ਸਮਰਾਲਾ ਵਿਖੇ ਹੋਏ ਕਾਂਗਰਸ ਵਰਕਰ ਸੰਮੇਲਨ ਨੇ ਕਾਂਗਰਸ ਦੀ ਜਿੱਤ ਦਾ ਮੁੱਢ ਬੰਨ੍ਹਿਆ – ਸੁਖਜਿੰਦਰ ਰੰਧਾਵਾ

ਸਮਰਾਲਾ, 11 ਫਰਵਰੀ 2024 – ਸਮਰਾਲਾ ਵਿਖੇ ਹੋਏ ਸਫ਼ਲ ਕਾਂਗਰਸ ਵਰਕਰ ਸੰਮੇਲਨ ਨੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹ ਦਿੱਤਾ ਹੈ। ਜਿਸ ਵਿਚ ਹਲਕਾ ਡੇਰਾ ਬਾਬਾ ਨਾਨਕ ਤੋਂ ਹਜਾਰਾਂ ਕਾਗਰਸੀ ਵਰਕਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਇੰਚਾਰਜ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਦੀ ਯੋਗ ਅਗਵਾਈ ਹੇਠ ਸਾਮਿਲ ਹੋਏ।

ਕਾਂਗਰਸ ਵਰਕਰ ਸੰਮੇਲਨ ਦੀ ਸਫ਼ਲਤਾ ਤੋਂ ਬਾਅਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਇਸ ਸੰਮੇਲਨ ਵਿਚ ਕਾਂਗਰਸੀ ਵਰਕਰਾਂ ਨੇ ਭਾਰੀ ਗਿਣਤੀ ਵਿਚ ਭਾਗ ਲੈ ਕੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਜਿੱਤ ਦਾ ਮੁੱਢ ਬੰਨ ਦਿਤਾ ਹੈ। ਰੰਧਾਵਾ ਸਾਹਿਬ ਨੇ ਕਿਹਾ ਕਿ ਆਕਾਲੀ-ਭਾਜਪਾ ਗਠਜੋੜ ਬਾਰੇ ਜੋ ਖਿੱਚੜੀ ਪੱਕ ਰਹੀ ਹੈ ਇਹ ਇਕ ਮੌਕਾ ਪ੍ਰਸਤੀ ਦਾ ਗਠਜੋੜ ਹੈ ਤੇ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾ ਦੇ ਵਿਰੁੱਧ ਜੋ ਕਿਸਾਨਾਂ ਨੇ ਜੋ ਲੰਬਾ ਸੰਘਰਸ ਲੜਿਆ ਸੀ, ਉਸ ਅੰਦੋਲਨ ਦੌਰਾਣ ਜੋ 750 ਕਿਸਾ਼ਨ ਸ਼ਹੀਦੀਆਂ ਪ੍ਰਾਪਤ ਕਰ ਗ‌ਏ ਸਨ ਪੰਜਾਬ ਦੇ ਲੋਕ ਆਕਾਲੀ ਭਾਜਪਾ ਗਠਜੋੜ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਤੇ ਇਸ ਗਠਜੋੜ ਨੂੰ ਸਿਰੇ ਤੋਂ ਨਾਕਾਰ ਦੇਣਗੇ।

ਪੰਜਾਬ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜੋ ਆਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ ਹੋਈ ਸੀ ਉਸਦਾ ਵੀ ਪੰਜਾਬ ਦੇ ਲੋਕਾਂ ਤੇ ਜੋ ਗਹਿਰਾ ਅਸਰ ਹੋਇਆ ਹੈ ਤੇ ਅਜੇ ਤੱਕ ਬਰਗਾੜੀ ,ਬਹਿਬਲ ਕਲਾਂ ਵਾਲਾ ਵਿਖੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿਚ ਰੋਲੇ ਗ‌ਏ ਸਨ ਉਸ ਦਾ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਕਾਰਣ ਨਾਨਕ ਨਾਮ ਲੇਵਾ ਸੰਗਤ ਦੇ ਹਿਰਦਿਆਂ ਨੂੰ ਗਹਿਰੀ ਠੇਸ ਪੁੱਜੀ ਹੈ ਉਸਦਾ ਪੰਜਾਬ ਦੇ ਲੋਕ ਆਕਾਲੀਆਂ ਕੋਲੋਂ ਪਾਈ ਪਾਈ ਦਾ ਹਿਸਾਬ ਮੰਗਣਗੇ ਤੇ ਇਸ ਗਠਜੋੜ ਦੇ ਉਮੀਦਵਾਰਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਤੇ ਕਾਂਗਰਸ ਪਾਰਟੀ ਦਾ ਡੱਟ ਕਿ ਸਾਥ ਦੇਣਗੇ।

ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਕੱਲਿਆਂ ਚੋਣ ਲੜਨ ਦੇ ਬਿਆਨ ਤੇ ਤੰਜ ਕੱਸਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਚੋਟੀ ਦੀ ਲੀਡਰਸਿੱਪ ਅਤੇ ਕਾਂਗਰਸੀ ਵਰਕਰ ਪਹਿਲੇ ਦਿਨ ਤੋਂ ਆਮ ਆਦਮੀ ਪਾਰਟੀ ਨਾਲ ਰੱਲ ਕਿ ਲੋਕ ਸਭਾ ਚੋਣਾਂ ਲੜਨ ਦੇ ਸਖ਼ਤ ਖਿਲਾਫ਼ ਸਨ ਤੇ ਕਾਂਗਰਸੀ ਵਰਕਰ ਆਪਣੇ ਬਲਬੂਤੇ ਤੇ ਲੋਕ ਸਭਾ ਦੀਆਂ ਚੌਣਾਂ ਲੜ ਕੇ ਆਕਾਲੀ ਭਾਜਪਾ ਅਤੇ ਆਪ ਨੂੰ ਕਰਾਰੀ ਹਾਰ ਦੇਣਗੇ ਤੇ ਲੋਕ ਸਭਾ ਚੋਣਾਂ ਦਾ ਮੈਦਾਨ ਪੂਰੀ ਸ਼ਾਨ ਨਾਲ ਫਤਿਹ ਕਰਨਗੇ ਸਰਦਾਰ ਰੰਧਾਵਾ ਨੇ ਆਕਾਲੀ ਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਉ ਯਾਤਰਾ ਬਾਰੇ ਕਿਹਾ ਕਿ ਆਕਾਲੀ ਦਲ ਵੱਲੋਂ ਪੰਜਾਬ ਬਚਾਉ ਯਾਤਰਾ ਨਹੀਂ ਸਗੋਂ ਇਕ ਆਕਾਲੀ ਦੱਲ ਬਚਾਉ ਤੇ ਬਾਦਲ ਪਰਿਵਾਰ ਬਚਾਉ ਯਾਤਰਾ ਹੈ ਜਿਸ ਨੂੰ ਪੰਜਾਬ ਦੇ ਸੂਝਵਾਨ ਲੋਕ ਭਲੀ ਭਾਂਤ ਸਮਝ ਚੁੱਕੇ ਅਤੇ ਆਕਾਲੀ ਦਲ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ।

ਇਸ ਮੌਕੇ ਰੰਧਾਵਾ ਸਾਹਿਬ ਨਾਲ ਸਵਿੰਦਰ ਸਿੰਘ ਭੰਮਰਾ ਮੈਂਬਰ ਪੰਜਾਬ ਕਾਂਗਰਸ ਬਲਾਕ ਕਾਂਗਰਸ ਕਮੇਟੀ ਡੇਰਾ ਬਾਬਾ ਤੇਜਵੰਤ ਸਿੰਘ ਮਾਲੇਵਾਲ ਬਲਾਕ ਕਲਾਨੌਰ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ,ਸੱਤ ਪਾਲ ਭੋਜਰਾਜ ਜਿਲਾ ਮੀਤ ਪ੍ਰਧਾਨ ਕਾਂਗਰਸ,ਚੇਅਰਮੈਨ ਹਰਦੀਪ ਸਿੰਘ ਗੁਰਾਇਆ,ਚੇਅਰਮੈਨ ਨਰਿੰਦਰ ਸਿੰਘ ਬਾਜਵਾ,ਮਨਿੰਦਰ ਸਿੰਘ ਸਰਜੇਚੱਕ ਯੂਥ ਪ੍ਰਧਾਨ ਬਲਾਕ ਡੇਰਾ ਬਾਬਾ ਨਾਨਕ,ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਨ ਮਿਲਕ ਫੈਡ ਗੁਰਦਾਸਪੁਰ,ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸੈਕਟਰੀ ਰਿੰਕੀ ਨੇਬ,ਸੀਨੀਅਰ ਕਾਂਗਰਸੀ ਆਗੂ ਜਸਦੀਪ ਸਿੰਘ ਜੱਸ ਠੇਠਰਕੇ, ਗੁਰਮੇਜ ਸਿੰਘ ਭੱਟੀ ਸਰਪੰਚ ਦਰਗਾਬਾਦ,ਮਨੀ ਮਹਾਜ਼ਨ,ਪਾਲੀ ਬੇਦੀ ਯੂਥ ਆਗੂ ਹਰਦੇਵ ਸਿੰਘ ਗੋਲਡੀ ਭੰਮਰਾ,ਸਰਪੰਚ ਬਿਕਰਮਜੀਤ ਸਿੰਘ ਬਿੱਕਾ ਸਰਪੰਚ ਮੰਮਣ, ਤਰਸੇਮ ਰਾਜ ਮਹਾਜ਼ਨ ਕਲਾਨੌਰ ਸਮੇਤ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਸੰਮਤੀ ਮੈਂਬਰ ਅਤੇ ਵੱਡੀ ਗਿਣਤੀ ਵਿਚ ਪੰਚ ਸਰਪੰਚ ਅਤੇ ਪਾਰਟੀ ਦੇ ਸਰਗਰਮ ਵਰਕਰ ਹਾਜ਼ਰ ਸੰਨ ਮੀਡੀਆ ਨੂੰ ਇਹ ਜਾਣਕਾਰੀ ਰੰਧਾਵਾ ਸਾਹਿਬ ਦੇ ਅਤਿ ਕਰੀਬੀ ਸਾਥੀ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਚੋਣ ਲੜਾਂਗੇ – ਰਾਜਾ ਵੜਿੰਗ

ਹਰਿਆਣਾ ਨੂੰ ਸੁਰੱਖਿਅਤ ਰੱਖਣ ਲਈ ਕਿਸੇ (ਕਿਸਾਨ ਸੰਗਠਨ) ਨੂੰ ਕਾਨੂੰਨ ਵਿਵਸਥਾ ਆਪਣੇ ਹੱਥਾਂ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ- ਅਨਿਲ ਵਿਜ