ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਜਮਾ ਕਰਨ ਦੀ ਤਰੀਕ 28 ਫਰਵਰੀ ਤੱਕ ਵਧਾਈ

  • ਪਾਰਲੀਮੈਂਟਰੀ ਬੋਰਡ ਦੀ ਮੀਟਿੰਗ 27 ਫਰਵਰੀ ਨੂੰ ਹੋਵੇਗੀ: ਡਾ. ਚੀਮਾ

ਚੰਡੀਗੜ੍ਹ, 26 ਫਰਵਰੀ 2025: ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸਾਰੇ ਆਗੂ ਅਤੇ ਵਰਕਰਾਂ ਸਹਿਬਾਨ ਦੀ ਮੰਗ ਅਨੁਸਾਰ ਪਾਰਟੀ ਦੀ ਭਰਤੀ ਵਾਪਸ ਕਰਨ ਦੀਆਂ ਤਰੀਕਾਂ ਵਿੱਚ ਤਿੰਨ ਦਿਨਾਂ ਦਾ ਵਾਧਾ ਕਰਦੇ ਹੋਏ ਇਸ ਨੂੰ 28 ਫਰਵਰੀ ਸ਼ਾਮ 5 ਵਜੇ ਤੱਕ ਕਰਨ ਦਾ ਐਲਾਨ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ, ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਭਰਤੀ ਨੂੰ ਲੈ ਕੇ ਸਾਰੇ ਪੰਜਾਬ ਅਤੇ ਦੂਜੇ ਸੂਬਿਆ ਵਿੱਚ ਭਾਰੀ ਉਤਸ਼ਾਹ ਹੈ ਅਤੇ ਵਰਕਰ ਇਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦਿਨ-ਰਾਤ ਜੁਟੇ ਹੋਏ ਹਨ।

ਵੱਡੀ ਗਿਣਤੀ ਵਿੱਚ ਪਾਰਟੀ ਆਗੂ ਲਾਈਨਾਂ ਲਗਾ ਕੇ ਆਪੋ-ਆਪਣੀ ਭਰਤੀ ਸਰਕਲ ਡੈਲੀਗੇਟਾਂ ਦੀਆਂ ਲਿਸਟਾਂ ਅਤੇ ਭਰਤੀ ਫੀਸ ਸਮੇਤ ਜਮਾ ਕਰਵਾ ਰਹੇ ਹਨ। ਉਹਨਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਸਹਿਬਾਨਾਂ ਨੇ ਪਾਰਟੀ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਬੇਨਤੀ ਕੀਤੀ ਸੀ ਕਿ ਭਰਤੀ ਜਮਾ ਕਰਵਾਉਣ ਦੀ ਆਖਰੀ ਤਰੀਕ ਵਿੱਚ ਵਾਧਾ ਕੀਤਾ ਜਾਵੇ। ਵਰਕਰਾਂ ਦੀ ਮੰਗ ਤੇ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਨੇ ਆਪਸੀ ਵਿਚਾਰ-ਵਟਾਂਦਰਾਂ ਕਰਨ ਤੋਂ ਬਾਅਦ ਉਪਰੋਕਤ ਫੈਸਲਾ ਲਿਆ ਹੈ।

ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਪੂਰੀ ਭਰਤੀ ਪ੍ਰਕਿਰਿਆ ਦੀ ਵਿਸਥਾਰ ਵਿੱਚ ਸਮੀਖਿਆ ਕਰਨ ਲਈ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੀ ਇੱਕ ਜਰੂਰੀ ਮੀਟਿੰਗ 27 ਫਰਵਰੀ, 2025 ਨੂੰ ਬਾਅਦ ਦੁਪਿਹਰ 2 ਵਜੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ। ਜਿਸ ਵਿੱਚ ਸਾਰੀ ਸਮੀਖਿਆ ਕਰਨ ਤੋਂ ਬਾਅਦ ਵਿਧੀਵਧ ਅਗਲਾ ਪ੍ਰੋਗਰਾਮ ਉਲਿਕਿਆ ਜਾਵੇਗਾ। ਡਾ. ਚੀਮਾ ਨੇ ਸਾਰੇ ਪਾਰਟੀ ਆਗੂਆਂ, ਵਰਕਰ ਸਹਿਬਾਨ ਅਤੇ ਅਬਜਰਵਰ ਸਹਿਬਾਨ ਦਾ ਭਰਤੀ ਪ੍ਰਕਿਰਿਆ ਵਿੱਚ ਪਾਏ ਜਾ ਰਹੇ ਅਥਾਹ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

30,000 ਰੁਪਏ ਰਿਸ਼ਵਤ ਲੈਂਦਾ ਸਿਵਲ ਹਸਪਤਾਲ ਦਾ ਵਾਰਡ ਅਟੈਂਡੈਂਟ ਵਿਜੀਲੈਂਸ ਵੱਲੋਂ ਕਾਬੂ

ਸੜਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ASI ਦੀ ਮੌਤ, ਅਣਪਛਾਤੇ ਵਾਹਨ ਨੇ ਮਾਰੀ ਟੱਕਰ