ਸੰਤ ਸਮਾਜ ਵੱਲੋਂ ਵਿਧਾਨ ਸਭਾ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਹਮਾਇਤ ਦਾ ਐਲਾਨ

ਚੰਡੀਗੜ੍ਹ, 10 ਫਰਵਰੀ 2022 – ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀ ਇੱਕ ਵਿਸ਼ਾਲ ਮੀਟਿੰਗ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ (ਜਲੰਧਰ) ਵਿਖੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਸੰਤ ਮਹਾਂਪੁਰਸ਼, ਉਦਾਸੀਨ, ਨਿਰਮਲੇ, ਕਾਰ ਸੇਵਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਸੰਬੰਧਿਤ 250-300 ਦੇ ਕਰੀਬ ਸੰਤ ਮਹਾਪੁਰਸ਼ ਸ਼ਾਮਲ ਹੋਏ। ਮੀਟਿੰਗ ਵਿੱਚ ਹਾਜ਼ਰ ਸਮੂਹ ਸੰਤ-ਮਹਾਂਪੁਰਸ਼ਾ ਨੇ ਸਰਬਸੰਮਤੀ ਨਾਲ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਉੱਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ।

ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਉਹ ਮਹਾਨ ਸੰਸਥਾ ਹੈ ਜਿਸ ਦਾ ਜਨਮ ਪੰਥ ਦੀਆਂ ਧਾਰਮਿਕ ਅਤੇ ਰਾਜਨੀਤਿਕ ਚਣੌਤੀਆਂ ਭਰਪੂਰ ਪ੍ਰਸਥਿਤੀਆਂ ਦੌਰਾਨ ਵੱਡੇ ਸੰਘਰਸ਼ ਅਤੇ ਕੁਰਬਾਨੀਆਂ ਦੇ ਪਿੜ ਵਿੱਚ ਹੋਇਆ।ਇੱਕ ਸਦੀ ਦੇ ਆਪਣੇ ਲੰਬੇ ਸਫਰ ਦੁਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਹਿਤਾ ਦੀ ਪਹਿਰੇਦਾਰੀ ਕਰਦਿਆਂ ਵੱਡੇ- ਵੱਡੇ ਮੋਰਚੇ ਲਾ ਪੰਥ ਲਈ ਭਾਰੀ ਕੁਰਬਾਨੀਆਂ ਕੀਤੀਆਂ ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੱਲੋ ਸ੍ਰੀ ਦਰਬਾਰ ਸਹਿਬ ਦੇ ਵਿਰਾਸਤੀ ਰਸਤਿਆਂ ਦਾ ਸੁੰਦਰੀਕਰਨ, ਜੂਨ 84 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ, ਛੋਟਾ ਅਤੇ ਵੱਡਾ ਘੱਲੂਘਾਰਾ ਯਾਦਗਾਰ, ਵਿਰਾਸਤ-ਏ-ਖਾਲਸਾ, ਚੱਪੜਚਿੜੀ ਯਾਦਗਾਰ ਆਦਿ ਦੀ ਸੇਵਾ ਕਰਕੇ ਪੰਥ ਦੇ ਸ਼ਾਨਾਮਤੇ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਵਡੇਰੇ ਕਾਰਜਾਂ ਉਪਰ ਪੰਥ ਨੂੰ ਮਾਣ ਹੈ।

