ਚੰਡੀਗੜ੍ਹ, 12 ਅਪ੍ਰੈਲ 2022 – ਅੱਜ ਸੰਯੁਕਤ ਸਮਾਜ ਮੋਰਚੇ ਵੱਲੋਂ ਸਤਬੀਰ ਸਿੰਘ ਵਾਲੀਆ ਮੈਂਬਰ ਕੋਰ ਕਮੇਟੀ, ਖੁਸ਼ਹਾਲ ਸਿੰਘ ਅਤੇ ਪ੍ਰੋਫੈਸਰ ਸੰਤੋਖ ਸਿੰਘ ਬੁਲਾਰਾ, ਨੇ ਤਿੰਨ ਮੁੱਖ ਮੁੱਦਿਆਂ ਤੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਨੂੰ ਮੋਰਚੇ ਦੀ ਮਨਸ਼ਾ ਅਤੇ ਦਿਸ਼ਾ ਬਾਰੇ ਦੱਸਿਆ ਗਿਆ
- ਸੰਯੁਕਤ ਸਮਾਜ ਮੋਰਚੇ ਵੱਲੋਂ 11 ਮੈਂਬਰੀ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਕਿ ਆਉਣ ਵਾਲੇ ਅਗਲੇ 2 ਮਹੀਨਿਆਂ ਵਿੱਚ ਸੂਬਾ ਪੱਧਰੀ ਵਰਕਿੰਗ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕਰੇਗੀ l
- ਹਰ ਹਫ਼ਤੇ ਕੋਈ ਨਾ ਕੋਈ ਕਿਸਾਨ ਜਥੇਬੰਦੀ ਆਪਣੇ ਆਪ ਨੂੰ ਸੰਯੁਕਤ ਸਮਾਜ ਮੋਰਚੇ ਤੋਂ ਅਲੱਗ ਹੋਣ ਦਾ ਦਾਅਵਾ ਕਰਦੀ ਹੈ ਅਸੀਂ ਉਨ੍ਹਾਂ ਦੇ ਭਾਵਨਾਵਾਂ ਦੀ ਕਦਰ ਕਰਦੇ ਹਾਂ ਪ੍ਰੰਤੂ ਅੰਨ -ਅਧਿਕਾਰਿਕ ਤੌਰ ਤੇ ਉਹ ਜਥੇਬੰਦੀਆਂ ਚੱਲਦੇ ਇਲੈਕਸ਼ਨ ਵਿੱਚ ਹੀ ਸੰਯੁਕਤ ਸਮਾਜ ਮੋਰਚੇ ਦਾ ਸਾਥ ਪਹਿਲਾਂ ਹੀ ਛੱਡ ਚੁੱਕਿਆ ਸੀ l ਬਾਰ ਬਾਰ ਕੁਝ ਜਥੇਬੰਦੀਆਂ ਦਾ ਸੰਯੁਕਤ ਸਮਾਜ ਮੋਰਚੇ ਤੇ ਹਮਲਾ ਕਰਨਾ ਇਹ ਸਾਬਿਤ ਕਰਦਾ ਹੈ ਕਿ ਮੋਰਚੇ ਦਾ ਜ਼ਮੀਨੀ ਪੱਧਰ ਤੇ ਪੈਰ ਲੱਗ ਚੁੱਕੇ ਨੇ ਅਤੇ ਮੋਰਚਾ ਆਉਣ ਵਾਲੇ ਸਮੇਂ ਵਿਚ ਹੋਰ ਮਜ਼ਬੂਤੀ ਨਾਲ ਉੱਭਰ ਕੇ ਸਾਹਮਣੇ ਆਵੇਗਾ ਫੇਰ ਵੀ ਅਸੀਂ ਹਰ ਇੱਕ ਜਥੇਬੰਦੀ ਦਾ ਆਦਰ ਵੀ ਕਰਦੇ ਹਾਂ
- ਪੰਜਾਬ ਸਰਕਾਰ ਨੇ ਪੰਜਾਬ ਨੂੰ ਕੁਰੱਪਸ਼ਨ ਮੁਕਤ ਕਰਨ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਅਸੀਂ ਜਿਸ ਦਾ ਸਵਾਗਤ ਕਰਦੇ ਹਾਂ ਉਸਦੇ ਨਾਲ ਹੀ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਜੋ ਸਕੂਲਾਂ ਅਤੇ ਹਸਪਤਾਲਾਂ ਵਿੱਚ ਜਾ ਕੇ ਸਰਕਾਰੀ ਕਰਮਚਾਰੀਆਂ ਨੂੰ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਹਨ ਉਨ੍ਹਾਂ ਦੀ ਨਿਖੇਧੀ ਕਰਦੇ ਹਾਂ ਉਸ ਦੇ ਨਾਲ ਹੀ ਜਨਤਾ ਲਈ ਇਕ ਵਿਕਲਪ ਖੋਲ੍ਹ ਰਹੇ ਹਾਂ ਜੇਕਰ ਕੋਈ ਐਮ ਐਲ ਏ ਮੰਤਰੀ ਜਾਂ ਮੁੱਖ ਮੰਤਰੀ ਵੀ ਕੋਈ ਕਰੱਪਸ਼ਨ ਕਰਦਾ ਹੈ ਤਾਂ ਆਮ ਪਬਲਿਕ ਉਸ ਦੀ ਵੀਡੀਓ ਬਣਾਵੇ ਯਾ ਦਸਤਾਵੇਜ਼ ਇਕੱਠੇ ਕਰ ਕੇ ਪੰਜਾਬ ਵਿੱਚ ਲੋਕਪਾਲ ਦੀ ਨਿਯੁਕਤੀ ਕੀਤੀ ਹੋਈ ਹੈ ਇਹ ਸਾਰੀਆਂ ਸ਼ਿਕਾਇਤਾਂ ਲੋਕਪਾਲ ਸੁਣਨ ਲਈ ਅਧਿਕਾਰਿਕ ਤੌਰ ਤੇ ਨਿਯੁਕਤ ਹੈ ਅੱਜ ਸੰਯੁਕਤ ਸਮਾਜ ਮੋਰਚੇ ਵੱਲੋਂ ਫਾਰਮ ਏ ਅਤੇ ਫਾਰਮ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਫਾਰਮ ਏ ਵਿਚ ਸ਼ਿਕਾਇਤ ਕਿਵੇਂ ਲਿਖਣੀ ਹੈ ਅਤੇ ਫਾਰਮ ਡੀ ਐਫੀਡੈਵਿਟ ਹੈ ਜਿਸ ਨੂੰ ਨੋ ਟਰਾਇਲਜ਼ ਕਰਵਾ ਕੇ ਨਾਲ ਸਾਰੇ ਸਬੂਤ ਲਾ ਕੇ ਲੋਕਪਾਲ ਪੰਜਾਬ ਨੂੰ ਭੇਜ ਦਿੱਤੇ ਜਾਣ ਤਾਂ ਕਿ ਉਸ ਐਮਐਲਏ ਮੰਤਰੀ ਜਾਂ ਹੋਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਖ਼ਿਲਾਫ਼ ਕਾਰਵਾਈ ਹੋ ਸਕੇ ਲਈ ਸ਼ਿਕਾਇਤ ਭੇਜ ਸਕਦੇ ਹੋ ਇਸ ਦੇ ਨਾਲ 1000/- ਰੁਪਏ ਦਾ ਡਰਾਫਟ ਵੀ ਲੱਗਣਾ ਹੈ l
ਮੋਰਚੇ ਦੀ ਸਰਕਾਰ ਤੋਂ ਮੰਗ ਹੈ ਕਿ ਲੋਕ ਕਾਂ ਖ਼ਿਲਾਫ਼ ਜਦੋਂ ਕੋਈ ਕੰਪਲੇਂਟ ਫਾੲੀਲ ਕਰਦਾ ਹੈ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਜਦੋਂ ਚੁਣੇ ਹੋਏ ਨੁਮਾਇੰਦਿਆਂ ਖ਼ਿਲਾਫ਼ ਕੰਪਲੇਂਟ ਪਾਣੀ ਹੋਵੇ ਤਾਂ ਪੈਸੇ ਕੰਪਲੇਂਟ ਫਾਈਲ ਕਰਨ ਲਈ ਪੈਸਿਆਂ ਦੇ ਫ਼ੈਸਲੇ ਨੂੰ ਵਾਪਸ ਕੀਤਾ ਜਾਵੇ ਅਤੇ ਲੋਕਪਾਲ ਦਾ ਵੀ ਹੈਲਪਲਾਈਨ ਨੰਬਰ ਜਾਂ ਈਮੇਲ ਨੰਬਰ ਸਰਕਾਰ ਵੱਲੋਂ ਜਾਰੀ ਕੀਤਾ ਜਾਵੇ ਤਾਂ ਕਿ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਵੀ ਜੇ ਕਰੱਪਸ਼ਨ ਕਰਦੇ ਹਨ ਤਾ ਆਮ ਜਨਤਾ ਨੂੰ ਵੀ ਉਨ੍ਹਾਂ ਖ਼ਿਲਾਫ਼ ਕੰਪਲੇਂਟ ਕਰਨਾ ਸੌਖਾ ਹੋ ਸਕੇ l ਮੋਰਚਾ ਸਰਕਾਰ ਨੂੰ ਬੇਨਤੀ ਕਰਦਾ ਹੈ ਇਸ ਮੰਗ ਨੂੰ ਮੁੱਖ ਤੌਰ ਤੇ ਪੂਰਾ ਕੀਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦਾ ਜਨਮ ਹੀ ਲੋਕਪਾਲ ਅਤੇ ਐਂਟੀ ਕਰੱਪਸ਼ਨ ਮੂਵਮੈਂਟ ਤੋਂ ਹੋਇਆ ਹੈ l