- ਇਸ ਪਿੰਡ ਵਿੱਚ ਨਸ਼ੇ ਦੇ ਨਾਲ ਕੋਈ ਵੀ ਵਿਅਕਤੀ ਨਹੀਂ ਹੈ ਪੀੜਤ
- ਬਹੁਤਾਤ ਨੌਜਵਾਨ ਹਨ ਵਿਦੇਸ਼ ਵਿੱਚ ਇਸ ਕਰਕੇ ਇਸ ਪਿੰਡ ਵਿੱਚ ਨਹੀਂ ਹੈ ਨਸ਼ੇ ਦਾ ਕੋਈ ਵੀ ਬੋਲਬਾਲਾ
ਅੰਮ੍ਰਿਤਸਰ, 2 ਅਕਤੂਬਰ 2024 – ਪੰਜਾਬ ਵਿੱਚ ਜਿੱਥੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਹਨ ਅਤੇ ਕਰੋੜਾਂ ਰੁਪਏ ਦੀਆਂ ਬੋਲੀਆਂ ਲਾ ਕੇ ਸਰਪੰਚਾਂ ਨੂੰ ਚੁਣਿਆ ਜਾ ਰਿਹਾ ਹੈ, ਉਥੇ ਹੀ ਅੰਮ੍ਰਿਤਸਰ ਦਾ ਇੱਕ ਪਿੰਡ ਹੈ ਜਿੱਥੇ ਸਰਬਸੰਮਤੀ ਨਾਲ ਛੇਵੀਂ ਵਾਰ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ। ਉਥੇ ਹੀ ਸਰਪੰਚ ਅਤੇ ਉਹਨਾਂ ਦੇ ਮੈਂਬਰਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੇਕਰ ਉਹਨਾਂ ਵੱਲੋਂ ਉਹਨਾਂ ਦੇ ਪਿੰਡ ਵਿੱਚ ਕੋਈ ਵਿਕਾਸ ਨਹੀਂ ਕੀਤਾ ਗਿਆ ਤਾਂ ਉਹ ਖੁਦ ਹੀ ਆਪਣੀ ਕੁਰਸੀ ਵੀ ਛੱਡ ਦੇਣਗੇ, ਹਾਲਾਂਕਿ ਪਿੰਡ ਵਿੱਚ ਮੌਜੂਦ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਹੁੰ ਚੁੱਕ ਕੇ ਇਹਨਾਂ ਸਰਪੰਚਾਂ ਵੱਲੋਂ ਆਪਣੇ ਪਿੰਡ ਦੀ ਨੁਹਾਰ ਬਦਲਣ ਦੀ ਸਹੁੰ ਖਾਧੀ ਗਈ।
ਜਿੱਥੇ ਪੰਜਾਬ ਵਿੱਚ ਨਸ਼ਾ ਆਪਣਾ ਪੂਰਾ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਹੈ ਉਥੇ ਹੀ ਪੰਜਾਬ ਦੇ ਅੰਮ੍ਰਿਤਸਰ ਦੇ ਇਸ ਪਿੰਡ ਨਾਲ ਤੁਹਾਨੂੰ ਰੂਬਰੂ ਕਰਵਾਉਦੇ ਹਾਂ ਜਿਸ ਵਿੱਚ ਨਸ਼ੇ ਨਾਮ ਦੀਆਂ ਕੋਈ ਵੀ ਚੀਜ਼ ਨਜ਼ਰ ਨਹੀਂ ਆਉਂਦੀ। ਅੰਮ੍ਰਿਤਸਰ ਦੇ ਵੇਰਕਾ ਦੇ ਇਸ ਪਿੰਡ ਦੇ ਵਿੱਚ ਨਸ਼ੇ ਦਾ ਕੋਈ ਵੀ ਨੌਜਵਾਨ ਮੌਜੂਦ ਨਹੀਂ ਹੈ ਕਿਉਂਕਿ ਬਹੁਤਾਤ ਨੌਜਵਾਨ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਆਪਣਾ ਸੁਨਹਿਰਾ ਭਵਿੱਖ ਵੇਖ ਰਹੇ ਹਨ, ਉਥੇ ਹੀ ਇਸ ਪਿੰਡ ਦੇ ਵਿੱਚ ਇੱਕ ਹੋਰ ਇਤਿਹਾਸ ਰਚਿਆ ਗਿਆ ਜਿਸ ਵਿੱਚ ਛੇਵੀਂ ਵਾਰ ਸਰਬ ਸੰਮਤੀ ਦੇ ਤਹਿਤ ਸਰਪੰਚ ਦੀ ਚੋਣ ਕੀਤੀ ਗਈ ਅਤੇ ਇਹ ਚੋਣ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੀਤੀ ਗਈ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਸਰਬ ਸੰਮਤੀ ਦੇ ਨਾਲ ਚੋਣ ਕੀਤੀ ਗਈ ਹੈ ਅਤੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਉਹਨਾਂ ਨੇ ਕਿਹਾ ਕਿ ਇਹ ਸਾਰਾ ਪਿੰਡ ਉਹਨਾਂ ਦਾ ਆਪਣਾ ਹੈ ਅਤੇ ਉਹ ਚਾਹੁੰਦੇ ਹਨ ਕਿ ਆਪਣੇ ਪਿੰਡ ਦੇ ਵਿੱਚ ਜੋ ਛੋਟੇ-ਛੋਟੇ ਕੰਮ ਬਚੇ ਹਨ ਉਹਨਾਂ ਨੂੰ ਖਤਮ ਕੀਤਾ ਜਾਵੇ ਅਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਉਥੇ ਹੀ ਇਸ ਪਿੰਡ ਵਿੱਚ ਨਸ਼ਾ ਨਾ ਹੋਣ ਦਾ ਵੀ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ, ਹਾਲਾਂਕਿ ਅੱਖਾਂ ਨਮ ਸਨ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਖੁਸ਼ੀ ਦੇ ਅਥਰੂ ਹਨ ਅੱਗੇ ਬੋਲਦੇ ਹੋਏ ਪਿੰਡ ਦੇ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਆਪਣੇ ਪਿੰਡ ਦੇ ਹਿੱਤ ਲਈ ਚੰਗਾ ਕੰਮ ਨਾ ਕਰ ਸਕੇ ਤਾਂ ਅਸੀਂ ਆਪ ਖੁਦ ਕੁਰਸੀ ਛੱਡ ਦਵਾਂਗੇ ਅਤੇ ਅਸੀਂ ਚਾਹਵਾਂਗੇ ਕਿ ਕੋਈ ਚੰਗਾ ਮੈਂਬਰ ਪੰਚਾਇਤ ਅਤੇ ਸਰਪੰਚ ਸਾਡੇ ਪਿੰਡ ਦੀ ਜਿੰਮੇਵਾਰੀ ਚੁੱਕੇ ਅਤੇ ਖੁਦ ਹੀ ਪਿੰਡ ਦਾ ਵਿਕਾਸ ਕਰੇ।
ਇੱਥੇ ਦੱਸਣ ਯੋਗ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੀ ਬੋਲੀ ਲਗਾ ਕੇ ਸਰਪੰਚ ਚੁਣੇ ਜਾ ਰਹੇ ਹਨ ਉਥੇ ਹੀ ਇੱਕ ਅੰਮ੍ਰਿਤਸਰ ਦਾ ਐਸਾ ਵਾਹ ਵੀ ਪਿੰਡ ਹੈ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਬੋਲੀ ਨਹੀਂ ਲਗਾਈ ਗਈ ਅਤੇ ਛੇਵੀਂ ਵਾਰ ਸਰਬ ਸੰਮਤੀ ਦੇ ਨਾਲ ਇਸ ਪਿੰਡ ਵਿੱਚ ਸਰਪੰਚ ਦੀ ਚੋਣ ਕੀਤੀ ਗਈ। ਉੱਥੇ ਹੀ ਇਸ ਪਿੰਡ ਵਿੱਚ ਨਾ ਤਾਂ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਅਤੇ ਨਾ ਹੀ ਇਸ ਪਿੰਡ ਵਿੱਚ ਕੋਈ ਨਸ਼ਾ ਨਾਮ ਦੀ ਚੀਜ਼ ਵੀ ਨਜ਼ਰ ਆ ਰਹੀ ਹੈ। ਅਤੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਅਸੀਂ ਆਪਣੇ ਪਿੰਡ ਦਾ ਵਿਕਾਸ ਆਪਣੇ ਢੰਗ ਦੇ ਨਾਲ ਕਰਦੇ ਹਾਂ ਅਤੇ ਪਿੰਡ ਨੂੰ ਹੋਰ ਖੂਬਸੂਰਤ ਵੀ ਬਣਾ ਰਹੇ ਹਾਂ।