ਮੂਸੇਵਾਲਾ ਦੇ ਪਰਿਵਾਰ ਨੇ ਸਲੀਮ ਮਰਚੈਂਟ ਨੂੰ ਸਿੱਧੂ ਦਾ ਗੀਤ ਰਿਲੀਜ਼ ਨਾ ਕਰਨ ਲਈ ਕਿਹਾ: ਪਰਿਵਾਰ ਨੇ ਪਹਿਲਾਂ ਵੀ ਰੋਕਿਆ ਸੀ

ਮਾਨਸਾ, 26 ਅਗਸਤ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸੰਗੀਤਕਾਰ ਸਲੀਮ ਮਰਚੈਂਟ ਨੂੰ ਗੀਤ ‘ਜਾਂਦੀ ਵਾਰ’ ਰਿਲੀਜ਼ ਨਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਲੀਮ ਨੂੰ ਪਹਿਲਾਂ ਵੀ ਰੋਕਿਆ ਗਿਆ ਸੀ। ਇਸ ਤੋਂ ਇਲਾਵਾ ਇਸ ਗੀਤ ਦਾ ਵਪਾਰੀਕਰਨ ਵੀ ਗੈਰ-ਕਾਨੂੰਨੀ ਹੈ। ਸਲੀਮ ਮਰਚੈਂਟ ਨੇ ਇਸ ਗੀਤ ਨੂੰ 2 ਸਤੰਬਰ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਜੇਕਰ ਪਰਿਵਾਰ ਦੀ ਚੇਤਾਵਨੀ ਤੋਂ ਬਾਅਦ ਵੀ ਗੀਤ ਰਿਲੀਜ਼ ਹੋਇਆ ਤਾਂ ਪਰਿਵਾਰ ਕਾਨੂੰਨੀ ਰਾਹ ਅਖਤਿਆਰ ਕਰੇਗਾ। ਮਾਨਸਾ ਦੇ ਜਵਾਹਰਕੇ ਵਿਖੇ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਸਲੀਮ ਮਰਚੈਂਟ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਮੂਸੇਵਾਲਾ ਦਾ ਗੀਤ 2 ਸਤੰਬਰ ਨੂੰ ਰਿਲੀਜ਼ ਕਰ ਰਹੇ ਹਨ। ਸਲੀਮ ਨੇ ਕਿਹਾ ਸੀ ਕਿ ਇਸ ਗੀਤ ਦੀ ਕਮਾਈ ਦਾ ਇੱਕ ਹਿੱਸਾ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਜਾਵੇਗਾ। ਸਲੀਮ ਨੇ ਦੱਸਿਆ ਕਿ ਇਹ ਗੀਤ ਜੁਲਾਈ 2021 ਨੂੰ ਚੰਡੀਗੜ੍ਹ ਵਿੱਚ ਰਿਕਾਰਡ ਕੀਤਾ ਗਿਆ ਸੀ। ਜਿਸ ਵਿੱਚ ਅਫਸਾਨਾ ਗਾਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਸਲੀਮ ਨੇ ਗੀਤ ਨੂੰ ਮੂਸੇਵਾਲਾ ਨੂੰ ਸ਼ਰਧਾਂਜਲੀ ਕਰਾਰ ਦਿੱਤਾ ਸੀ।

ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤੱਕ ਗੀਤ ਨੂੰ ਰਿਲੀਜ਼ ਕਰਨ ਦਾ ਅਧਿਕਾਰ ਨਹੀਂ ਦਿੱਤਾ ਹੈ। ਸਲੀਮ ਮੂਸੇਵਾਲਾ ਦੇ ਕਤਲ ਤੋਂ 3-4 ਦਿਨ ਬਾਅਦ ਹੀ ਇਸ ਗੀਤ ਨੂੰ ਰਿਲੀਜ਼ ਕਰਨਾ ਚਾਹੁੰਦਾ ਸੀ। ਉਸ ਸਮੇਂ ਪਿਤਾ ਬਲਕੌਰ ਸਿੰਘ ਨੇ ਵਾਇਸ ਨੋਟ ਭੇਜ ਕੇ ਰੋਕਿਆ ਸੀ। ਫਿਲਹਾਲ ਪਰਿਵਾਰ ਦਾ ਧਿਆਨ ਮੂਸੇਵਾਲਾ ਨੂੰ ਇਨਸਾਫ ਦਿਵਾਉਣ ‘ਤੇ ਲੱਗਾ ਹੋਇਆ ਹੈ। ਮੂਸੇਵਾਲਾ ਦੇ ਲਾਇਸੈਂਸ ਤੋਂ ਬਿਨਾਂ ਗੀਤਾਂ ਦਾ ਵਪਾਰੀਕਰਨ ਕਰਨਾ ਅਤੇ ਮੂਸੇਵਾਲਾ ਦੇ ਈ-ਦਸਤਖਤ ਬਿਨਾਂ ਅਗਾਊਂ ਇਜਾਜ਼ਤ ਦੇ ਵਰਤਣਾ ਵੀ ਗੈਰ-ਕਾਨੂੰਨੀ ਹੈ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਧਾਲੀਵਾਲ ਨੇ ਸੁਖਬੀਰ ਨੂੰ ਘੇਰਿਆ ਬੇਅਦਬੀ ਤੇ ਗੋਲੀਬਾਰੀ ਦੇ ਮੁੱਦੇ ‘ਤੇ, ਬੀਤੇ ਦਿਨ ਸੁਖਬੀਰ ਨੇ ‘ਆਪ ‘ਤੇ ਲਾਇਆ ਸੀ ਸ਼ਰਾਬ ਘੁਟਾਲੇ ਦਾ ਦੋਸ਼

ਪੰਜਾਬ ਕੈਬਿਨੇਟ ਵੱਲੋਂ ਸਾਲ 2022 ਲਈ ਨਵੀਂ ‘ਪੰਜਾਬ ਅਨਾਜ ਲੇਬਰ ਨੀਤੀ’ ਅਤੇ ਸੋਧੀ ਹੋਈ ‘ਪੰਜਾਬ ਅਨਾਜ ਟਰਾਂਸਪੋਰਟ ਨੀਤੀ’ ਨੂੰ ਪ੍ਰਵਾਨਗੀ