਭਾਵਨਾਵਾਂ ਅਤੇ ਸਰਕਾਰੀ ਸਕੂਲ ਲਈ ਲੋੜੀਦੇ ਵਿਦਿਆਰਥੀ ਉਪਲੱਬਧ ਕਰਵਾਉਣ ਬਾਰੇ ਕਿਹਾ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਪਾਣੀ ਦੀ ਟੈਂਕੀ ਅਤੇ ਜਲ ਸਪਲਾਈ ਸਹਿਜੋਵਾਲ ਨਾਲ ਸਾਝੀ ਹੋਵੇਗੀ ਅਤੇ ਦੋਲਾ ਬਰਾਦਰੀ ਦੇ ਲੋਕਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਹੋਣਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਸਿੱਖਿਆ ਵਿਭਾਗ ਦੀ ਜਿੰਮੇਵਾਰੀ ਹੈ ਇਸ ਲਈ ਦੋਲਾ ਬਰਾਦਰੀ ਦੇ ਦਸਵੀ ਤੇ ਬਾਹਰਵੀ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਉੱਚ ਸਿੱਖਿਆ ਲਈ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਉਣ ਦੀ ਜਿੰਮੇਵਾਰੀ ਲੈਦੇ ਹਾਂ, ਉਨ੍ਹਾਂ ਬੱਚਿਆ ਨੂੰ ਅਗਲੇ ਚਾਰ ਸਾਲ ਵਿੱਚ ਮਿਆਰੀ ਸਿੱਖਿਆ ਤੇ ਸਹੂਲਤਾ ਦੇ ਕੇ ਸਮੇਂ ਦੇ ਹਾਣੀ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੇ ਲੋਕ ਬੁਨਿਆਦੀ ਸਹੂਲਤਾ ਤੋ ਵੀ ਵਾਝੇ ਹਨ, ਜਿਨ੍ਹਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਉਪਰਾਲੇ ਕਰਾਂਗੇ।
ਇਸ ਮੌਕੇ ਬੂਥ ਇੰਚਾਰਜ ਗੁਰਨਾਮ ਸਿੰਘ, ਦੇਵਰਾਜ, ਬਲਵਿੰਦਰ ਸਿੰਘ, ਸਰਪੰਚ ਰਾਮ ਕੁਮਾਰ, ਪੰਚ ਸਰਵਣ ਸਿੰਘ, ਸੋਹਣ ਸਿੰਘ, ਸੁਖਦੇਵ ਸਿੰਘ, ਤਰਸੇਮ ਸੈਣੀ, ਸੁਨੀਤਾ ਰਾਣੀ, ਸੁਨੀਲ ਸੈਣੀ, ਡਾ.ਅਸ਼ਵਨੀ ਕੁਮਾਰ, ਜੀਵਨ ਕੁਮਾਰ, ਜੀਤ ਰਾਮ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸੇਸ਼ ਸਨਮਾਨ ਕੀਤਾ।
ਇਸ ਮੌਕੇ ਡਾ.ਸੰਜੀਵ ਗੌਤਮ, ਸੋਹਣ ਸਿੰਘ ਬੈਂਸ, ਰਾਕੇਸ਼ ਮਹਿਲਮਾ ਚੇਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਬਚਿੱਤਰ ਸਿੰਘ ਬੈਂਸ, ਬਿੱਲਾ ਮਹਿਲਮਾ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਦਲਜੀਤ ਸਿੰਘ ਕਾਕਾ ਨਾਨਗਰਾ, ਠੇਕੇਦਾਰ ਜੱਗਾ ਬਹਿਲੂ, ਤਰਸੇਮੇ ਲਾਲ, ਸੁਨੀਲ ਸੈਣੀ, ਰੌਕੀ ਸੁਖਸਾਲ, ਭਗਵੰਤ ਅਟਵਾਲ ਹਾਜ਼ਰ ਸਨ।