ਉਹਨਾਂ ਸਮੁੱਚੇ ਸੰਤ ਸਮਾਜ ਵੱਲੋ ਗੁਰ ਪੰਥ ਅਤੇ ਪੰਜਾਬ ਵਾਸੀਆਂ ਨੂੰ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾ ਲਈ 20 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਹਾਜ਼ਰ ਵੱਡੀ ਗਿਣਤੀ ਵਿੱਚ ਸਮੂਹ ਸੰਤ ਮਹਾਂਪੁਰਸ਼ਾਂ ਨੇ ਜੈਕਾਰਿਆਂ ਦੀ ਅਵਾਜ ਵਿੱਚ ਇਸ ਅਪੀਲ ਦੀ ਪ੍ਰੋੜਤਾ ਕੀਤੀ।

ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਸੰਤ ਬਾਬਾ ਹਾਕਮ ਸਿੰਘ, ਸੰਤ ਬਾਬਾ ਬੁੱਧ ਸਿੰਘ ਜੀ ਨਿਕੇ ਘੁਮਣਾ ਵਾਲੇ, ਸੰਤ ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਘਨੁੜਕੀ ਵਾਲੇ, ਸੰਤ ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਅਮਰਜੀਤ ਸਿੰਘ ਸਮਪਰਦਾਏ ਹਰਖੋਵਾਲ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋਂ, ਸੰਤ ਬਾਬਾ ਅਵਤਾਰ ਸਿੰਘ ਧੂਲਕੋਟ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਅਜੈਬ ਸਿੰਘ ਅਭਿਆਸੀ, ਸੰਤ ਬਾਬਾ ਮਾਨ ਸਿੰਘ ਮੜੀਆਵਾਲੇ, ਜੱਥੇਦਾਰ ਬਾਬਾ ਮੇਜਰ ਸਿੰਘ, ਸੰਤ ਬਾਬਾ ਜੀਤ ਸਿੰਘ ਜੌਹਲਾਵਾਲੇ, ਸੰਤ ਬਲਦੇਵ ਸਿੰਘ ਜੋਗੇਵਾਲ, ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਸੰਤ ਬਾਬਾ ਸੁਖਦੇਵ ਸਿੰਘ ਭੁਚੋਕਲਾ ਅਤੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵੱਲੋ ਸੰਤ ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਪਟਿਆਲੇ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੇ ਪ੍ਰਤੀਨਿਧ ਸੰਤ ਬਾਬਾ ਧੰਨਾ ਸਿੰਘ ਨਾਨਕਸਰ ਬੜੂੰਦੀ, ਸੰਤ ਬਾਬਾ ਅਨੰਦਰਾਜ ਸਿੰਘ ਸਮਰਾਲਾ ਚੌਕ, ਸੰਤ ਬਾਬਾ ਕੁਲਵੰਤ ਸਿੰਘ ਨਾਨਕਸਰ ਭਾਈ ਕੀ ਸਮਾਧ ਦੇ ਪ੍ਰਤੀਨਿਧ, ਸੰਤ ਸਿੰਘ ਜੋਰਾ ਸਿੰਘ ਬਧਨੀਕਲਾਂ ਦੇ ਪ੍ਰਤੀਨਿਧ, ਸੰਤ ਬਾਬਾ ਗੁਰਦੇਵ ਸਿੰਘ ਭਾਈ ਕੀ ਸਮਾਧ ਦੇ ਪ੍ਰਤੀਨਿਧ, ਸੰਤ ਭਗਤ ਮਿਲਖਾ ਸਿੰਘ ਦੇ ਪ੍ਰਤੀਨਿਧ, ਸੰਤ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆ ਦੇ ਪ੍ਰਤੀਨਿਧ, ਸੰਤ ਬਾਬਾ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਪ੍ਰਤੀਨਿਧਸੰਤ ਬਾਬਾ ਪਰਮਾਨੰਦ ਜੰਡਿਆਲਾ ਗੁਰੂ, ਸੰਤ ਬਾਬਾ ਹਰਪ੍ਰੀਤ ਸਿੰਘ ਜੋਗੇਵਾਲ, ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ, ਸੰਤ ਬਾਬਾ ਸਰੂਪ ਸਿੰਘ ਚੰਡੀਗੜ ਵਾਲੇ, ਸੰਤ ਬਾਬਾ ਹਰੀ ਸਿੰਘ ਨਾਨਕਸਰ ਜੀਰਾ, ਮਾਤਾ ਜਸਪ੍ਰੀਤ ਕੌਰ ਮਾਹਲਪੁਰ, ਸੰਤ ਬਾਬਾ ਸਤਿੰਦਰ ਸਿੰਘ ਮੁਕੇਰੀਆਂ ਵਾਲੇ, ਸੰਤ ਬਾਬਾ ਅਜਾਇਬ ਸਿੰਘ ਮੱਖਣਵਿੰਡੀ, ਸੰਤ ਬਾਬਾ ਦਿਲਬਾਗ ਸਿੰਘ ਅਨੰਦਪੁਰ ਵਾਲੇ, ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਅਨੰਦਪੁਰ ਵਾਲੇ, ਸੰਤ ਬਾਬਾ ਸੁਖਦੇਵ ਸਿੰਘ ਖੋਜਕੀਪੁਰ, ਸੰਤ ਬਾਬਾ ਹਰਜੀਤ ਸਿੰਘ ਬੜੂਸਾਹਿਬ, ਸੰਤ ਬਾਬਾ ਨਿਰਮਲ ਦਾਸ ਸੈਕਟਰੀ, ਸੰਤ ਕਲਿਆਣ ਦੇਵ ਗਿੱਦੜਬਾਹਾ, ਸੰਤ ਬਚਿੱਤਰ ਸਿੰਘ ਗੁਰੂਸਰ, ਸੰਤ ਅਨੂਪ ਸਿੰਘ ਮੌੜਮੰਡੀ, ਸੰਤ ਦਰਸਨ ਸਿੰਘ ਘੋੜੇਬਾਹਾ, ਸੰਤ ਸੁਚਾ ਸਿੰਘ ਨਾਨਕਸਰ ਫਿਰੋਜਪੁਰ, ਸੰਤ ਨਿਰਮਲ ਦਾਸ ਰਾਏਪੁਰ ਰਸੂਲਪੁਰ, ਸੰਤ ਸਾਹਿਬ ਸਿੰਘ ਰੱਤਾਟਿੱਬਾ, ਬਾਬਾ ਸੁਬੇਗ ਸਿੰਘ ਕਾਰ ਸੇਵਾ ਗੋਇੰਦਵਾਲ ਸਾਹਿਬ, ਜੱਥੇਦਾਰ ਸੁੱਖਾ ਸਿੰਘ ਮਿਸਲ ਸ਼ਹੀਦਾਂ, ਬਾਬਾ ਲੱਖਾ ਸਿੰਘ ਰਾਮਥੰਮਣ, ਮਹੰਤ ਗੁਰਮੁੱਖ ਸਿੰਘ ਲੋਪੋਂ, ਸੰਤ ਜਗਦੇਵ ਸਿੰਘ ਧਰਮਕੋਟ, ਸੰਤ ਅਮਰਜੀਤ ਸਿੰਘ ਧਰਮਕੋਟ,ਬਾਬਾ ਜਤਿੰਦਰ ਸਿੰਘ ਸੰਪਰਦਾਏ ਰਾੜਾ ਸਾਹਿਬ, ਜੱਥੇਦਾਰ ਦਵਿੰਦਰ ਸਿੰਘ ਅਕਾਲੀ, ਮਹੰਤ ਜਗਰੂਪ ਸਿੰਘ ਰਾਮਪੁਰਾ ਫੁਲ, ਸੰਤ ਸੁੱਧ ਸਿੰਘ ਟੂਸਿਆਂ ਵਾਲੇ, ਜੱਥੇਦਾਰ ਮੇਜਰ ਸਿੰਘ ਸੋਢੀ, ਮਹੰਤ ਜਗਤਾਰ ਸਿੰਘ, ਸੰਤ ਹਰਵਿੰਦਰ ਸਿੰਘ ਨੰਗਲ ਅਰਾਈਆਂ, ਸੰਤ ਬਾਬਾ ਬੀਰ ਸਿੰਘ ਭੰਗਾਲੀ, ਮਹੰਤ ਵਰਿੰਦਰ ਮੁਨੀ, ਸੰਤ ਕਵਲਜੀਤ ਸਿੰਘ ਨਾਗੀਆਣਾ, ਸੰਤ ਬਲਦੇਵ ਸਿੰਘ ਫਰਵਾਹੀ, ਸੰਤ ਰਣਯੋਧ ਸਿੰਘ ਸਾਮ ਚੌਰਾਸੀ, ਸੰਤ ਵਹਿਗੁਰੂ ਸਿੰਘ ਰਾਜਪੁਰਾ, ਸਵਾਮੀ ਤਿਰਮੁੱਖਦਾਸ ਬਠਿੰਡਾ, ਸੰਤ ਰੁਪਿੰਦਰ ਸਿੰਘ, ਸੰਤ ਗੁਰਦੇਵ ਸਿੰਘ ਮਟਵਾਣਾ ਮੋਗਾ, ਸੰਤ ਬਲਵੀਰ ਸਿੰਘ ਨਿਜਰਾਂ, ਸੰਤ ਅਵਤਾਰ ਸਿੰਘ ਝੁੱਗੀਵਾਲੇ ਮੋਗਾ, ਸੰਤ ਪਵਨਦੀਪ ਸਿੰਘ ਕੜਿਆਲ ਵਾਲੇ, ਬਾਬਾ ਜੱਜ ਸਿੰਘ ਜਲਾਲਾਬਾਦ, ਮਹੰਤ ਸਿਵਰਾਉ ਸਿੰਘ ਯੋਗੇਵਾਲ, ਸੰਤ ਦਿਲਬਾਗ ਸਿੰਘ ਸਰਹਾਲੀ ਸਾਹਿਬ, ਸੰਤ ਸੁਖਦੇਵ ਸਿੰਘ ਨਿਰਮਲ ਡੇਰਾ, ਬਾਬਾ ਬੇਅੰਤ ਸਿੰਘ ਬੇਰਕਲਾਂ ਲੰਗਰਾਂਵਾਲੇ, ਬਾਬਾ ਮੇਜਰ ਸਿੰਘ ਵਾਂ ਵਾਲੇ, ਸੰਤ ਮਨਜਿੰਦਰ ਸਿੰਘ ਰਾਏਪੁਰ ਰਸੂਲਪੁਰ, ਬਾਬਾ ਹਰਜਿੰਦਰ ਸਿੰਘ ਬਾਗਾ ਪੁਰਾਣਾ, ਸੰਤ ਧੰਨਾ ਸਿੰਘ ਜੈਤੋ, ਬਾਬਾ ਰਣਜੀਤ ਸਿੰਘ ਲੰਗਿਆਣਾ ਪੁਰਾਣਾ, ਬਾਬਾ ਗੁਰਪ੍ਰੀਤ ਸਿੰਘ ਮਿਰਜਾਪੁਰ, ਬਾਬਾ ਗੁਰਦੇਵ ਸਿੰਘ ਤਰਨਾਦਲ, ਬਾਬਾ ਸਰਬਜੋਤ ਸਿੰਘ ਡਾਂਗੋਵਾਲੇ, ਸੰਤ ਹਰਵਿੰਦਰ ਸਿੰਘ ਰੌਣੀ, ਸੰਤ ਇਕਬਾਲ ਸਿੰਘ ਨੱਥੂਵਾਲਾ ਮੋਗਾ, ਮਹੰਤ ਮੁਰਾਰੀ ਦਾਸ ਸਿਧੋਵਾਲ, ਸੰਤ ਬਾਬਾ ਨਵਤੇਜ ਸਿੰਘ ਚੇਲਿਆਣਾ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਸੰਤ ਬਾਬਾ ਸੋਹਣ ਸਿੰਘ, ਮਹੰਤ ਅਮਨਦੀਪ ਸਿੰਘ ਉਗੋਕੇ, ਸੰਤ ਗੁਰਦੇਵ ਸਿੰਘ ਤਰਸਿੱਕਾ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, , ਬਾਬਾ ਜੁਗਿੰਦਰ ਸਿੰਘ ਲਾਲੂਵਾਲਾ, ਬਾਬਾ ਸਤਨਾਮ ਸਿੰਘ ਮੋਗਾ, ਸੰਤ ਬਾਬਾ ਜੀਤ ਸਿੰਘ ਤਰਨਾਦਲ ਮਹਿਤਾ ਚੌਕ, ਬਾਬਾ ਸੁਲੱਖਣ ਸਿੰਘ ਮੁਰਾਦਪੁਰਾ, ਬਾਬਾ ਅਵਤਾਰ ਸਿੰਘ ਬਰਨਾਲਾ, ਬਾਬਾ ਗੁਰਬਖਸ਼ ਸਿੰਘ ਨਕੋਦਰ, ਬਾਬਾ ਬਲਵਿੰਦਰ ਸਿੰਘ ਜੀ ਮਸਤੂਆਣਾ, ਬਾਬਾ ਤੀਰਥ ਸਿੰਘ ਆਨੰਦਪੁਰ ਸਾਹਿਬ ਤੋ ਇਲਾਵਾ ਹੋਰ ਬਹੁਤ ਸਾਰੇ ਸੰਤ ਮਹਾ ਪੁਰਸ਼ ਹਾਜਰ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਜਰੀਵਾਲ ਪੰਜ ਸਾਲਾਂ ਵਿਚ ਕਦੇ ਵੀ ਪੰਜਾਬ ਨਹੀਂ ਆਇਆ, ਪੰਜਾਬੀਆਂ ਤੋਂ ਇਕ ਮੌਕਾ ਮੰਗਣ ਦਾ ਕੋਈ ਹੱਕ ਨਹੀਂ : ਸੁਖਬੀਰ ਬਾਦਲ

ਕੇਜਰੀਵਾਲ ਦੀ ਪਤਨੀ ਤੇ ਧੀ ਪੰਜਾਬ ਆ ਕੇ ਭਗਵੰਤ ਮਾਨ ਲਈ ਕਰਨਗੇ ਚੋਣ ਪ੍ਰਚਾਰ