ਮੋਰਿੰਡਾ, 25 ਅਪ੍ਰੈਲ 2023 – ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਬੀਤੇ ਕੱਲ੍ਹ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ ਮੋਰਿੰਡਾ ਵਿਚ ਸੰਗਤਾਂ ਵੱਲੋਂ ਅੱਜ 25 ਅਪ੍ਰੈਲ ਨੂੰ ਵੀ ਧਰਨਾ ਜਾਰੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕੱਲ੍ਹ ਹੀ ਕੇਸ ਦਰਜ ਕਰ ਲਿਆ ਸੀ। ਇਹ ਧਰਨਾ ਵੇਰਕਾ ਚੌਂਕ ਵਿਖੇ ਚਲ ਰਿਹਾ ਹੈ ਤੇ ਇਹ ਮੋਰਿੰਡਾ ਪੁਲਿਸ ਥਾਣੇ ਤੋਂ ਕਰੀਬ ਡੇਢ ਸੌ ਮੀਟਰ ਦੂਰੀ ’ਤੇ ਲੱਗਾ ਹੋਇਆ ਹੈ।
ਕੱਲ੍ਹ ਸੰਗਤਾਂ ਨੇ ਬੇਅਦਬੀ ਕਰਨ ਵਾਲੇ ਦੀ ਕਾਫੀ ਕੁੱਟਮਾਰ ਕੀਤੀ ਸੀ ਤੇ ਫਿਰ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ। ਧਰਨੇ ਵਾਲੀ ਥਾਂ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹ ਧਰਨਾ ਸਾਰੀ ਰਾਤ ਜਾਰੀ ਰਿਹਾ ਹੈ। ਇਹ ਸੰਗਤਾਂ ਮੰਗ ਕਰ ਰਹੀਆਂ ਹਨ ਕਿ ਬੇਅਦਬੀ ਕਰਨ ਵਾਲੇ ਨੂੰ ਸੰਗਤਾਂ ਹਵਾਲੇ ਕੀਤਾ ਜਾਵੇ।