- ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿੱਚ ਨਹੀਂ ਲੈ ਸਕੇਗੀ ਹੁਣ ਹਿੱਸਾ-ਜਿਲਾ ਵਿਕਾਸ ਅਤੇ ਪੰਚਾਇਤ ਅਫਸਰ
ਮਲੇਰਕੋਟਲਾ 12 ਅਪ੍ਰੈਲ 2023 – ਡਾਇਰੈਕਟੋਰੇਟ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, (ਸ਼ਿਕਾਇਤ ਸਾਖਾ) ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ ਵੱਲੋਂ ਸ਼ਿਕਾਇਤਕਰਤਾ ਨਜੀਰ ਮੁਹੰਮਦ ਪੁੱਤਰ ਸੁਲੇਮਾਨ ਪਿੰਡ ਦਲੇਲਗੜ੍ਹ ਜ਼ਿਲ੍ਹਾ ਮਲੇਰਕੋਟਲਾ-ਵੱਲੋਂ ਕੀਤੀ ਸਿਕਾਇਤ ਦੇ ਅਧਾਰ ਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਮਲੇਰਕੋਟਲਾ ਵਲੋਂ ਆਪਣੇ ਪੱਤਰ ਨੰਬਰ 1405, ਮਿਤੀ 20,07,2022 ਨਾਲ ਨੱਥੀ ਦਫਤਰੀ ਪੱਤਰ ਨੰ: 2901 ਮਿਤੀ 27.06,2022 ਅਤੇ ਪੱਤਰ ਨੰ: 2943, ਮਿਤੀ 04.07.2022 ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਸਰਪੰਚ, ਗਰਾਮ ਪੰਚਾਇਤ ਦਲੇਲਗੜ੍ਹ ਵਲੋਂ ਬਿਨਾ ਮਤਾ ਪਾਸ ਕੀਤਿਆਂ ਆਪਣੇ ਪਤੀ ਮੁਹੰਮਦ ਸਲੀਮ ਨੂੰ ਲਾਭ ਪਹੁੰਚਾਉਣ ਦੇ ਮਕਸਦ ਨਾਲ ਖੁਦ ਹੀ ਐਨ.ਓ.ਸੀ. ਜਾਰੀ ਕਰਨ ਦੇ ਅਧਾਰ ਤੇ ਸਰਪੰਚ ਭੋਲੀ ਨੂੰ ਆਪਣੇ ਪਤੀ ਸਲੀਮ ਮੁਹੰਮਦ ਨੂੰ ਟਾਵਰ ਲਗਾਉਣ ਦੀ ਮੰਨਜੂਰੀ ਦੇਣ ਦੇਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ਿਕਾਇਤ ਕਰਤਾ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ਤੇ ਪੰਚਾਇਤ ਸਕੱਤਰ ਦੀ ਰਿਪੋਰਟ ਅਨੁਸਾਰ ਇਹ ਟਾਵਰ ਸੰਘਣੀ ਅਬਾਦੀ ਵਿੱਚ ਲੱਗ ਰਿਹਾ ਹੈ,ਜਿਸ ਨਾਲ ਹਨੇਰੀ ਆਦਿ ਨਾਲ ਲੋਕਾਂ ਦੇ ਘਰਾਂ ਨੂੰ ਨੁਕਸਾਨ ਹੋ ਸਕਦਾ ਹੈ। ਸਰਪੰਚ ਵਲੋਂ ਅਜਿਹਾ ਕਰਕੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ। ਇਸ ਲਈ ਸ੍ਰੀਮਤੀ ਭੋਲੀ ਸਰਪੰਚ, ਗਰਾਮ ਪੰਚਾਇਤ ਦਲੇਲਗੜ੍ਹ, ਬਲਾਕ ਮਲੇਰਕੋਟਲਾ-1,ਜਿਲਾ ਮਲੇਰਕੋਟਲਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਹੈ।
ਜਿਲਾ ਵਿਕਾਸ ਅਤੇ ਪੰਚਾਇਤ ਅਫਸਰ,ਮਲੇਰਕੋਟਲਾ ਵਲੋਂ ਦਫਤਰ ਪੱਤਰ ਨੰ:2507, ਮਿਤੀ 05:12,2022 ਰਾਹੀਂ ਪ੍ਰਾਪਤ ਰਿਪੋਰਟ ਅਨੁਸਾਰ ਐਨ.ਓ.ਸੀ, ਦੇਣ ਲਈ ਗਰਾਮ ਪੰਚਾਇਤ ਵਲੋਂ ਮਤਾ ਪਾਇਆ ਜਾਂਦਾ ਹੈ ਜਿਹੜਾ ਕਿ ਸਰਪੰਚ ਗਰਾਮ ਪੰਚਾਇਤ ਦਲੇਲਗੜ੍ਹ ਵਲੋਂ ਬਿਨਾ ਮੁਤਾ ਪਾਸ਼ ਕੀਤਿਆਂ ਆਪਣੇ ਪਤੀ ਮੁਹੰਮਦ ਸਲੀਮ ਨੂੰ ਲਾਭ ਪਹੁੰਚਾਉਣ ਦੇ ਮਕਸਦ ਨਾਲ ਬਿਨ੍ਹਾਂ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਐਨ.ਓ.ਸੀ. ਜਾਰੀ ਕਰ ਦਿੱਤਾ ਗਿਆ ਜਿਸ ਦੇ ਅਧਾਰ ਤੇ ਸਰਪੰਚ ਦੇ ਪਤੀ ਵਲੋਂ ਟਾਵਰ ਲਗਾਉਣ ਦੀ ਮੰਨਜੂਰੀ ਲੈ ਕੇ ਟਾਵਰ ਲਗਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਸਰਪੰਚ ਵਲੋਂ ਪੰਚਾਇਤ ਮੈਂਬਰਾਂ ਦੀ ਸਹਿਮਤੀ ਤੋਂ ਬਗੈਰਾ ਅਜਿਹਾ ਕਰਕੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਗਈ ਹੈ।ਇਸ ਲਈ ਸ੍ਰੀਮਤੀ ਭੋਲੀ ਸਰਪੰਚ,ਗਰਾਮ ਪੰਚਾਇਤ ਦਲੇਲਗੜ੍ਹ ਬਲਾਕ ਮਲੇਰਕੋਟਲਾ-1 ਜਿਲਾ ਮਲੇਰਕੋਟਲਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਡਾਇਰੈਕਟੋਰੇਟ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (5) ਅਨੁਸਾਰ 20 ਅਧੀਨ ਮੁੱਅਤਲ ਹੋਣ ਵਾਲੀ ਸਰਪੰਚ ਭੋਲੀ ਹੁਣ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਭਾਗ ਨਹੀਂ ਲੈ ਸਕੇਗੀ ਅਤੇ ਉਸ ਦੀ ਮੁਅੱਤਲੀ ਦੇ ਸਮੇਂ ਦੌਰਾਨ ਪੰਚਾਇਤ ਦਾ ਰਿਕਾਰਡ ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਦਾ ਚਾਰਜ ਅਜਿਹੇ ਪੰਚ ਨੂੰ ਦਿੱਤਾ ਜਾਵੇਗਾ ਜੋ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵਲੋਂ ਬਾਕੀ ਦੇ ਪੰਚਾਂ ਵਿਚੋਂ ਚੁਣਿਆ ਜਾਵੇਗਾ। ਇਸ ਦੇ ਨਾਲ ਹੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਮਲੇਰਕੋਟਲਾ ਨੂੰ ਉਨ੍ਹਾਂ ਹਦਾਇਤ ਕੀਤੀ ਹੈ ਕਿ ਜਿਹੜੇ ਬੈਂਕਾਂ ਵਿਚ ਸਰਪੰਚ ਦੇ ਨਾਮ ਤੇ ਗ੍ਰਾਮ ਪੰਚਾਇਤ ਦੇ ਖਾਤੇ ਚਲਦੇ ਹਨ, ਉਹ ਤੁਰੰਤ ਸੀਲ ਕਰਕੇ ਉਸ ਪਾਸੋਂ ਚਾਰਜ ਲੈ ਕੇ ਰਿਪੋਰਟ ਇਸ ਦਫਤਰ ਨੂੰ ਭੇਜੀ ਜਾਵੇ।